ਬਿਜਲੀ ਇਕ ਕੌਮੀ ਸਰਮਾਇਆ, ਬਿਜਲੀ ਦੀ ਬੱਚਤ ਕਰਨਾ ਸਭ ਨਾਗਰਿਕਾਂ ਦੀ ਨੈਤਿਕ ਜ਼ਿੰਮੇਵਾਰੀ: ਅਮਰਜੀਤ ਕੌਰ ਪੂਜਾ
By Azad Soch
On
ਬਿਜਲੀ ਇਕ ਕੌਮੀ ਸਰਮਾਇਆ, ਬਿਜਲੀ ਦੀ ਬੱਚਤ ਕਰਨਾ ਸਭ ਨਾਗਰਿਕਾਂ ਦੀ ਨੈਤਿਕ ਜ਼ਿੰਮੇਵਾਰੀ: ਅਮਰਜੀਤ ਕੌਰ ਪੂਜਾ
ਚੰਡੀਗੜ੍ਹ 13 ਦਸੰਬਰ, 2025:- ਅਨਮੋਲ ਮੁਸਕਾਨ ਕਾਂਤੀ ਪਤਨੀ ਦੀਪ ਸਿੰਘ ਚੈਰੀਟੇਬਲ ਟਰੱਸਟ ਦੀ ਚੇਅਰਪਰਸਨ ਅਮਰਜੀਤ ਕੌਰ ਪੂਜਾ ਨੇ ਰਾਸ਼ਟਰੀ ਊਰਜਾ ਦਿਵਸ ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਇਕ ਸੰਦੇਸ਼ ਵਿੱਚ ਕਿਹਾ ਕਿ ਬਿਜਲੀ ਇਕ ਕੌਮੀ ਸਰਮਾਇਆ ਹੈ, ਜਿਸ ਦੀ ਸੰਭਾਲ ਅਤੇ ਬੱਚਤ ਕਰਨਾ ਹਰ ਨਾਗਰਿਕ ਦੀ ਨੈਤਿਕ ਜ਼ਿੰਮੇਵਾਰੀ ਹੈ।
ਅਮਰਜੀਤ ਕੌਰ ਪੂਜਾ ਨੇ ਅਪੀਲ ਕੀਤੀ ਕਿ ਅਸੀਂ ਸਾਰੇ ਦੇਸ਼ ਵਾਸੀ ਅੱਜ ਦੇ ਦਿਨ ਇਹ ਵਚਨ ਲਈਏ ਕਿ ਅਸੀਂ ਬਿਜਲੀ ਨੂੰ ਸੋਚ-ਸਮਝ ਕੇ ਅਤੇ ਜ਼ਰੂਰਤ ਅਨੁਸਾਰ ਵਰਤਾਂਗੇ, ਬਿਜਲੀ ਦੀ ਫ਼ਜੂਲ ਖਪਤ ਅਤੇ ਵਿਅਰਥ ਬਰਬਾਦੀ ਨੂੰ ਪੂਰੀ ਤਰ੍ਹਾਂ ਰੋਕਾਂਗੇ, ਅਤੇ ਬਿਜਲੀ ਬੱਚਤ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦੀ ਆਦਤ ਬਣਾਵਾਂਗੇ।
ਉਨ੍ਹਾਂ ਨੇ ਕਿਹਾ ਕਿ ਬਿਜਲੀ ਦੀ ਬੱਚਤ ਸਿਰਫ਼ ਇਕ ਆਰਥਿਕ ਲਾਭ ਨਹੀਂ, ਬਲਕਿ ਭਵਿੱਖੀ ਪੀੜ੍ਹੀਆਂ ਦੇ ਉੱਜਵਲ ਭਵਿੱਖ ਲਈ ਜ਼ਰੂਰਤ ਹੈ।
ਰਾਸ਼ਟਰੀ ਊਰਜਾ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਜ਼ਿੰਮੇਵਾਰ ਨਾਗਰਿਕ ਬਣ ਕੇ ਹੀ ਅਸੀਂ ਆਪਣੇ ਦੇਸ਼ ਨੂੰ ਆਤਮਨਿਰਭਰ ਅਤੇ ਊਰਜਾ-ਮਜ਼ਬੂਤ ਬਣਾ ਸਕਦੇ ਹਾਂ।
ਉਨ੍ਹਾਂ ਨੇ ਕਿਹਾ ਕਿ ਭਾਵੇਂ ਦੇਸ਼ ਦੀਆਂ ਵੱਖ-ਵੱਖ ਬਿਜਲੀ ਇਕਾਈਆਂ ਵੱਲੋਂ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਦਿਨ-ਰਾਤ ਅਣਥਕ ਯਤਨ ਕੀਤੇ ਜਾ ਰਹੇ ਹਨ, ਪਰ ਫਿਰ ਵੀ ਬਿਜਲੀ ਦੀ ਮੰਗ ਅਤੇ ਪੈਦਾਵਾਰ ਵਿਚਕਾਰ ਖੱਪਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਨਵੇਂ ਪ੍ਰੋਜੈਕਟ ਤਿਆਰ ਕਰਨਾ ਇੱਕ ਲੰਬਾ, ਮਹਿੰਗਾ ਅਤੇ ਤਕਨੀਕੀ ਰੂਪ ਵਿੱਚ ਸਰਕਾਰੀ ਪ੍ਰਕਿਰਿਆ ਹੈ, ਜਿਸ ਲਈ ਵੱਡੇ ਆਰਥਿਕ ਸਰੋਤਾਂ ਦੀ ਲੋੜ ਪੈਂਦੀ ਹੈ,ਪਰ ਬਿਜਲੀ ਦੀ ਬੱਚਤ ਨਾਲ ਬਿਜਲੀ ਦੀ ਮੰਗ ਅਤੇ ਪੈਦਾਵਾਰ ਦਾ ਹਲ਼ ਕੀਤਾ ਜਾ ਸਕਦਾ ਹੈ।
Related Posts
Latest News
13 Dec 2025 18:38:46
ਚੰਡੀਗੜ੍ਹ, 13 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਨਸ਼ਾ ਵਿਰੁੱਧ ਜੰਗ "ਯੁੱਧ ਨਸ਼ਿਆਂ...


