ਪਾਕਿਸਤਾਨ 'ਚ ਸਿੱਖ ਹਕੀਮ ਸੁਰਜੀਤ ਸਿੰਘ ਦੇ ਅੰਗ ਰੱਖਿਅਕ ਦਾ ਗੋਲੀਆਂ ਮਾਰ ਕੇ ਕਤਲ

ਪਾਕਿਸਤਾਨ 'ਚ ਸਿੱਖ ਹਕੀਮ ਸੁਰਜੀਤ ਸਿੰਘ ਦੇ ਅੰਗ ਰੱਖਿਅਕ ਦਾ ਗੋਲੀਆਂ ਮਾਰ ਕੇ ਕਤਲ

Peshawar,24 April,2024,(Azad Soch News):- ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ (Khyber Pakhtunkhwa) ਦੇ ਪਿਸ਼ਾਵਰ ਸ਼ਹਿਰ (Peshawar City) 'ਚ ਸਿੱਖ ਹਕੀਮ ਸੁਰਜੀਤ ਸਿੰਘ (Sikh Hakeem Surjit Singh) ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ.ਮ੍ਰਿਤਕ ਪੁਲਿਸ ਕਰਮਚਾਰੀ ਦੀ ਪਹਿਚਾਣ ਕਾਂਸਟੇਬਲ ਫ਼ਰਹਾਦ (ਨੰਬਰ 146) ਵਜੋਂ ਹੋਈ ਹੈ,ਪਿਸ਼ਾਵਰ (Peshawar) ਦੇ ਪੁਲਿਸ ਥਾਣਾ ਇਨਕਲਾਬ ਦੇ ਅਧੀਨ ਆਉਂਦੇ ਬਾਗ਼ਬਾਨ ਖੇਤਰ 'ਚ ਹੋਈ ਦੱਸੀ ਜਾ ਰਹੀ ਹੈ,ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ,ਪੁਲਿਸ ਵਲੋਂ ਦਰਜ ਐੱਫ. ਆਈ. ਆਰ. (F. I. R.) ਮੁਤਾਬਿਕ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰ ਹਥਿਆਰਾਂ ਨਾਲ ਲੈਸ ਹੋ ਕੇ ਸਰਜੀਤ ਸਿੰਘ ਨੂੰ ਨਿਸ਼ਾਨਾ ਬਣਾਉਣ ਦੀ ਨੀਯਤ ਨਾਲ ਉਸ ਦੀ ਦੁਕਾਨ 'ਤੇ ਪਹੁੰਚੇ, ਪਰ ਉਹ ਇਸ ਹਮਲੇ 'ਚ ਵਾਲ-ਵਾਲ ਬਚ ਗਏ,ਪਿਸ਼ਾਵਰੀ ਸਿੱਖ ਆਗੂ ਅਤੇ ਐੱਮ. ਪੀ. ਏ. ਬਾਬਾ ਗੁਰਪਾਲ ਸਿੰਘ (M. P. A. Baba Gurpal Singh) ਦੇ ਵੱਡੇ ਭਰਾ ਬਾਬਾ ਸੁਰਜੀਤ ਸਿੰਘ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ,ਉਹ ਉਕਤ ਇਲਾਕੇ 'ਚ ਹਿਕਮਤ ਦੀ ਦੁਕਾਨ 'ਤੇ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਅਤਿਵਾਦੀਆਂ ਵਲੋਂ ਨਿਸ਼ਾਨਾ ਬਣਾਏ ਜਾਣ ਦੀਆਂ ਧਮਕੀਆਂ ਮਿਲ ਰਹੀਆਂ ਸਨ।

Advertisement

Latest News

ਸਵੀਪ ਗਤੀਵਿਧੀਆਂ ਤਹਿਤ ਸੁਰਖਪੀਰ ਰੋਡ ਤੇ ਵਿਸ਼ੇਸ਼ ਕੈਂਪ ਆਯੋਜਿਤ ਸਵੀਪ ਗਤੀਵਿਧੀਆਂ ਤਹਿਤ ਸੁਰਖਪੀਰ ਰੋਡ ਤੇ ਵਿਸ਼ੇਸ਼ ਕੈਂਪ ਆਯੋਜਿਤ
ਬਠਿੰਡਾ, 10 ਮਈ : ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਸੁਰਖਪੀਰ ਰੋਡ ਦੇ ਬੂਥ ਨੰਬਰ 192...
ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਮਿਲੀ
ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਸਵੀਪ ਟੀਮ ਪਹੁੰਚੀ ਖੇਤਾਂ ਅਤੇ ਸੱਥਾਂ ਵਿੱਚ
ਅੱਜ ਫ਼ਰੀਦਕੋਟ ਹਲਕੇ ਲਈ 8 ਨਾਮਜ਼ਦਗੀ ਪੱਤਰ ਹੋਏ ਦਾਖ਼ਲ- ਜ਼ਿਲ੍ਹਾ ਚੋਣ ਅਫ਼ਸਰ
ਚੌਥੇ ਦਿਨ ਚਾਰ ਉਮੀਦਾਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ: ਜ਼ਿਲ੍ਹਾ ਚੋਣ ਅਫ਼ਸਰ
ਟਰੈਕਟਰ ’ਤੇ ਸਵਾਰ ਹੋ ਕੇ ਨਾਮਜ਼ਦਗੀ ਪੱਤਰ ਭਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਐਨ ਕੇ ਸ਼ਰਮਾ
ਨਿਵੇਕਲੀ ਪਹਿਲ-ਗ੍ਰੀਨ ਪੋਲਿੰਗ ਬੂਥ