ਨੰਦੀਸ਼ਾਲਾ ਗਊਸ਼ਾਲਾ ਵਿਖੇ ਗਊ ਭਲਾਈ ਕੈਂਪ ਲਗਾਇਆ ਗਿਆ

ਨੰਦੀਸ਼ਾਲਾ ਗਊਸ਼ਾਲਾ ਵਿਖੇ ਗਊ ਭਲਾਈ ਕੈਂਪ ਲਗਾਇਆ ਗਿਆ

ਸ੍ਰੀ ਮੁਕਤਸਰ ਸਾਹਿਬ, 15 ਦਸੰਬਰ:

ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਇੱਕ ਗਊ ਭਲਾਈ ਕੈਂਪ ਨੰਦੀ ਨਸਲ ਸੁਧਾਰ ਗਊਸ਼ਾਲਾ ਕਮੇਟੀ ਗੁਰੂਹਰਸਾਏ ਰੋਡ, ਸਾਹਮਣੇ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ । ਇਸ ਕੈਂਪ ਦੌਰਾਨ ਗਊਆਂ ਦੇ ਇਲਾਜ ਲਈ ਗਊਸ਼ਾਲਾ ਨੂੰ 25000/- ਰੁਪਏ ਦੀਆਂ ਦਵਾਈਆਂ  ਮੁਫਤ ਦਿੱਤੀਆ ਗਈਆ ।

ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਗਰੁਦਿੱਤ ਸਿੰਘ ਅਲੌਖ ਨੇ ਦੱਸਿਆ ਕਿ ਪਸ਼ੂਆ ਨੂੰ ਨਿਰੋਗ ਰੱਖਣ ਲਈ ਪਸ਼ੂ ਪਾਲਣ ਵਿਭਾਗ ਵੱਲੋ ਮੁਫਤ ਡੀਵਾਰਮਿੰਗ ਕੀਤੀ ਜਾਂਦੀ ਹੈ ਅਤੇ ਸਮੇਂ ਸਮੇਂ ਤੇ ਬਿਮਾਰੀਆਂ ਤੋ ਬਚਾਅ ਲਈ ਵੈਕਸੀਨ ਕੀਤੀ ਜਾਂਦੀ ਹੈ। ਉਨ੍ਹਾਂ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਸਾਰੇ ਪਸ਼ੂਆ ਨੂੰ ਸਮੇਂ ਸਿਰ ਡੀਵਾਰਮਿੰਗ ਅਤੇ ਵੈਕਸ਼ੀਨੇਸਨ ਕਰਵਾਈ ਜਾਵੇ ।

ਸੀਨੀਅਰ ਵੈਟਰਨਰੀ ਅਫਸਰ ਡਾ. ਕੇਵਲ ਸਿੰਘ ਨੇ ਸਰਦੀ ਰੁੱਤ ਵਿੱਚ ਪਸ਼ੂਆ ਨੂੰ ਲੱਗਣ ਵਾਲੀਆਂ ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ ਸਬੰਧੀ ਜਾਣੂ ਕਰਵਾਇਆ । ਡਾ. ਅਮਰਿੰਦਰਜੀਤ ਸਿੰਘ ਬਰਾੜ ਅਤੇ ਡਾ. ਅਮਨਦੀਪ ਸੇਠੀ ਤੇ ਅਧਾਰਿਤ ਵੈਟਰਨਰੀ ਟੀਮ ਵੱਲੋਂ 26 ਪਸ਼ੂਆ ਦਾ ਮੁਆਇਨਾ ਕੀਤਾ ਗਿਆ ।

 ਇਸ ਕੈਂਪ ਵਿੱਚ ਜਸਵਿੰਦਰ ਸਿੰਘ ਵੈਟੀ. ਇੰਸਪੈਕਟਰ, ਚੈਨਦੀਪ ਸਿੰਘ, ਦੀਪਜੋਤ ਸਿੰਘ  ਵੈਟੀ. ਇੰਸਪੈਕਟਰ, ਅਮ੍ਰਿਤ ਖੁਰਾਣਾ , ਸੁਰਿੰਦਰ ਕੁਮਾਰ, ਚਰਨਜੀਤ ਸ਼ਰਮਾ, ਸੁਰਿੰਦਰ ਬਾਂਸਲ (ਪ੍ਰਧਾਨ ਗਊਸ਼ਾਲਾ), ਗੌਰਵ ਬਾਂਸਲ, ਵਿਨੋਦ ਕੁਮਾਰ, ਸ਼ਸੀਲ ਹਾਂਡਾ , ਡਾ. ਵਿਪਨ ਰਾਜ ਕੁਮਾਰ ਦੋਦਾ, ਅਜੈ ਕੁਮਾਰ , ਰਜੇਸ਼ ਕੁਮਾਰ ਵੀ ਹਾਜ਼ਰ ਸਨ। 

Advertisement

Advertisement

Latest News

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਮਨਾਇਆ ਅਰਲੀ ਚਾਈਲਡ ਕੇਅਰ ਅਤੇ ਐਜੂਕੇਸ਼ਨ ਦਿਵਸ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਮਨਾਇਆ ਅਰਲੀ ਚਾਈਲਡ ਕੇਅਰ ਅਤੇ ਐਜੂਕੇਸ਼ਨ ਦਿਵਸ
ਫਿਰੋਜ਼ਪੁਰ 15 ਦੰਸਬਰ ( ) ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਅਰਲੀ...
ਬੱਚਿਆਂ ਦੀ ਭਲਾਈ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਦੀ ਰਜਿਸਟਰੇਸ਼ਨ ਲਾਜਮੀ - ਡਿਪਟੀ ਕਮਿਸ਼ਨਰ
ਨੰਦੀਸ਼ਾਲਾ ਗਊਸ਼ਾਲਾ ਵਿਖੇ ਗਊ ਭਲਾਈ ਕੈਂਪ ਲਗਾਇਆ ਗਿਆ
ਚੋਣ ਅਬਜਰਵਰ ਲਵਜੀਤ ਕਲਸੀ ਨੇ ਸਟਰਾਂਗ ਰੂਮਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
ਸਿਹਤ ਪ੍ਰਣਾਲੀ ਨਾਲ ਨੌਜਵਾਨਾਂ ਦੀ ਜਾਣ-ਪਛਾਣ ਲਈ ਵਿਦਿਆਰਥੀਆਂ ਦਾ ਸੀ.ਐਚ.ਸੀ. ਭਰਤਗੜ੍ਹ ਸਿੱਖਿਆਤਮਕ ਦੌਰਾ
ਸਰਦੀ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਕੀਤੀ ਜਾਰੀ
ਧਨੌਲਾ ਵਿਖੇ ਠੋਸ ਕੂੜਾ ਸਾੜਨ ਤੋਂ ਰੋਕਣ ਲਈ ਜਾਗਰੂਕਤਾ ਅਭਿਆਨ ਕੀਤਾ ਗਿਆ