ਸਪੀਕਰ ਸ. ਸੰਧਵਾਂ ਨੇ ਆਪਣੇ ਗ੍ਰਹਿ ਵਿਖੇ ਰੰਗਾਂ ਦਾ ਤਿਉਹਾਰ ਹੋਲੀ ਮਨਾਈ

ਸਪੀਕਰ ਸ. ਸੰਧਵਾਂ ਨੇ ਆਪਣੇ ਗ੍ਰਹਿ ਵਿਖੇ ਰੰਗਾਂ ਦਾ ਤਿਉਹਾਰ ਹੋਲੀ ਮਨਾਈ

ਫਰੀਦਕੋਟ/ ਕੋਟਕਪੂਰਾ, 4 ਮਾਰਚ ()  
ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਆਪਣੇ ਪਿੰਡ ਸੰਧਵਾਂ ਵਿਖੇ ਹਲਕਾ ਨਿਵਾਸੀਆਂ ਨਾਲ ਰੰਗਾਂ ਦਾ ਤਿਉਹਾਰ ਹੋਲੀ ਬੜੀ ਸ਼ਰਧਾ, ਉਤਸ਼ਾਹ ਅਤੇ ਭਾਈਚਾਰੇ ਦੀ ਭਾਵਨਾ ਨਾਲ ਮਨਾਇਆ।
ਇਸ ਮੌਕੇ ਉਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਭਰਪੂਰ ਪਿਆਰ ਅਤੇ ਸਤਿਕਾਰ ਦਿੱਤਾ ਗਿਆ। 
ਇਸ ਮੌਕੇ ਸੰਬੋਧਨ ਕਰਦਿਆਂ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਲੋਕਾਂ ਦਾ ਇਹ ਅਥਾਹ ਪਿਆਰ ਅਤੇ ਵਿਸ਼ਵਾਸ ਹੀ ਉਨ੍ਹਾਂ ਦੀ ਅਸਲ ਪੂੰਜੀ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦਾ ਸਾਥ ਅਤੇ ਹੌਸਲਾ ਉਨ੍ਹਾਂ ਨੂੰ ਹਮੇਸ਼ਾਂ ਜਨਸੇਵਾ ਦੇ ਰਾਹ ‘ਤੇ ਡਟੇ ਰਹਿਣ ਅਤੇ ਇਲਾਕੇ ਦੇ ਵਿਕਾਸ ਲਈ ਨਿਰੰਤਰ ਯਤਨ ਕਰਨ ਲਈ ਪ੍ਰੇਰਿਤ ਕਰਦਾ ਹੈ।
ਉਨ੍ਹਾਂ ਅਪੀਲ ਕੀਤੀ ਕਿ ਰੰਗਾਂ ਦਾ ਇਹ ਪਵਿੱਤਰ ਤਿਉਹਾਰ ਆਪਸੀ ਭਾਈਚਾਰੇ, ਪਿਆਰ ਅਤੇ ਸਾਂਝ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੰਦੇਸ਼ ਦਿੰਦਾ ਹੈ ਅਤੇ ਸਾਨੂੰ ਸਭ ਨੂੰ ਮਿਲਜੁਲ ਕੇ ਸਮਾਜ ਵਿੱਚ ਸੁਖ-ਸ਼ਾਂਤੀ ਅਤੇ ਏਕਤਾ ਬਣਾਈ ਰੱਖਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਇਸ ਉਪਰੰਤ ਉਨ੍ਹਾਂ ਰਾਧਾ ਕ੍ਰਿਸ਼ਨ ਧਾਮ ਫ਼ਰੀਦਕੋਟ ਅਤੇ ਕੋਟਕਪੂਰਾ ਦੇ ਵੱਖ ਵੱਖ ਥਾਵਾਂ ਤੇ ਹੋਲੀ ਦਾ ਤਿਉਹਾਰ ਮਨਾਇਆ ਅਤੇ ਲੋਕਾਂ ਨਾਲ ਖੁਸ਼ੀਆ ਸਾਂਝੀਆਂ ਕੀਤੀਆਂ।
 
ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ, ਪਾਰਟੀ ਵਰਕਰ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।
 
 

Advertisement

Latest News

ਸਵੇਰੇ ਖਾਲੀ ਪੇਟ ਅੰਜੀਰ ਦਾ ਪਾਣੀ ਨਿਯਮਿਤ ਤੌਰ ’ਤੇ ਪੀਣ ਨਾਲ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਹੋ ਸਕਦੀ ਹੈ ਸਵੇਰੇ ਖਾਲੀ ਪੇਟ ਅੰਜੀਰ ਦਾ ਪਾਣੀ ਨਿਯਮਿਤ ਤੌਰ ’ਤੇ ਪੀਣ ਨਾਲ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਹੋ ਸਕਦੀ ਹੈ
Patiala,04,March,2026,(Azad Soch News):-  ਸਵੇਰੇ ਖਾਲੀ ਪੇਟ ਅੰਜੀਰ ਦਾ ਪਾਣੀ ਨਿਯਮਿਤ ਤੌਰ ’ਤੇ ਪੀਣ ਨਾਲ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ...
ਹਰਿਆਣਾ ਸਰਕਾਰ ਨੇ ਅੱਤਵਾਦ ਵਿਰੁੱਧ ਲੜਨ ਲਈ ਐਂਟੀ ਟੈਰਰਿਸਟ ਸਕਵਾਡ (ATS) ਦਾ ਅੰਤਿਮ ਢਾਂਚਾ ਤਿਆਰ ਕੀਤਾ ਹੈ
ਮੁੱਲਾਂਪੁਰ ਸਟੇਡੀਅਮ ਵਿੱਚ ਪਹਿਲੀ ਵਾਰ ਇੰਟਰਨੈਸ਼ਨਲ ਟੈਸਟ ਮੈਚ ਹੋਵੇਗਾ
Mobile Tech News: Oppo Find X9 Ultra ਵਿੱਚ ਮਿਲ ਸਕਦਾ ਹੈ 200 ਮੈਗਾਪਿਕਸਲ ਪੈਰੀਸਕੋਪ ਟੈਲੀਫੋਟੋ ਕੈਮਰਾ, ਜਲਦੀ ਹੀ ਲਾਂਚ ਦੀ ਤਿਆਰੀ
ਈਰਾਨ ਨੇ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਹਮਲਿਆਂ ਦੇ ਜਵਾਬ ਵਿੱਚ 500 ਤੋਂ ਵੱਧ ਮਿਜ਼ਾਈਲਾਂ ਅਤੇ 2,000 ਤੋਂ ਵੱਧ ਡਰੋਨ ਚਲਾਏ ਹਨ
ਨਿੱਕੇ ਸਿੱਧੂ ਨੇ ਵੱਡੇ ਬਾਈ ਦੀ ਫੋਟੋ ਫੜ੍ਹ ਕੇ ਮਨਾਈ ਹੋਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੱਬ ਦਾ ਭਾਰਤ ਵਿੱਚ ਆਪਣੇ ਸਰਕਾਰੀ ਦੌਰੇ 'ਤੇ ਸਵਾਗਤ ਕੀਤਾ