ਅਮਰੀਕੀ ਸੂਬੇ ਮਿਨੇਸੋਟਾ ਦੇ ਸਦਨ ਦੀ ਸਾਬਕਾ ਸਪੀਕਰ ਮੇਲਿਸਾ ਹੋਰਟਮੈਨ ਅਤੇ ਉਨ੍ਹਾਂ ਦੇ ਪਤੀ ਦਾ ਕਤਲ
By Azad Soch
On
Champlin (USA),15,JUN,2025,(Azad Soch News):- ਅਮਰੀਕੀ ਸੂਬੇ ਮਿਨੇਸੋਟਾ (Minnesota) ਦੇ ਸਦਨ ਦੀ ਸਾਬਕਾ ਸਪੀਕਰ ਮੇਲਿਸਾ ਹੋਰਟਮੈਨ ਅਤੇ ਉਨ੍ਹਾਂ ਦੇ ਪਤੀ ਦੀ ਸਨਿਚਰਵਾਰ ਨੂੰ ਸਿਆਸੀ ਤੌਰ ’ਤੇ ਪ੍ਰੇਰਿਤ ਗੋਲੀਬਾਰੀ ’ਚ ਮੌਤ ਹੋ ਗਈ,ਸਨਿਚਰਵਾਰ ਤੜਕੇ ਉਨ੍ਹਾਂ ਦੇ ਘਰਾਂ ’ਤੇ ਹੋਏ ਹਮਲਿਆਂ ’ਚ ਇਕ ਹੋਰ ਵਿਧਾਇਕ ਵੀ ਜ਼ਖਮੀ ਹੋ ਗਿਆ,ਚੈਂਪਲਿਨ ਦੇ ਮੇਅਰ ਰਿਆਨ ਸਾਬਾਸ (Mayor Ryan Sabas) ਨੇ ਕਿਹਾ ਕਿ ਸਟੇਟ ਸੈਨੇਟਰ ਜੌਨ ਹੌਫਮੈਨ (State Senator John Hoffman) ਅਤੇ ਸਟੇਟ ਦੀ ਪ੍ਰਤੀਨਿਧੀ ਮੇਲਿਸਾ ਹੋਰਟਮੈਨ (Melissa Hortman) ਨੂੰ ਗੋਲੀ ਮਾਰ ਦਿਤੀ ਗਈ ਅਤੇ ਹੋਰਟਮੈਨ ਦੇ ਪਤੀ ਨੂੰ ਵੀ ਗੋਲੀ ਮਾਰ ਦਿਤੀ ਗਈ,ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਨੇ ਦਸਿਆ ਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਸ਼ੱਕੀ ਖੁਦ ਨੂੰ ਕਾਨੂੰਨ ਲਾਗੂ ਕਰਨ ਵਾਲਾ ਅਧਿਕਾਰੀ ਦੱਸ ਰਿਹਾ ਸੀ।
Latest News
14 Jul 2025 20:58:19
ਚੰਡੀਗੜ੍ਹ, 14 ਜੁਲਾਈ* :ਸੂਬੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਦੇ ਮੁੱਖ...