ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 100 ਮਹਿਲਾ ਉੱਦਮੀਆਂ ਨੂੰ ਕੀਤਾ ਸਨਮਾਨਿਤ

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 100 ਮਹਿਲਾ ਉੱਦਮੀਆਂ ਨੂੰ ਕੀਤਾ ਸਨਮਾਨਿਤ

ਤਰਨ ਤਾਰਨ, 13 ਮਾਰਚ :
        ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਜ਼ਿਲ੍ਹਾ ਮਿਸ਼ਨ ਡਾਇਰੈਕਟਰ (ਪੀ.ਐਸ.ਆਰ.ਐਲ.ਐਮ) ਤਰਨਤਾਰਨ ਦੀ ਅਗਵਾਈ ਹੇਠ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਤਰਨਤਾਰਨ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ 'ਆਪਣਾ ਕਾਰੋਬਾਰ ਆਪਣੀ ਪਹਿਚਾਣ' ਪੰਜਾਬ ਸਰਕਾਰ ਮਹਿਲਾ ਉੱਦਮੀ ਸਨਮਾਨ- 2026 ਜ਼ਿਲ੍ਹਾ ਪੱਧਰੀ ਸਮਾਗਮ ਸਖੀ ਸਿਰਜਣ ਕੇਂਦਰ, ਸ਼ੇਰੋਂ ਵਿਖੇ  ਕਰਵਾਇਆ ਗਿਆ।  ਇਸ ਮੌਕੇ ਜ਼ਿਲ੍ਹਾ ਤਰਨ ਤਾਰਨ ਦੇ ਵੱਖ-ਵੱਖ ਹਲਕਿਆਂ ਤੋਂ ਆਈਆਂ 100 ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਗਿਆ।  ਕੈਬਨਿਟ ਮੰਤਰੀ, ਟਰਾਂਸਪੋਰਟ ਵਿਭਾਗ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ  ਵੱਖ-ਵੱਖ ਉੱਦਮਾਂ ਨਾਲ ਜੁੜੀਆਂ 100 ਉੱਦਮੀ ਮਹਿਲਾਵਾਂ ਨੂੰ ਸਨਮਾਨਿਤ ਕੀਤਾ।ਕੈਬਨਿਟ ਮੰਤਰੀ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਹਿਲਾਵਾਂ ਦੇ ਵਿਕਾਸ ਲਈ ਵਚਨਬੱਧ ਹੈ, ਜਿਸ ਦੇ ਲਈ ਸੂਬਾ ਸਰਕਾਰ ਵੱਲੋਂ ਲਗਾਤਾਰ ਸੰਜੀਦਾ ਯਤਨ ਕੀਤੇ ਜਾ ਰਹੇ ਹਨ। 'ਆਪਣਾ ਕਾਰੋਬਾਰ ਆਪਣੀ ਪਹਿਚਾਣ' ਮੁਹਿੰਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਮਹਿਲਾਵਾਂ ਨੂੰ ਸਵੈ-ਰੁਜ਼ਗਾਰ ਲਈ ਪ੍ਰੇਰਿਤ ਕੀਤਾ  ਜਾ ਰਿਹਾ ਹੈ, ਤਾਂ ਜੋ ਉਹ ਆਪਣਾ ਖ਼ੁਦ ਦਾ ਕਾਰੋਬਾਰ ਸ਼ੁਰੂ ਕਰਕੇ ਆਤਮ ਨਿਰਭਰ ਬਣ ਸਕਣ।
       
ਇਸ ਮੌਕੇ ਦਿਲਬਾਗ ਸਿੰਘ, ਨਿੱਜੀ ਸਹਾਇਕ ਕੈਬਨਿਟ ਟਰਾਂਸਪੋਰਟ ਵਿਭਾਗ ਪੰਜਾਬ ਅਤੇ ਚੇਅਰਮੈਨ ਬਲਾਕ ਸੰਮਤੀ ਪੱਟੀ,  ਰਜਵੰਤ ਕੌਰ ਚੇਅਰਪਰਸਨ ਬਲਾਕ ਸੰਮਤੀ ਨੌਸ਼ਹਿਰਾ ਪਨੂੰਆਂ, ਲਕਸ਼ਮੀ ਉਪ ਚੇਅਰਮੈਨ ਬਲਾਕ ਸੰਮਤੀ ਪੱਟੀ, ਬਲਜਿੰਦਰ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨੌਸ਼ਹਿਰਾ ਪਨੂੰਆਂ, ਰੁਪਿੰਦਰ ਕੌਰ ਸੰਧੂ ਜ਼ਿਲ੍ਹਾ ਸੰਗਠਨ ਇੰਚਾਰਜ ਆਮ ਆਦਮੀ ਪਾਰਟੀ ਅਤੇ ਉੱਪ ਚੇਅਰਮੈਨ ਇੰਪਰੂਵਮੈਂਟ ਟਰੱਸਟ ਤਰਨਤਾਰਨ, ਗੁਰਪ੍ਰੀਤ ਕੌਰ ਪ੍ਰਧਾਨ ਮਹਿਲਾ ਵਿੰਗ ਆਮ ਆਦਮੀ ਪਾਰਟੀ ਤਰਨਤਾਰਨ,  ਅਨੁਰੀਤ ਕੌਰ ਬਲਾਕ ਪ੍ਰਧਾਨ ਮਹਿਲਾ ਵਿੰਗ ਬਲਾਕ ਪੱਟੀ, ਸਰਬਜੀਤ ਕੌਰ ਬਲਾਕ ਪ੍ਰਧਾਨ ਮਹਿਲਾ ਵਿੰਗ ਬਲਾਕ ਪੱਟੀ, ਅਮਰਿੰਦਰ ਸਿੰਘ ਐਮੀ ਚੇਅਰਮੈਨ ਮਾਰਕੀਟ ਕਮੇਟੀ ਨੌਸ਼ਹਿਰਾ ਪਨੂੰਆਂ ਅਤੇ  ਕੁਲਵੰਤ ਸਿੰਘ ਸਰਪੰਚ ਪਿੰਡ ਸ਼ੇਰੋਂ  ਵਿਸ਼ੇਸ਼  ਮਹਿਮਾਨਾਂ ਵਜੋਂ ਪਹੁੰਚੇ।  ਇਸ ਤੋਂ ਇਲਾਵਾ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ  ਸਟਾਫ ਗੁਰਪ੍ਰੀਤ ਕੌਰ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਦਲਜੀਤ ਜ਼ਿਲ੍ਹਾ ਫੰਕਸ਼ਨਲ ਮੈਨੇਜਰ,ਪਰਮੀਤ ਸਿੰਘ ਬਲਾਕ ਪ੍ਰੋਗਰਾਮ ਮੈਨੇਜਰ ਵਲਟੋਹਾ, ਸੁਰਿੰਦਰਜੀਤ ਸਿੰਘ ਬਲਾਕ ਪ੍ਰੋਗਰਾਮ ਮੈਨੇਜਰ ਗੰਡੀਵਿੰਡ, ਸਰਬਜੀਤ ਸਿੰਘ ਜ਼ਿਲ੍ਹਾ ਐਮ.ਆਈ.ਐਸ ਅਸਿਸਟੈਂਟ, ਅੰਕੁਸ਼ ਕੁਮਾਰ (ਕਲੱਸਟਰ ਕੋਆਰਡੀਨੇਟਰ) ਖਡੂਰ ਸਾਹਿਬ ਅਤੇ ਗਗਨਪ੍ਰੀਤ ਕੌਰ ਬਲਾਕ ਐਮ.ਆਈ.ਐਸ ਅਸਿਸਟੈਂਟ ਆਦਿ ਹਾਜ਼ਰ ਸਨ। 

Advertisement

Latest News

ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰਜ਼ ਸਮਿਟ: ਯੂਕੇ ਦੀ ਫਰਮ “3 ਐਸੋਸੀਏਟਸ” ਵੱਲੋਂ ਪੰਜਾਬ ਵਿੱਚ 1,407 ਕਰੋੜ ਰੁਪਏ ਦਾ ਨਿਵੇਸ਼ ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰਜ਼ ਸਮਿਟ: ਯੂਕੇ ਦੀ ਫਰਮ “3 ਐਸੋਸੀਏਟਸ” ਵੱਲੋਂ ਪੰਜਾਬ ਵਿੱਚ 1,407 ਕਰੋੜ ਰੁਪਏ ਦਾ ਨਿਵੇਸ਼
ਚੰਡੀਗੜ੍ਹ, 13 ਮਾਰਚ:ਪੰਜਾਬ ਵਿੱਚ ਨਿਵੇਸ਼ ਲਈ ਬਣੇ ਪ੍ਰੋ-ਇੰਡਸਟਰੀ ਮਾਹੌਲ 'ਤੇ ਵਿਸ਼ਵ ਪੱਧਰ 'ਤੇ ਵਧਦੇ ਭਰੋਸੇ ਨੂੰ ਹੋਰ ਮਜ਼ਬੂਤ ਕਰਦਿਆਂ ਯੂ.ਕੇ....
ਗਲੋਬਲ ਨੈੱਟਵਰਕ ਜਾਪਾਨ ਕੰਪਨੀ ਲਿਮਟਿਡ ਨੇ ਗਰੀਨ ਐਨਰਜੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨਾਲ ਸਹਿਯੋਗ ਕਰਨ ਵਿੱਚ ਪ੍ਰਗਟਾਈ ਦਿਲਚਸਪੀ
ਗੈਂਗਸਟਰਾਂ ‘ਤੇ ਵਾਰ ਦਾ 52ਵਾਂ ਦਿਨ: ਪੰਜਾਬ ਪੁਲਿਸ ਨੇ 587 ਥਾਵਾਂ ‘ਤੇ ਕੀਤੀ ਛਾਪੇਮਾਰੀ; 241 ਗ੍ਰਿਫ਼ਤਾਰ
ਅਰਵਿੰਦ ਕੇਜਰੀਵਾਲ ਦੀ ਉਦਯੋਗ ਨੂੰ ਗਾਰੰਟੀ, ਚੀਨ ਨਾਲ ਮੁਕਾਬਲਾ ਕਰਨ ਲਈ ਪੰਜਾਬ ਵਿੱਚ ਸਾਰੀਆਂ ਸਹੂਲਤਾਂ ਦੇਵੇਗੀ ‘ਆਪ’ ਸਰਕਾਰ
.ਆਂਗਣਵਾੜੀ ਸੈਂਟਰਾਂ ਵਿੱਚ “ਆਂਗਣਵਾੜੀ ਓਲੰਪਿਕ ਖੇਡਾਂ–2026” ਦਾ ਆਯੋਜਨ
ਡਿਪਟੀ ਕਮਿਸ਼ਨਰ ਵਲੋਂ ਮਨਾਲ ਗਊਸ਼ਾਲਾ 'ਚ ਗਊ ਵੰਸ਼ ਵਾਸਤੇ ਪ੍ਰਬੰਧਾਂ ਦਾ ਜਾਇਜ਼ਾ
ਪੰਜਾਬ ਗਊ ਸੇਵਾ ਕਮਿਸ਼ਨ ਗਊਧਨ ਦੀ ਸਾਂਭ-ਸੰਭਾਲ ਯਕੀਨੀ ਬਣਾਉਣ ਲਈ ਵਚਨਬੱਧ : ਕੀਮਤੀ ਭਗਤ