ਕਬਜ਼ ਦਾ ਰਾਮਬਾਣ ਇਲਾਜ਼ ਇਸਬਗੋਲ
By Azad Soch
On
- ਇਸਬਗੋਲ ਜਿਸ ਨੂੰ ਸਾਈਲੀਅਮ ਹਸਕ ਜਾਂ ਪਲਾਂਟਾਗੋ ਓਵਟਾ ਵੀ ਕਿਹਾ ਜਾਂਦਾ ਹੈ।
- ਖਾਣਾ ਪਕਾਉਣ ਲਈ ਵੀ ਵਰਤਿਆ ਜਾਂਦਾ ਹੈ।
- ਇਸਬਗੋਲ ਸਿਹਤ ਲਈ ਕਿਸੀ ਆਯੁਰਵੈਦਿਕ ਦਵਾਈ ਤੋਂ ਘੱਟ ਨਹੀਂ ਹੈ।
- ਫਾਈਬਰ ਨਾਲ ਭਰਪੂਰ ਭਾਰ ਘਟਾਉਣ ਤੋਂ ਲੈ ਕੇ ਕਬਜ਼ ਤੋਂ ਰਾਹਤ ਦਿਵਾਉਣ ‘ਚ ਲਾਭਕਾਰੀ ਹੈ।
- ਹਾਈਬ੍ਰੋਸਕੋਪਿਕ (Hygroscopic) ਗੁਣਾਂ ਨਾਲ ਭਰਪੂਰ ਇਸਬਗੋਲ ਕਬਜ਼ ਨੂੰ ਦੂਰ ਕਰਨ ਲਈ ਇੱਕ ਉੱਤਮ ਉਪਾਅ ਹੈ।
- ਇਸ ਦੇ ਲਈ ਦੁੱਧ ਦੇ ਨਾਲ 2 ਚਮਚ ਇਸਬਗੋਲ ਨੂੰ ਦੁੱਧ ‘ਚ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ।
- ਇਸਬਗੋਲ ਖੂਨ ‘ਚ ਗਲੂਕੋਜ਼ ਦੀ ਮਾਤਰਾ ਨੂੰ ਵੀ ਕੰਟਰੋਲ ਕਰਦਾ ਹੈ ਜਿਸ ਨਾਲ ਬਲੱਡ ਸ਼ੂਗਰ ਲੈਵਲ ਨਹੀਂ ਵਧਦਾ।
- ਇਹ ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ ਹੈ।
- ਇਹ ਐਸਿਡ ਨੂੰ ਰੋਕ ਕੇ ਖ਼ਰਾਬ ਕੋਲੇਸਟ੍ਰੋਲ ਦੇ ਲੈਵਲ ਨੂੰ ਘਟਾਉਂਦਾ ਹੈ।
- ਜੇ ਕੋਲੈਸਟ੍ਰੋਲ ਕੰਟਰੋਲ (Cholesterol control) ‘ਚ ਰਹੇਗਾ ਤਾਂ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਵੀ ਸੁਰੱਖਿਅਤ ਹੋਵੋਗੇ।
- ਇਹ ਦਿਲ ਦੀਆਂ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ।
- ਇਰੀਟੇਬਲ ਬਾਊਲ ਸਿੰਡਰੋਮ ਦੇ ਕਾਰਨ ਪੇਟ ਫੁੱਲਣਾ, ਮੋਟਾਪਾ, ਅਲਸਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
- ਅਜਿਹੇ ‘ਚ ਇਸਬਗੋਲ ਦਾ ਸੇਵਨ ਤੁਹਾਡੇ ਲਈ ਲਾਭਕਾਰੀ ਹੈ ਕਿਉਂਕਿ ਇਸ ਨਾਲ ਇਹ ਸਮੱਸਿਆ ਨਹੀਂ ਹੁੰਦੀ।
Related Posts
Latest News
18 Mar 2025 05:44:32
ਯੁੱਧ ਨਸ਼ਿਆਂ ਵਿਰੁੱਧ: ਅਮਨ ਅਰੋੜਾ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਜ਼ੀਰੋ ਟੋਲਰੈਂਸ ਅਪਣਾਉਣ ਲਈ ਸਮਾਜ ਦੇ ਮੋਹਤਬਰ ਵਿਅਕਤੀਆਂ ਨੂੰ ਅੱਗੇ ਆਉਣ...