ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਪ੍ਰੋਫੈਸ਼ਨਲ ਬੈਡਮਿੰਟਨ ਤੋਂ ਸੰਨਿਆਸ ਲੈਣ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਹੈ
New Delhi,20,JAN,2026,(Azad Soch News):- ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਪ੍ਰੋਫੈਸ਼ਨਲ ਬੈਡਮਿੰਟਨ ਤੋਂ ਸੰਨਿਆਸ ਲੈਣ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਹੈ। ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਦੱਸਿਆ ਕਿ ਗੋਡੇ ਦੀ ਪੁਰਾਣੀ ਬੀਮਾਰੀ ਕਾਰਨ ਹੁਣ ਉਨ੍ਹਾਂ ਲਈ ਖੇਡਣਾ ਸੰਭਵ ਨਹੀਂ ਰਹਿ ਗਿਆ ਹੈ। ਸਾਇਨਾ ਆਖਰੀ ਵਾਰ 2023 ਵਿੱਚ ਸਿੰਗਾਪੁਰ ਓਪਨ (Singapore Open) ਵਿੱਚ ਖੇਡੀ ਸੀ। ਉਸ ਸਮੇਂ ਉਨ੍ਹਾਂ ਨੇ ਸੰਨਿਆਸ ਦੀ ਕੋਈ ਐਲਾਨ ਨਹੀਂ ਕੀਤਾ ਸੀ।
ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ (India's Star Badminton Player Saina Nehwal) ਨੇ ਲੰਡਨ ਓਲੰਪਿਕ-2012 ਵਿੱਚ ਭਾਰਤ ਨੂੰ ਕਾਂਸੀ ਮੈਡਲ ਦਿਵਾਇਆ ਸੀ। ਉਹ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਬੈਡਮਿੰਟਨ ਖਿਡਾਰੀ (Indian Badminton Player) ਹਨ। ਉਨ੍ਹਾਂ ਨੇ 3 ਓਲੰਪਿਕ ਖੇਡਾਂ ਵਿੱਚ ਭਾਰਤ ਦਾ ਪ੍ਰਤੀਨਿਧਤਵ ਕੀਤਾ। ਸਾਇਨਾ ਨੇ 2010 ਅਤੇ 2018 ਦੇ ਕਾਮਨਵੈਲਥ ਗੇਮਜ਼ (Commonwealth Games) ਵਿੱਚ ਗੋਲਡ ਮੈਡਲ ਜਿੱਤੇ ਹਨ।
ਇੱਕ ਪੌਡਕਾਸਟ ਵਿੱਚ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਕਿਹਾ ਕਿ ਮੈਂ ਦੋ ਸਾਲ ਪਹਿਲਾਂ ਹੀ ਖੇਡਣਾ ਬੰਦ ਕਰ ਦਿੱਤਾ ਸੀ। ਮੈਂ ਆਪਣੇ ਸਿਧਾਂਤਾਂ 'ਤੇ ਖੇਡ ਸ਼ੁਰੂ ਕੀਤੀ ਸੀ ਅਤੇ ਆਪਣੇ ਸਿਧਾਂਤਾਂ 'ਤੇ ਹੀ ਛੱਡੀ ਹੈ, ਇਸ ਲਈ ਮੈਨੂੰ ਇਸ ਸਬੰਧੀ ਐਲਾਨ ਕਰਨਾ ਜ਼ਰੂਰੀ ਨਹੀਂ ਲੱਗਿਆ।

