ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਸਟਾਰਰ ਪੰਜਾਬੀ ਫਿਲਮ 'ਸ਼ਾਯਰ' ਨੂੰ ਲਹਿੰਦੇ ਪੰਜਾਬ ਵਿੱਚ ਰਿਲੀਜ਼ ਕੀਤਾ ਗਿਆ
By Azad Soch
On
Chandigarh, 04 DEC,2024,(Azad Soch News):- ਭਾਰਤ ਸਮੇਤ ਕਈ ਮੁਲਕਾਂ ਵਿੱਚ ਰਿਲੀਜ਼ ਹੋ ਚੁੱਕੀ ਪੰਜਾਬੀ ਫਿਲਮ 'ਸ਼ਾਯਰ' ਹੁਣ ਲਹਿੰਦੇ ਪੰਜਾਬ ਦੇ ਸਿਨੇਮਾਘਰਾਂ ਦਾ ਵੀ ਸ਼ਿੰਗਾਰ ਬਣ ਚੁੱਕੀ ਹੈ, ਇਸ ਦੇ ਲੀਡ ਅਦਾਕਾਰ ਸਤਿੰਦਰ ਸਰਤਾਜ ਸਮੇਤ ਪੂਰੀ ਫਿਲਮ ਟੀਮ ਵੱਲੋਂ ਖੁਸ਼ੀ ਭਰਿਆ ਪ੍ਰਗਟਾਵਾ ਕੀਤਾ ਜਾ ਰਿਹਾ ਹੈ,'ਨੀਰੂ ਬਾਜਵਾ ਐਂਟਰਟੇਨਮੈਂਟ' (Neeru Bajwa Entertainment) ਵੱਲੋਂ ਬਣਾਈ ਅਤੇ ਪੇਸ਼ ਕੀਤੀ ਗਈ ਉਕਤ ਅਰਥ-ਭਰਪੂਰ ਅਤੇ ਸੰਗੀਤਮਈ ਫਿਲਮ ਦਾ ਲੇਖਨ ਜਗਦੀਪ ਸਿੰਘ ਵੜਿੰਗ ਅਤੇ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ (Directed by Uday Pratap Singh) ਵੱਲੋਂ ਕੀਤਾ ਗਿਆ ਹੈ। ਖੂਬਸੂਰਤ ਪ੍ਰੇਮ ਕਹਾਣੀ ਇਰਦ-ਗਿਰਦ ਬੁਣੀ ਗਈ ਉਕਤ ਫਿਲਮ ਵਿੱਚ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਵੱਲੋਂ ਲੀਡ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਹਨ, ਜਿੰਨ੍ਹਾਂ ਤੋਂ ਇਲਾਵਾ ਇਸ ਦੇ ਹੋਰਨਾਂ ਕਲਾਕਾਰਾਂ ਵਿੱਚ ਯੋਗਰਾਜ ਸਿੰਘ, ਕੇਵਲ ਧਾਲੀਵਾਲ, ਬੰਟੀ ਬੈਂਸ, ਦੇਬੀ ਮਖ਼ਸੂਸਪੁਰੀ, ਸੁੱਖੀ ਚਾਹਲ, ਮਲਕੀਤ ਰੌਣੀ, ਰੁਪਿੰਦਰ ਰੂਪੀ ਆਦਿ ਵੀ ਸ਼ੁਮਾਰ ਰਹੇ।
Latest News
100 दिन के दूसरे कार्यकाल में मुख्यमंत्री नायब सिंह सैनी ने छोड़ी अमिट छाप
23 Jan 2025 13:06:32
*100 दिन के दूसरे कार्यकाल में मुख्यमंत्री नायब सिंह सैनी ने छोड़ी अमिट छाप*
*कथनी-करनी एकै सार, जुल्म रहैया न...