ਆਈ.ਪੀ.ਐੱਲ. ਫੈਨ ਪਾਰਕ 2024 ਦਾ ਬਠਿੰਡਾ ਵਿੱਚ ਵੱਡੇ ਪੱਧਰ 'ਤੇ ਆਯੋਜਨ ਕਰਵਾਇਆ ਜਾ ਰਿਹਾ

ਆਈ.ਪੀ.ਐੱਲ. ਫੈਨ ਪਾਰਕ 2024 ਦਾ ਬਠਿੰਡਾ ਵਿੱਚ ਵੱਡੇ ਪੱਧਰ 'ਤੇ ਆਯੋਜਨ ਕਰਵਾਇਆ ਜਾ ਰਿਹਾ

Bathinda,19 April,2024,(Azad Soch News):- ਬੀਸੀਸੀਆਈ (BCCI) ਵੱਲੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ (Punjab Cricket Association) ਦੇ ਸਹਿਯੋਗ ਨਾਲ ਬਠਿੰਡਾ ਵਿੱਚ ਪਹਿਲੀ ਵਾਰ ਟਾਟਾ ਆਈਪੀਐਲ ਫੈਨ ਪਾਰਕ 2024 ਦਾ ਵੱਡੇ ਪੱਧਰ ’ਤੇ ਆਯੋਜਨ ਕਰਵਾਇਆ ਜਾ ਰਿਹਾ ਹੈ,20 ਅਪ੍ਰੈਲ ਨੂੰ ਸ਼ਾਮ 4 ਵਜੇ ਸ਼ੁਰੂ ਹੋਣ ਵਾਲੇ ਆਈ.ਪੀ.ਐੱਲ. (IPL) ਲਈ ਐਂਟਰੀ ਦੁਪਹਿਰ 2:30 ਵਜੇ ਰੱਖੀ ਗਈ ਹੈ, ਜਦਕਿ 21 ਅਪ੍ਰੈਲ ਨੂੰ ਸ਼ਾਮ 8 ਵਜੇ ਸ਼ੁਰੂ ਹੋਣ ਵਾਲੇ ਆਈ.ਪੀ.ਐੱਲ. (IPL) ਲਈ ਸ਼ਹੀਦ ਭਗਤ ਸਿੰਘ ਸਟੇਡੀਅਮ (Shaheed Bhagat Singh Stadium) ‘ਚ ਐਂਟਰੀ ਸ਼ਾਮ 7 ਵਜੇ ਦੇ ਕਰੀਬ ਹੋਵੇਗੀ,ਉਨ੍ਹਾਂ ਕਿਹਾ ਕਿ ਇਸ ਟਟਾ ਆਈਪੀਐਲ ਫੈਨ ਪਾਰਕ 2024 ਵਿੱਚ ਦਰਸ਼ਕਾਂ ਨੂੰ ਅਜਿਹਾ ਮਹਿਸੂਸ ਹੋਵੇਗਾ,ਜਿਵੇਂ ਉਹ ਆਪਣੀਆਂ ਅੱਖਾਂ ਨਾਲ ਆਈਪੀਐਲ (IPL) ਮੈਚ ਦਾ ਆਨੰਦ ਮਾਣ ਰਹੇ ਹੋਣ।

ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਦੱਸਿਆ ਕਿ ਬਠਿੰਡਾ ਦੇ ਸ਼੍ਰੀ ਹਨੂੰਮਾਨ ਚੌਕ ਨੇੜੇ ਸਥਿਤ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ 20 ਅਤੇ 21 ਅਪ੍ਰੈਲ ਨੂੰ ਹੋਣ ਵਾਲੇ ਟਾਟਾ ਆਈ.ਪੀ.ਐੱਲ ਫੈਨ ਪਾਰਕ 2024 (Tata IPL Fan Park 2024) ਵਿੱਚ ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫਤ ਰੱਖੀ ਗਈ ਹੈ,ਬਠਿੰਡਾ ਵਿੱਚ ਦੂਜੀ ਵਾਰ ਇਸ ਫੈਨ ਪਾਰਕ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ,ਜਦੋਂ ਕਿ ਪਹਿਲੀ ਵਾਰ ਵੱਡੇ ਪੱਧਰ ’ਤੇ ਇਸ ਪ੍ਰੋਗ੍ਰਾਮ ਦਾ ਆਯੋਜਨ ਹੋਵੇਗਾ,ਉਨ੍ਹਾਂ ਕਿਹਾ ਕਿ ਇਹ ਬਠਿੰਡਾ (Bathinda) ਵਾਸੀਆਂ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਟਾਟਾ ਇੰਡੀਅਨ ਪ੍ਰੀਮੀਅਰ ਲੀਗ ਫੈਨ ਪਾਰਕ 2024 ਵੱਡੇ ਪੱਧਰ ‘ਤੇ ਆਯੋਜਿਤ ਹੋਣ ਦੇ ਬਾਵਜੂਦ ਦਰਸ਼ਕਾਂ ਲਈ ਬਿਲਕੁਲ ਮੁਫਤ ਐਂਟਰੀ ਦਾ ਪ੍ਰਬੰਧ ਕੀਤਾ ਗਿਆ ਹੈ।

Advertisement

Latest News