ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਕੈਰੋਲੀਨ ਰੋਵੇਟ ਨੇ ਪੰਜਾਬ ਵਿਧਾਨ ਸਭਾ ਸਪੀਕਰ ਮਾਨਯੋਗ ਕੁਲਤਾਰ ਸਿੰਘ ਸੰਧਵਾ ਨਾਲ ਮੁਲਾਕਾਤ ਕੀਤੀ

ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਕੈਰੋਲੀਨ ਰੋਵੇਟ ਨੇ ਪੰਜਾਬ ਵਿਧਾਨ ਸਭਾ ਸਪੀਕਰ ਮਾਨਯੋਗ ਕੁਲਤਾਰ ਸਿੰਘ ਸੰਧਵਾ ਨਾਲ ਮੁਲਾਕਾਤ ਕੀਤੀ

- ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੀਆਂ ਸਬਜ਼ੀਆਂ ਅਤੇ ਫਲਾਂ ਨੂੰ ਯੂਕੇ ਅਤੇ ਯੂਰਪ ਦੇ ਹੋਰ ਮੁਲਕਾਂ ਵਿੱਚ ਨਿਰਿਆਤ ਕਰਨ ਲਈ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਕੈਰੋਲੀਨ ਰੋਵੇਟ ਨਾਲ ਵਿਚਾਰ ਵਿਟਾਂਦਰਾ ਕੀਤਾ

Chandigarh 6 February 2025,(Azad Soch News):-    ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਕੈਰੋਲੀਨ ਰੋਵੇਟ ਨੇ ਪੰਜਾਬ ਵਿਧਾਨ ਸਭਾ ਸਪੀਕਰ ਮਾਨਯੋਗ ਕੁਲਤਾਰ ਸਿੰਘ ਸੰਧਵਾ ਨਾਲ ਮੁਲਾਕਾਤ ਕੀਤੀ ਅਤੇ ਅਹਿਮ ਮੁੱਦਿਆਂ ਉੱਤੇ ਵਿਚਾਰ ਵਿਟਾਂਦਰਾ ਕੀਤਾ ਗਿਆ। ਕੈਰੋਲੀਨ ਰੋਵੇਟ ਨੇ ਵਿਧਾਨ ਸਭਾ ਦੀ ਬਿਲਡਿੰਗ ਨੂੰ ਇੱਕ ਅਦਭੁਤ ਬਿਲਡਿੰਗ ਕਿਹਾ ਅਤੇ ਆਪਣੇ ਇਸ ਦੋਰੇ ਨੂੰ ਇੱਕ ਯਾਦਗਾਰ ਦੌਰਾ ਦੱਸਿਆ। ਕੈਰੋਲੀਨ ਨੇ ਕਿਹਾ ਕਿ ਉਸਨੇ ਫਰਾਂਸ, ਇੰਡੋਨੇਸ਼ੀਆ, ਬਹਾਮਾਸ ਅਤੇ ਹੈਤੀ ਵਰਗੇ ਮੁਲਕਾਂ ਚ ਕੰਮ ਕੀਤਾ ਹੈ।

ਸਪੀਕਰ ਨੇ ਪੰਜਾਬ ਦੇ ਸਬਜ਼ੀਆਂ ਅਤੇ ਫਲਾਂ ਨੂੰ ਨਿਰਿਆਤ ਕਰਨ ਦੇ ਮੁੱਦੇ ਉੱਤੇ ਉਹਨਾਂ ਨਾਲ ਚਰਚਾ ਕੀਤੀ ਅਤੇ ਉਨਾਂ ਦਾ ਸਹਿਯੋਗ ਮੰਗਿਆ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਇਸ ਦਾ ਲਾਭ ਮਿਲ ਸਕੇ। ਉਹਨਾਂ ਕਿਹਾ ਕਿ ਪੰਜਾਬ ਦੇ ਸਬਜ਼ੀਆਂ ਅਤੇ ਫਲਾਂ ਦਾ ਜੋ ਸਵਾਦ ਹੈ ਉਹ ਵਿਸ਼ਵ ਦੇ ਹੋਰ ਕਿਸੇ ਪਾਸੇ ਨਹੀਂ ਮਿਲੇਗਾ। । ਉਹਨਾਂ ਕਿਹਾ ਕਿ ਫਿਰੋਜ਼ਪੁਰ ਦੀ ਲਾਲ ਮਿਰਚ ਦੇਸ਼ ਦੀ ਸਭ ਤੋਂ ਵਧੀਆ ਮਿਰਚ ਹੈ। ਉਹਨਾਂ ਕਿਹਾ ਕਿ ਉਹ ਐਗਰੀਕਲਚਰ ਪ੍ਰੋਸੈਸਿੰਗ ਨੂੰ ਹੋਰ ਬੇਹਤਰ ਬਣਾਉਣ ਵਾਸਤੇ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਪੰਜਾਬ ਦੀ ਖੇਤੀਬਾੜੀ ਨੂੰ ਉੱਪਰ ਚੁੱਕਣ ਵਾਸਤੇ ਯਤਨ ਕਰ ਰਹੇ ਹਨ ਅਤੇ ਪਰਾਲੀ ਸਾੜਨ ਨੂੰ ਖਤਮ ਕਰਨ ਲਈ ਪੁਰਜੋਰ ਯਤਨ ਕੀਤੇ ਜਾ ਰਹੇ ਹਨ।

 ਮੀਟਿੰਗ ਵਿੱਚ ਮੁੱਖ ਚੁਣੌਤੀਆਂ ਦਾ ਹੱਲ ਕੱਢਣ ਅਤੇ ਆਪਸੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਵਧਾਉਣ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਸਪੀਕਰ ਅਤੇ ਕੈਰੋਲੀਨ ਰੋਵੇਟ ਨੇ ਗੈਰ-ਕਾਨੂੰਨੀ ਪ੍ਰਵਾਸ ਅਤੇ ਇਮੀਗ੍ਰੇਸ਼ਨ ਧੋਖਾਧੜੀਆਂ ਨੂੰ ਰੋਕਣ ਲਈ ਸਮੂਹਿਕ ਯਤਨਾਂ ਨੂੰ ਤੇਜ਼ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

 ਸਪੀਕਰ ਜੀ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਵੇਟ ਨੂੰ ਆਪਣੇ ਘਰ ਵੀ ਲੈ ਕੇ ਗਏ ਜਿੱਥੇ ਕਿ ਉਹਨਾਂ ਨੇ ਆਪਣੇ ਬਗੀਚੇ ਵਿੱਚ ਉੱਗੀਆਂ ਔਰਗੈਨਿਕ ਸਬਜ਼ੀਆਂ ਉਹਨਾਂ ਨੂੰ ਵਿਖਾਈਆਂ ਜਿਸ ਨੂੰ ਵੇਖ ਕੇ ਕੈਰੋਲੀਨ ਅਦਭੁਤ ਮਹਿਸੂਸ ਕਰ ਰਹੀ ਸੀ। ਕੈਰੋਲੀਨ ਨੇ ਕਿਹਾ ਕਿ ਉਹਨਾਂ ਦਾ ਇਹ ਦੌਰਾ ਇੱਕ ਯਾਦਗਾਰ ਦੌਰਾ ਹੈ । ਇਸ ਉਪਰੰਤ ਮਾਨਯੋਗ ਸਪੀਕਰ ਜੀ ਨੇ ਉਹਨਾਂ ਨਾਲ ਕਈ ਮੁੱਦਿਆਂ ਤੇ ਚਰਚਾ ਕੀਤੀ।

ਕੈਰੋਲੀਨ ਵੱਲੋਂ ਸਪੀਕਰ ਜੀ ਨੂੰ ਇੱਕ ਟੇਬਲ ਕੈਲੰਡਰ ਭੇਂਟ ਕੀਤਾ, ਜਿਸ ਵਿੱਚ ਉਹਨਾਂ ਵੱਲੋਂ ਖਿੱਚੀਆਂ ਹੋਈਆਂ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਅਲੱਗ ਅਲੱਗ ਸ਼ਹਿਰਾਂ ਦੀਆਂ ਬਹੁਤ ਖੂਬਸੂਰਤ ਤਸਵੀਰਾਂ ਹਨ,ਸਪੀਕਰ ਜੀ ਨੇ ਉਹਨਾਂ ਨੂੰ ਇੱਕ ਸ਼ਾਲ, ਸਨਮਾਨ ਪੁਰਸਕਾਰ ਅਤੇ ਆਪਨੇ ਬਗੀਚੇ ਵਿੱਚ ਉਗਾਈਆਂ ਔਰਗੈਨਿਕ ਸਬਜ਼ੀਆਂ ਦਾ ਇੱਕ ਟੋਕਰਾ ਭੇਂਟ ਕੀਤਾ।

Advertisement

Latest News

ਕੈਬਨਿਟ ਮੰਤਰੀ ਅਰੋੜਾ ਵੱਲੋਂ ਪਟਿਆਲਾ ਜ਼ਿਲ੍ਹੇ 'ਚ ਚੱਲ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੈਬਨਿਟ ਮੰਤਰੀ ਅਰੋੜਾ ਵੱਲੋਂ ਪਟਿਆਲਾ ਜ਼ਿਲ੍ਹੇ 'ਚ ਚੱਲ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਕਾਰਗੁਜ਼ਾਰੀ ਦੀ ਸਮੀਖਿਆ
ਯੁੱਧ ਨਸ਼ਿਆਂ ਵਿਰੁੱਧ: ਅਮਨ ਅਰੋੜਾ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਜ਼ੀਰੋ ਟੋਲਰੈਂਸ ਅਪਣਾਉਣ ਲਈ ਸਮਾਜ ਦੇ ਮੋਹਤਬਰ ਵਿਅਕਤੀਆਂ ਨੂੰ ਅੱਗੇ ਆਉਣ...
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਤੌਰ ਖਜਾਨਾ ਮੰਤਰੀ ਪੇਸ਼ ਕੀਤਾ ਵਿੱਤ ਸਾਲ 2025-26 ਦਾ ਸੂਬਾ ਬਜਟ
ਹਾਫਿਜ਼ ਦਾ ਕਰੀਬੀ ਅਬੂ ਕਤਲ ਪਾਕਿਸਤਾਨ 'ਚ ਮਾਰਿਆ ਗਿਆ
ਸਰਕਾਰ-ਸਨਅਤਕਾਰ ਮਿਲਣੀ ਦਾ ਉਦੇਸ਼ ਉਦਯੋਗ ਨਾਲ ਜੁੜੀਆਂ ਸਮੱਸਿਆਵਾਂ ਹੱਲ ਕਰਨਾ
ਉਦਯੋਗਪਤੀਆਂ ਵੱਲੋਂ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਾਸਤੇ ਅਹਿਮ ਪਹਿਲਕਦਮੀਆਂ ਲਈ ਮੁੱਖ ਮੰਤਰੀ ਦੀ ਸ਼ਲਾਘਾ 
ਆਪ' ਸਰਕਾਰ ਨੇ ਉਦਯੋਗਪਤੀਆਂ ਦੀ ਓ.ਟੀ.ਐਸ. ਸਬੰਧੀ 32 ਸਾਲ ਪੁਰਾਣੀ ਮੰਗ ਪੂਰੀ ਕੀਤੀ: ਅਰਵਿੰਦ ਕੇਜਰੀਵਾਲ
ਨਸ਼ਾ ਤਸਕਰ ਵੱਲੋ ਕੀਤੇ ਨਜ਼ਾਇਜ ਕਬਜ਼ੇ ਵਾਲਾ ਘਰ ਢਾਹਿਆਂ