ਆਪ੍ਰੇਸ਼ਨ ਸ਼ੀਲਡ Mock Drill ਰੱਦ,ਚੰਡੀਗੜ੍ਹ ਵਿੱਚ ਕੋਈ ਬਲੈਕਆਊਟ ਨਹੀਂ ਹੋਵੇਗਾ
ਫੈਸਲਾ ਪ੍ਰਬੰਧਕੀ ਕਾਰਨਾਂ ਕਰਕੇ ਲਿਆ ਗਿਆ
Chandigarh,29,MAY,2025,(Azad Soch News):- ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ 29 ਮਈ ਨੂੰ ਦੇਸ਼ ਦੇ ਕਈ ਰਾਜਾਂ ਵਿੱਚ ਸਿਵਲ ਡਿਫੈਂਸ ਮੌਕ ਡ੍ਰਿਲ 'ਆਪ੍ਰੇਸ਼ਨ ਸ਼ੀਲਡ' (Operation SHIELD) ਕਰਵਾਈ ਜਾਣੀ ਸੀ ਪਰ ਇਸਨੂੰ ਚੰਡੀਗੜ੍ਹ ਵਿੱਚ ਰੱਦ ਕਰ ਦਿੱਤਾ ਗਿਆ ਹੈ,ਇਹ ਫੈਸਲਾ ਪ੍ਰਬੰਧਕੀ ਕਾਰਨਾਂ ਕਰਕੇ ਲਿਆ ਗਿਆ ਹੈ,ਹੁਣ 29 ਮਈ ਨੂੰ ਚੰਡੀਗੜ੍ਹ ਵਿੱਚ ਬਿਜਲੀ ਗੁੱਲ ਨਹੀਂ ਹੋਵੇਗੀ ਅਤੇ ਨਾ ਹੀ ਕੋਈ ਮੌਕ ਡਰਿੱਲ ਹੋਵੇਗੀ,ਇਸ ਮੌਕ ਡ੍ਰਿਲ (Mock Drill) ਅਭਿਆਸ ਵਿੱਚ, ਚੰਡੀਗੜ੍ਹ ਦੇ ਕਿਸ਼ਨਗੜ੍ਹ ਅਤੇ ਆਈਟੀ ਪਾਰਕ ਖੇਤਰਾਂ ਵਿੱਚ ਰਾਤ 8:00 ਵਜੇ ਤੋਂ 8:10 ਵਜੇ ਤੱਕ ਬਿਜਲੀ ਬੰਦ ਕਰਕੇ ਬਲੈਕਆਊਟ (BlackOut) ਕੀਤਾ ਜਾਣਾ ਸੀ,ਇਸ ਤੋਂ ਇਲਾਵਾ, ਸੈਕਟਰ 47 ਦੇ ਕਮਿਊਨਿਟੀ ਸੈਂਟਰ ਵਿਖੇ ਇੱਕ ਮੌਕ ਡਰਿੱਲ ਆਯੋਜਿਤ ਕੀਤੀ ਜਾਣੀ ਸੀ, ਜਿਸ ਵਿੱਚ ਦੁਸ਼ਮਣ ਦੇ ਡਰੋਨ ਹਮਲੇ ਵਰਗੀ ਨਕਲ ਵਾਲੀ ਸਥਿਤੀ ਪੈਦਾ ਕੀਤੀ ਜਾਣੀ ਸੀ,ਇਸ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣਾ, ਖੂਨ ਦਾ ਪ੍ਰਬੰਧ ਕਰਨਾ ਅਤੇ ਮੈਡੀਕਲ ਟੀਮਾਂ ਤਾਇਨਾਤ ਕਰਨਾ ਸ਼ਾਮਲ ਸੀ,ਹੁਣ ਇਹ ਪੂਰੀ ਯੋਜਨਾ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ,ਨਵੀਂ ਤਾਰੀਖ਼ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।