ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬ੍ਰਿਟਿਸ਼ ਸੰਸਦ ਭੰਗ ਕੀਤੀ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬ੍ਰਿਟਿਸ਼ ਸੰਸਦ ਭੰਗ ਕੀਤੀ

British,30 May,2024,(Azad Soch News):- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ (British Prime Minister Rishi Sunak) ਨੇ ਬ੍ਰਿਟਿਸ਼ ਸੰਸਦ ਭੰਗ ਕਰ ਦਿੱਤੀ ਹੈ,ਇਸ ਨਾਲ ਬ੍ਰਿਟੇਨ (British) ਦੀ ਸੰਸਦ 'ਚ 650 ਸੰਸਦ ਮੈਂਬਰਾਂ ਦੀਆਂ ਸੀਟਾਂ ਅੱਧੀ ਰਾਤ ਤੋਂ ਇਕ ਝਟਕੇ 'ਚ ਖਾਲੀ ਹੋ ਗਈਆਂ ਹਨ,ਹਾਲਾਂਕਿ ਬ੍ਰਿਟੇਨ ਦੀ ਮੌਜੂਦਾ ਕੰਜ਼ਰਵੇਟਿਵ ਪਾਰਟੀ (Conservative Party) ਦੀ ਸਰਕਾਰ ਦਾ ਕਾਰਜਕਾਲ ਦਸੰਬਰ 'ਚ ਪੂਰਾ ਹੋਣਾ ਹੈ,ਬ੍ਰਿਟਿਸ਼ ਨਿਯਮਾਂ ਅਨੁਸਾਰ ਇੱਥੇ 28 ਜਨਵਰੀ 2025 ਤੋਂ ਪਹਿਲਾਂ ਅਤੇ 17 ਦਸੰਬਰ ਤੋਂ ਬਾਅਦ ਚੋਣਾਂ ਹੋਣੀਆਂ ਸਨ,ਪਰ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਛੇ ਮਹੀਨੇ ਪਹਿਲਾਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੰਸਦ ਨੂੰ ਭੰਗ ਕਰ ਦਿੱਤਾ ਹੈ,ਅਜਿਹੇ 'ਚ 4 ਜੁਲਾਈ ਨੂੰ ਬ੍ਰਿਟੇਨ 'ਚ ਚੋਣਾਂ ਹੋਣੀਆਂ ਹਨ,ਹੁਣ 4 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਬਰਤਾਨਵੀ ਸੰਸਦ ਭੰਗ (Dissolution of The British Parliament) ਹੋਣ ਤੋਂ ਬਾਅਦ ਚੋਣ ਪ੍ਰਚਾਰ ਲਈ ਕਰੀਬ 5 ਹਫ਼ਤੇ ਬਚੇ ਹਨ।

ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ 14 ਸਾਲਾਂ ਦੇ ਰਾਜ ਤੋਂ ਬਾਅਦ ਇਸ ਵਾਰ ਵੱਖ-ਵੱਖ ਸਰਵੇਖਣਾਂ ਵਿੱਚ ਲੇਬਰ ਪਾਰਟੀ (Labor Party) ਦੇ ਸੱਤਾ ਵਿੱਚ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ,ਚੋਣ ਪ੍ਰੋਗਰਾਮ ਮੁਤਾਬਕ ਅੱਧੀ ਰਾਤ ਤੋਂ ਇਕ ਮਿੰਟ ਬਾਅਦ ਸੰਸਦ ਮੈਂਬਰਾਂ (ਐਮਪੀਜ਼) ਦੀਆਂ 650 ਸੀਟਾਂ ਖਾਲੀ ਹੋ ਗਈਆਂ,ਇਸ ਦੇ ਨਾਲ ਹੀ ਪੰਜ ਹਫ਼ਤਿਆਂ ਦੀ ਚੋਣ ਮੁਹਿੰਮ ਵੀ ਅਧਿਕਾਰਤ ਤੌਰ 'ਤੇ ਸ਼ੁਰੂ ਹੋ ਗਈ ਹੈ,ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਮੀਂਹ ਦੌਰਾਨ ਇਹ ਚੋਣ ਐਲਾਨ ਕੀਤਾ।

ਅਜਿਹੇ 'ਚ ਪਹਿਲੇ ਹਫਤੇ ਚੋਣ ਪ੍ਰਚਾਰ ਦੀ ਸ਼ੁਰੂਆਤ ਹੌਲੀ ਰਹੀ,ਇਸ ਲਈ ਬਹੁਤ ਸਾਰੇ ਨਿਰੀਖਕਾਂ ਨੇ ਮੀਂਹ ਨੂੰ ਉਨ੍ਹਾਂ ਲਈ ਬੁਰਾ ਸ਼ਗਨ ਸਮਝਿਆ,ਹਾਲਾਂਕਿ,ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ (British Prime Minister Rishi Sunak) ਦੇ ਪਹਿਲੇ ਐਲਾਨ ਤੋਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਉਹ 4 ਜੁਲਾਈ ਤੋਂ ਪਹਿਲਾਂ ਕਿਸੇ ਵੀ ਸਮੇਂ ਸੰਸਦ ਨੂੰ ਭੰਗ ਕਰ ਸਕਦੇ ਹਨ,ਕਿਉਂਕਿ ਸਾਲ ਦੇ ਅੰਤ 'ਚ ਚੋਣਾਂ ਕਰਵਾਉਣ ਦੀ ਬਜਾਏ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ (British Prime Minister Rishi Sunak) ਨੇ 4 ਜੁਲਾਈ ਦਾ ਸਮਾਂ ਤੈਅ ਕੀਤਾ ਸੀ,ਇਸ ਤੋਂ ਬਾਅਦ ਅਬਜ਼ਰਵਰਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਓਪੀਨੀਅਨ ਪੋਲ (Party Opinion Polls) 'ਚ ਪਛੜ ਜਾਣ ਕਾਰਨ ਇਹ ਗਤੀ ਵਧਾਉਣ ਦੀ ਕੋਸ਼ਿਸ਼ ਸੀ।

Advertisement

Latest News

ਨਸ਼ਿਆਂ ਦੇ ਖਾਤਮੇ ਵਿੱਚ ਹਰੇਕ ਵਰਗ ਦੇ ਲੋਕਾਂ ਦਾ ਸਹਿਯੋਗ ਜਰੂਰੀ: ਵਿਧਾਇਕ ਦੇਵ ਮਾਨ ਨਸ਼ਿਆਂ ਦੇ ਖਾਤਮੇ ਵਿੱਚ ਹਰੇਕ ਵਰਗ ਦੇ ਲੋਕਾਂ ਦਾ ਸਹਿਯੋਗ ਜਰੂਰੀ: ਵਿਧਾਇਕ ਦੇਵ ਮਾਨ
ਫ਼ਤਹਿਗੜ੍ਹ ਸਾਹਿਬ 15 ਜੂਨਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ...
ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਪ੍ਰੀਖਿਆ ਦੇ ਸੁਚਾਰੂ ਆਯੋਜਨ ਨੂੰ ਬਣਾਇਆ ਜਾਵੇ ਯਕੀਨੀ
ਯੋਗਾ ਕਰਨ ਨਾਲ ਲੋਕਾਂ ਨੇ ਹਸਪਤਾਲਾਂ ਤੋਂ ਕੀਤਾ ਕਿਨਾਰਾ, ਜੀਵਨ 'ਚ ਸਿਹਤ ਦਾ ਆ ਰਿਹਾ ਨਵਾਂ ਮੋੜ
ਪ੍ਰਸ਼ਾਸਨ ਵੱਲੋਂ 'ਕੈਪਚਰ ਲੁਧਿਆਣਾ: ਮੋਮੈਂਟਸ ਆਫ ਗ੍ਰੀਨ' ਫੋਟੋਗ੍ਰਾਫੀ ਮੁਕਾਬਲੇ ਦਾ ਆਗਾਜ਼
ਇੰਟਰਨੈੱਟ ‘ਤੇ ਫਿਰ ਛਾ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਾਰਜੀਆ ਮੇਲੋਨੀ
 ਬਦਰੀਨਾਥ ਹਾਈਵੇਅ ਉੱਤੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ,ਇੱਕ ਟੈਂਪੂ ਟਰੈਵਲਰ ਨਦੀ ਵਿੱਚ ਡਿੱਗ ਗਿਆ
ਹਰਿਆਣਾ 'ਚ ਗਰਮੀ ਦਾ ਕਹਿਰ,ਕਈ ਜ਼ਿਲ੍ਹਿਆਂ 'ਚ ਪਾਰਾ 45 ਡਿਗਰੀ ਤੋਂ ਪਾਰ