ਅਸ਼ਲੀਲ ਗੀਤ ਕਾਰਨ ਕਸੂਤਾ ਫਸੇ ਗਾਇਕ ਯੋ ਯੋ ਹਨੀ ਸਿੰਘ,,ਗਾਣੇ ਖਿਲਾਫ਼ ਪਟੀਸ਼ਨ ਦਾਇਰ
By Azad Soch
On
Patna,08,MARCH,2025,(Azad Soch News):- ਮਸ਼ਹੂਰ ਫਿਲਮ ਅਦਾਕਾਰਾ ਨੀਤੂ ਚੰਦਰਾ ਵੱਲੋਂ ਅਸ਼ਲੀਲ ਗੀਤਾਂ 'ਤੇ ਪਾਬੰਦੀ ਲਗਾਉਣ ਅਤੇ ਕਾਰਵਾਈ ਕਰਨ ਨੂੰ ਲੈ ਕੇ ਹਾਈ ਕੋਰਟ (High Court) 'ਚ ਦਾਇਰ ਜਨਹਿੱਤ ਪਟੀਸ਼ਨ 'ਤੇ ਸੁਣਵਾਈ 28 ਮਾਰਚ 2025 ਨੂੰ ਹੋਵੇਗੀ, ਕਾਰਜਕਾਰੀ ਚੀਫ਼ ਜਸਟਿਸ ਆਸ਼ੂਤੋਸ਼ ਕੁਮਾਰ ਦੀ ਡਿਵੀਜ਼ਨ ਬੈਂਚ (Division Bench) ਨੇ ਇਸ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਕੀਤੀ, ਪਟਨਾ ਕੋਰਟ ਨੇ ਕੇਂਦਰ ਸਰਕਾਰ (Centre Government) ਨੂੰ ਅਗਲੀ ਸੁਣਵਾਈ 'ਚ ਇਸ ਸੰਬੰਧ 'ਚ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ।ਇਸ ਜਨਹਿੱਤ ਪਟੀਸ਼ਨ 'ਚ ਪਟੀਸ਼ਨਕਰਤਾ ਨੇ ਕਿਹਾ ਕਿ ਯੋ ਯੋ ਹਨੀ ਸਿੰਘ (Yo Yo Honey Singh) ਉਰਫ਼ ਹਿਰਦੇਸ਼ ਸਿੰਘ ਦੁਆਰਾ ਰਚਿਤ ਗੀਤ 'MANIAC' 'ਚ ਬਹੁਤ ਜ਼ਿਆਦਾ ਅਸ਼ਲੀਲਤਾ ਹੈ,ਇਸ ਵਿੱਚ ਔਰਤਾਂ ਨੂੰ ਅਸ਼ਲੀਲ ਢੰਗ ਨਾਲ ਦਰਸਾਇਆ ਗਿਆ ਹੈ,ਟਿੱਪਣੀ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਇਹ ਜਨਹਿਤ ਪਟੀਸ਼ਨ ਜਾਪਦੀ ਹੈ।
Related Posts
Latest News
14 Dec 2025 20:17:35
ਜਲੰਧਰ, 14 ਦਸੰਬਰ :
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਨਾਗਰਿਕ ਸੇਵਾਵਾਂ ਮੁਹੱਈਆ...


