ਨੇਪਾਲ ਦੇ ਕਾਠਮੰਡੂ ਹਵਾਈ ਅੱਡੇ 'ਤੇ ਇਕ ਘਰੇਲੂ ਜਹਾਜ਼ ਕਰੈਸ਼
Nepal,24,2024,(Azad Soch News):- ਨੇਪਾਲ ਦੇ ਕਾਠਮੰਡੂ ਹਵਾਈ ਅੱਡੇ 'ਤੇ ਇਕ ਘਰੇਲੂ ਜਹਾਜ਼ ਕਰੈਸ਼ ਹੋ ਗਿਆ ਹੈ,ਜਾਣਕਾਰੀ ਮੁਤਾਬਕ ਲੈਂਡਿੰਗ ਦੌਰਾਨ ਜਹਾਜ਼ ਨੂੰ ਅੱਗ ਲੱਗ ਗਈ,ਨੇਪਾਲ ’ਚ ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ,ਬੁੱਧਵਾਰ ਨੂੰ ਕਾਠਮੰਡੂ ਹਵਾਈ ਅੱਡੇ (Kathmandu Airport) 'ਤੇ ਉਤਰਦੇ ਸਮੇਂ ਇੱਕ ਘਰੇਲੂ ਏਅਰਲਾਈਨ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਉਸ ’ਚ ਅੱਗ ਲੱਗ ਗਈ,ਇਸ ਹਾਦਸੇ ਮਗਰੋਂ ਰਾਹਤ ਤੇ ਬਚਾਅ ਦਲ ਦੀਆਂ ਟੀਮਾਂ ਪਹੁੰਚ ਗਈਆਂ ਹਨ,ਤੇਜ਼ੀ ਨਾਲ ਰੈਸਕਿਊ ਆਪ੍ਰੇਸ਼ਨ (Rescue Operation) ਚਲਾਇਆ ਜਾ ਰਿਹਾ ਹੈ,ਫਿਲਹਾਲ ਰੇਸਕਿਊ ਟੀਮ ਦੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਅੱਗ ਬੁਝਾਈ ਜਾਵੇ ਤਾਂ ਜੋ ਉਸ ਵਿੱਚ ਸਵਾਰ ਯਾਤਰੀਆਂ ਬਾਰੇ ਜਾਣਕਾਰੀ ਮਿਲ ਸਕੇ,ਇਸ ਜਹਾਜ਼ ਹਾਦਸੇ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ,ਜਿਨ੍ਹਾਂ ਵਿੱਚ ਦਿਖਾਈ ਦੇ ਰਿਹਾ ਹੈ,ਕਿ ਜਹਾਜ਼ ਵਿੱਚੋਂ ਅੱਗ ਦੀਆਂ ਉੱਚੀਆਂ-ਉੱਚੀਆਂ ਲਪਟਾਂ ਉੱਠਦੀਆਂ ਦਿਖਾਈ ਦੇ ਰਹੀਆਂ ਹਨ,ਇਸ ਹਾਦਸੇ ਕਾਰਨ ਜਹਾਜ਼ਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ,ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ (ਟੀਆਈਏ) (TIA) 'ਤੇ ਸੂਰਿਆ ਏਅਰਲਾਈਨਜ਼ ਦੇ ਜਹਾਜ਼ ਨੂੰ ਅੱਗ ਲੱਗ ਗਈ।