ਰੂਸ ਦੇ ਦਾਗੇਸਤਾਨ ‘ਚ ਵੱਡਾ ਹਮਲਾ,ਪੁਲਿਸ ਅਧਿਕਾਰੀ ਸਮੇਤ 9 ਲੋਕਾਂ ਦੀ ਮੌਤ
By Azad Soch
On
Russia,24 June,2024,(Azad Soch News):- ਰੂਸ ਦੇ ਦਾਗੇਸਤਾਨ ਖੇਤਰ (Dagestan Region) ‘ਚ ਦੋ ਥਾਵਾਂ ‘ਤੇ ਹਮਲੇ ਹੋਏ ਹਨ,ਸਥਾਨਕ ਪੁਲਿਸ (Police) ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਦੱਖਣੀ ਰੂਸੀ ਖੇਤਰਾਂ ਦਾਗੇਸਤਾਨ (Dagestan) ਅਤੇ ਮਖਾਚਕਲਾ (Makhachkala) ਵਿੱਚ ਦੋ ਚਰਚਾਂ ਅਤੇ ਇੱਕ ਪ੍ਰਾਰਥਨਾ ਸਥਾਨ ਉੱਤੇ ਹਮਲਾ ਕੀਤਾ ਗਿਆ,ਬਿਆਨ ਮੁਤਾਬਕ ਅਣਪਛਾਤੇ ਹਮਲਾਵਰਾਂ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਇਮਾਰਤਾਂ ‘ਤੇ ਭਾਰੀ ਗੋਲੀਬਾਰੀ ਕੀਤੀ,ਰੂਸੀ ਮੀਡੀਆ (Russian Media) ਮੁਤਾਬਕ ਦਾਗੇਸਤਾਨ ਹਮਲਿਆਂ ‘ਚ ਪਾਦਰੀਆਂ ਅਤੇ ਪੁਲਿਸ ਅਧਿਕਾਰੀਆਂ ਸਮੇਤ ਘੱਟੋ-ਘੱਟ 9 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ,ਗੋਲੀਬਾਰੀ ਅਜੇ ਵੀ ਜਾਰੀ ਹੈ,ਅਧਿਕਾਰੀ ਅਜੇ ਵੀ ਮਾਰੇ ਗਏ ਲੋਕਾਂ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ,ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।
Related Posts
Latest News
13 Feb 2025 10:38:20
Chandigarh,13, FEB,2025,(Azad Soch News):- ਸਰਕਾਰ ਦੀ ਕੈਬਨਿਟ ਮੀਟਿੰਗ (Cabinet Meeting) ਚਾਰ ਮਹੀਨਿਆਂ ਬਾਅਦ ਅੱਜ (13 ਫਰਵਰੀ) ਹੋਣ ਜਾ ਰਹੀ ਹੈ,ਇਸ...