ਆਉਣ ਵਾਲੀ ਪੰਜਾਬੀ ਫਿਲਮ 'ਮੁੱਕ ਗਈ ਫੀਮ ਡੱਬੀ 'ਚੋਂ ਯਾਰੋ',ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ
Patiala,04,JULY,2025,(Azad Soch News):- ਆਉਣ ਵਾਲੀ ਪੰਜਾਬੀ ਫਿਲਮ 'ਮੁੱਕ ਗਈ ਫੀਮ ਡੱਬੀ 'ਚੋਂ ਯਾਰੋ', ਜਿਸ ਦਾ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ, ਜੋ ਜਲਦ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ,ਇਸ ਸ਼ਾਨਦਾਰ ਫਿਲਮ ਦੀ ਸਟਾਰ-ਕਾਸਟ (Star-Cast) ਵਿੱਚ ਧੀਰਜ ਕੁਮਾਰ, ਸੀਰਤ ਮਸਤ, ਸੁਖਵਿੰਦਰ ਚਾਹਲ, ਦੀਦਾਰ ਗਿੱਲ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਹਨੀ ਮੱਟੂ, ਪ੍ਰਕਾਸ਼ ਗਾਧੂ, ਸੁਖਵਿੰਦਰ ਰਾਜ, ਨੇਹਾ ਦਿਆਲ, ਸਾਨੀਆ ਪੰਨੂ, ਬਲਵਿੰਦਰ ਧਾਲੀਵਾਲ, ਗੁਰਦਿਆਲ ਪਾਰਸ, ਵਿਕਾਸ ਮਹਿਤਾ, ਬਲਜਿੰਦਰ ਕੌਰ, ਸ਼ੁਸ਼ੀਲ ਚੌਧਰੀ, ਅਮਨਪ੍ਰੀਤ ਸਿੰਘ ਮਾਨ, ਅਸ਼ੋਕ ਗਿੱਲ, ਮਿਸਟਰ ਸੋਨੂੰ ਅਤੇ ਅਨੁਜ ਨਾਇਕ ਸ਼ਾਮਿਲ ਹਨ, 'ਅੰਬਰਸਰੀਏ ਪ੍ਰੋਡੋਕਸ਼ਨ' ('Ambarsarya Productions') ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਣ ਕਰਨ ਸੰਧੂ ਅਤੇ ਧੀਰਜ ਕੁਮਾਰ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਜ਼ਿੰਮੇਵਾਰੀ ਨੂੰ ਗੌਰਵ ਰਾਣਾ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜੋ ਅਪਣੀ ਇਸ ਮੰਨੋਰੰਜਕ ਫਿਲਮ ਨਾਲ ਪਾਲੀਵੁੱਡ (Pollywood) ਵਿੱਚ ਬਤੌਰ ਨਿਰਦੇਸ਼ਕ ਇੱਕ ਨਵੇਂ ਅਤੇ ਪ੍ਰਭਾਵੀ ਸਫ਼ਰ ਦਾ ਅਗਾਜ਼ ਕਰਨ ਜਾ ਰਹੇ ਹਨ।