ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਪੰਜਵੀਂ ਵਾਰ ਰੂਸ ਦੇ ਰਾਸ਼ਟਰਪਤੀ ਵਜੋਂ ਹਲਫ਼ ਲਿਆ
By Azad Soch
On
Russia, 7 May 2024,(Azad Soch News):- ਵਲਾਦੀਮੀਰ ਪੁਤਿਨ (Vladimir Putin) ਨੇ ਮੰਗਲਵਾਰ ਨੂੰ ਪੰਜਵੀਂ ਵਾਰ ਰੂਸ ਦੇ ਰਾਸ਼ਟਰਪਤੀ ਵਜੋਂ ਹਲਫ਼ ਲਿਆ ਹੈ,ਜਿਕਰਯੋਗ ਹੈ ਕਿ 71 ਸਾਲਾ ਪੁਤਿਨ ਨੇ ਕ੍ਰੇਮਲਿਨ (Kremlin) ਵਿੱਚ ਇੱਕ ਸ਼ਾਨਦਾਰ ਸਮਾਗਮ ਵਿੱਚ ਸਹੁੰ ਚੁੱਕ ਕੇ ਆਪਣੇ ਪੰਜਵੇਂ ਕਾਰਜਕਾਲ ਦੀ ਸ਼ੁਰੂਆਤ ਕੀਤੀ,ਵਲਾਦੀਮੀਰ ਪੁਤਿਨ ਨੇ ਅਜਿਹੇ ਸਮੇਂ ਵਿਚ ਪੰਜਵੀਂ ਵਾਰ ਰੂਸੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਹੈ,ਜਦੋਂ ਉਨ੍ਹਾਂ ‘ਤੇ ਦੇਸ਼ ਵਿਚ ਵਿਰੋਧੀ ਧਿਰ ਨੂੰ ਦਬਾਉਣ ਦੇ ਦੋਸ਼ ਲਗਾਏ ਜਾ ਰਹੇ ਹਨ ਅਤੇ ਪੱਛਮ ਨਾਲ ਟਕਰਾਅ ਕਾਫ਼ੀ ਵਧ ਗਿਆ ਹੈ,ਰੂਸ ‘ਚ ਆਪਣੀ ਤਾਕਤ ਨੂੰ ਲਗਾਤਾਰ ਮਜ਼ਬੂਤ ਕਰ ਰਹੇ ਪੁਤਿਨ (Vladimir Putin) ਨੂੰ ਆਪਣੇ ਕਾਰਜਕਾਲ ਦੌਰਾਨ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ,ਖਾਸ ਕਰਕੇ ਯੂਕਰੇਨ (Ukraine) ਵਿੱਚ ਜੰਗ ਦਾ ਸੰਕਟ ਉਨ੍ਹਾਂ ਦੇ ਸਾਹਮਣੇ ਵੱਡੀ ਚੁਣੌਤੀ ਹੈ।
Latest News
08 Feb 2025 19:07:56
ਫਾਜ਼ਿਲਕਾ, 8 ਫਰਵਰੀਭਾਰਤ ਸਰਕਾਰ ਦੀ ਮਨਿਸਟਰੀ ਆਫ ਇਨਵਾਇਰਨਮੈਂਟ ਫੋਰੈਸਟ ਐਡ ਕਲਾਈਮੇਟ ਚੇਜ ਅਧੀਨ ਚੱਲ ਰਹੇ ਇਨਵਾਇਰਨਮੈਂਟ ਐਜੂਕੇਸ਼ਨ ਪ੍ਰੋਗਰਾਮ ਵੱਲੋਂ ਵਿਗਿਆਨ...