ਦਿੱਲੀ ਦਾ ਅਗਲਾ ਮੁੱਖ ਮੰਤਰੀ 20 ਫ਼ਰਵਰੀ ਨੂੰ ਰਾਮਲੀਲਾ ਮੈਦਾਨ ’ਚ ਹਲਫ਼ ਲੈ ਸਕਦਾ ਹੈ
New Delhi,18,FEB 2025,(Azad Soch News):- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਤਰਾਂ ਅਨੁਸਾਰ ਦਿੱਲੀ ਦਾ ਅਗਲਾ ਮੁੱਖ ਮੰਤਰੀ 20 ਫ਼ਰਵਰੀ ਨੂੰ ਰਾਮਲੀਲਾ ਮੈਦਾਨ (Ramlila Maidan) ’ਚ ਹਲਫ਼ ਲੈ ਸਕਦਾ ਹੈ,ਸਹੁੰ ਚੁਕ ਸਮਾਗਮ 20 ਫ਼ਰਵਰੀ ਨੂੰ ਸ਼ਾਮ 4:30 ਵਜੇ ਹੋਣ ਦੀ ਉਮੀਦ ਹੈ ਜਿਸ ’ਚ ਪ੍ਰਮੁੱਖ ਭਾਜਪਾ ਆਗੂਆਂ ਸਮੇਤ ਪਾਰਟੀ ਦੇ ਸੂਬਿਆਂ ਦੇ ਮੁੱਖ ਮੰਤਰੀ ਹਾਜ਼ਰ ਰਹਿਣਗੇ,ਸੋਮਵਾਰ ਨੂੰ ਹੋਣ ਵਾਲੀ ਭਾਜਪਾ ਵਿਧਾਇਕ ਦਲ ਦੀ ਬੈਠਕ ਨੂੰ ਹੁਣ ਬੁਧਵਾਰ ਤਕ ਮੁਅੱਤਲ ਕਰ ਦਿਤਾ ਗਿਆ ਹੈ, ਜਦੋਂ ਪਾਰਟੀ ਮੁੱਖ ਮੰਤਰੀ ਦੇ ਅਹੁਦੇ ਲਈ ਨਾਂ ਦਾ ਐਲਾਨ ਕਰੇਗੀ। ਪਾਰਟੀ ਸੂਤਰਾਂ ਨੇ ਕਿਹਾ ਕਿ ਇਸ ਬੈਠਕ ’ਚ ਹੀ ਸਹੁੰ ਚੁਕ ਸਮਾਗਮ ਦੇ ਵੇਰਵੇ ਬਾਰੇ ਗੱਲਬਾਤ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦਿੱਲੀ (Delhi) ’ਚ ਭਾਜਪਾ ਨੇ 26 ਸਾਲ ਬਾਅਦ ਉਦੋਂ ਸੱਤਾ ਪ੍ਰਾਪਤ ਕੀਤੀ ਹੈ ਜਦੋਂ 8 ਫ਼ਰਵਰੀ ਨੂੰ ਐਲਾਨ ਕੀਤੇ ਨਤੀਜਿਆਂ ’ਚ ਉਸ ਨੇ ਵਿਧਾਨ ਸਭਾ ਦੀਆਂ 70 ਸੀਟਾਂ ’ਚੋਂ 48 ਜਿੱਤ ਲਈਆਂ ਸਨ। 22 ਆਮ ਆਦਮੀ ਪਾਰਟੀ (ਆਪ) (Aam Aadmi Party (AAP)) ਨੇ ਜਿੱਤੀਆਂ ਸਨ।


