ਡਬਲਿਊ.ਐਚ.ਓ. ਯਾਨਿ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਲੈਕੇ ਅਲਰਟ ਜਾਰੀ ਕਰ ਦਿਤਾ
America,10,JUN,2025,(Azad Soch News):- ਡਬਲਿਊ.ਐਚ.ਓ. ਯਾਨਿ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ (Corona Virus) ਨੂੰ ਲੈਕੇ ਅਲਰਟ ਜਾਰੀ ਕਰ ਦਿਤਾ ਹੈ ਡਬਲਿਊ.ਐਚ.ਓ. (WHO) ਨੇ ਕੋਰੋਨਾ ਦੇ ਨਵੇਂ ਵੇਰੀਐਂਟ ਐਨ.ਬੀ.1.8.1 ਬਾਰੇ ਵੀ ਖੁਲਾਸਾ ਕੀਤਾ ਹੈ,ਡਬਲਿਊ.ਐਚ.ਓ. (WHO) ਦਾ ਕਹਿਣਾ ਹੈ ਕਿ ਇਸ ਵੇਰੀਐਂਟ (Variant) ਦੀ ਜਾਂਚ ਚਲ ਰਹੀ ਹੈ ਨਵਾਂ ਵੇਰੀਐਂਟ ਪਿਛਲੀਆਂ ਕਿਸਮਾਂ ਨਾਲੋਂ ਜ਼ਿਆਦਾ ਖ਼ਤਰਨਾਕ ਹੈ,ਪਰ ਇਹ ਨਵਾਂ ਵੇਰੀਐਂਟ ਸਿਹਤ ਜੋਖਮ ਪੈਦਾ ਨਹੀਂ ਕਰਦਾ,ਨਵੇਂ ਵੇਰੀਐਂਟ (New Variants) ਦੇ ਫੈਲਣ ਨਾਲ ਲਾਗਾਂ ਵਿੱਚ ਵਾਧਾ ਹੋ ਸਕਦਾ ਹੈ, ਜਿਸ ਨਾਲ ਲੋਕਾਂ ਦੀਆਂ ਜਾਨਾਂ ਖ਼ਤਰੇ ਵਿੱਚ ਪੈ ਸਕਦੀਆਂ ਹਨ ਡਬਲਿਊ.ਐਚ.ਓ. (WHO) ਨੇ ਸਾਰੇ ਦੇਸ਼ਾਂ ਨੂੰ ਲਾਗ ਦੇ ਫੈਲਣ ਨੂੰ ਰੋਕਣ ਲਈ ਤੁਰੰਤ ਕਾਰਵਾਈ ਕਰਨ ਦੀ ਸਲਾਹ ਦਿਤੀ ਹੈ, ਜਿਸ ਵਿੱਚ ਟੀਕਾਕਰਨ, ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਸ਼ਾਮਲ ਹੈ ਏਸ਼ੀਆਈ ਦੇਸ਼ ਕੋਰੋਨਾ (Corona) ਦੀ ਲਪੇਟ ’ਚ ਆ ਰਹੇ ਹਨ,ਭਾਰਤ ਵਿਚ ਵੀ ਕੋਰੋਨਾ ਪੌਜ਼ਟਿਵ ਕੇਸਾਂ (Corona Positive Cases) ’ਚ ਲਗਾਤਾਰ ਵਾਧਾ ਹੋ ਰਿਹਾ ਹੈ।