ਕਿ੍ਸ਼ੀ ਵਿਗਿਆਨ ਕੇਂਦਰ ਫਰੀਦਕੋਟ ਨੇ ਮਧੂ-ਮੱਖੀ ਪਾਲਣ ਦਾ ਸਿਖਲਾਈ ਕੋਰਸ ਲਗਾਇਆ

ਕਿ੍ਸ਼ੀ ਵਿਗਿਆਨ ਕੇਂਦਰ ਫਰੀਦਕੋਟ ਨੇ ਮਧੂ-ਮੱਖੀ ਪਾਲਣ ਦਾ ਸਿਖਲਾਈ ਕੋਰਸ ਲਗਾਇਆ

ਫਰੀਦਕੋਟ 16 ਮਾਰਚ () ਕ੍ਰਿਸ਼ੀ ਵਿਗਿਆਨ ਕੇਂਦਰਫਰੀਦਕੋਟ ਵੱਲੋ ਡਾ: ਰਾਕੇਸ਼ ਕੁਮਾਰ ਇੰਚਾਰਜ ਕੇ.ਵੀ.ਕੇ ਫਰੀਦਕੋਟ ਦੀ ਅਗਵਾਈ ਹੇਠ ਮਧੂ-ਮੱਖੀ ਪਾਲਣ ਦਾ ਸਿਖਲਾਈ ਕੋਰਸ ਤੋਂ 13 ਮਾਰਚ 2026 ਤੱਕ ਆਯੋਜਿਤ ਕੀਤਾ ਗਿਆ। ਇਸ ਸਿਖਲਾਈ ਕੋਰਸ ਵਿੱਚ ਜ਼ਿਲ੍ਹਾ ਫ਼ਰੀਦਕੋਟ ਦੇ  ਵੱਖ-ਵੱਖ ਪਿੰਡਾਂ ਤੋ 39 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ। ਡਾ: ਪਵਿੱਤਰ ਸਿੰਘ ਸਹਾਇਕ ਪ੍ਰਫੈਸਰ (ਭੂਮੀ ਵਿਗਿਆਨ) ਨੇ ਇਸ ਪੰਜ ਦਿਨਾਂ ਦੇ ਮਧੂ-ਮੱਖੀ ਪਾਲਣ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਅਤੇ ਸਿਖਿਆਰਥੀਆਂ ਨੂੰ  ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆ ਨੂੰ ਵੀ ਅਪਨਾਉਣ ਲਈ ਕਿਹਾ। ਡਾ: ਸਿਮਰਨਜੀਤ ਕੌਰ ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਕੇ.ਵੀ.ਕੇ ਫਿਰੋਜਪੁਰ ਨੇ ਮਧੂ-ਮੱਖੀ ਪਾਲਣ ਲਈ ਜਰੂਰੀ ਨੁਕਤਿਆਂ ਜਿਵੇਂ ਕਿ ਮਧੂ-ਮੱਖੀ ਦੇ ਕਟੁੰਬਾ ਦੀ ਦੇਖ-ਰੇਖਮੌਸਮੀ ਸਾਂਭ-ਸੰਭਾਲਹਿਜਰਤਕੀੜੇ-ਬਿਮਾਰੀਆਂ ਦੀ ਰੋਕਥਾਮਸ਼ਹਿਦ ਮੱਖੀ ਕੁਟੰਬਾਂ ਤੋਂ ਪ੍ਰਾਪਤ ਵੱਖ-ਵੱਖ ਉਤਪਾਦਾਂ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ ।

ਇਸ ਟ੍ਰੇਨਿੰਗ ਦੌਰਾਨ ਦਿਲਸ਼ਾਦ ਅਤੇ ਨਿਰਮਲ ਸਿੰਘ ਮਧੂ-ਮੱਖੀ ਪਾਲਕਾਂ ਨੇ ਸ਼ਹਿਦ ਮੱਖੀ ਪਾਲਣ ਦਾ ਆਪਣਾ ਤਜ਼ਰਬਾ ਸਾਝਾ ਕੀਤਾ ਅਤੇ ਸਿਖਿਆਰਥੀਆਂ ਨੂੰ  ਹੱਥੀ ਕੰਮ ਕਰਨ ਦੀ ਸਿਖਲਾਈ ਵੀ ਦਿੱਤੀ ਅਤੇ ਮਧੂ ਮੱਖੀ ਤੋ ਤਿਆਰ ਪਦਾਰਥ ਜਿਵੇ ਕਿ ਮੋਮਰਇਲ ਜੈਲੀਪਰੋਪੋਲਿਸ ਅਤੇ ਅਲੱਗ-ਅਲੱਗ ਫੁੱਲਾਂ ਤੋਂ ਬਣਿਆ ਸ਼ਹਿਦ ਵੀ ਦਿਖਾਇਆ। ਡਾ. ਗੁਰਦਰਸ਼ਨ ਸਿੰਘ ਪ੍ਰੋਫੈਸਰ (ਬਾਗਬਾਨੀ) ਨੇ ਵੱਖ-ਵੱਖ ਫਲਾਂ ਅਤੇ ਸਬਜ਼ੀਆਂ ਦੀਆਂ ਫਸਲਾਂ ਦੇ ਪਰਾਗੀਕਰਨ ਲਈ ਸ਼ਹਿਦ ਦੀਆਂ ਮੱਖੀਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਡਾ. ਰਾਕੇਸ਼ ਕੁਮਾਰ ਇੰਚਾਰਜ ਕੇ.ਵੀ.ਕੇ ਫਰੀਦਕੋਟ ਨੇ ਸ਼ਹਿਦ ਦੀ ਪ੍ਰੋਸੈਸਿੰਗ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਡਾ: ਕਰਮਜੀਤ ਕੌਰ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਮਨੁੱਖੀ ਖੁਰਾਕ ਵਿਚ ਸ਼ਹਿਦ ਦੀ ਮਹੱਤਤਾ ਬਾਰੇ ਦੱਸਿਆ। ਇਸ ਟ੍ਰੇਨਿੰਗ ਦੋਰਾਨ ਬਾਗਬਾਨੀ ਵਿਭਾਗ ਫਰੀਦਕੋਟ ਵੱਲੋਂ ਮਧੂ-ਮੱਖੀ ਪਾਲਣ ਸਬੰਧੀ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ। 

Advertisement

Latest News

'ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ’ ਤਹਿਤ ਸਮਾਗਮ 'ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ’ ਤਹਿਤ ਸਮਾਗਮ
ਗੁਰਦਾਸਪੁਰ,16 ਮਾਰਚ (    )  ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ ਆਂਗਣਵਾੜੀ ਉਲੰਪਿਕਸ ਖੇਡ ਮੁਕਾਬਲੇ 2026 ਕਰਵਾਏ...
ਕਿ੍ਸ਼ੀ ਵਿਗਿਆਨ ਕੇਂਦਰ ਫਰੀਦਕੋਟ ਨੇ ਮਧੂ-ਮੱਖੀ ਪਾਲਣ ਦਾ ਸਿਖਲਾਈ ਕੋਰਸ ਲਗਾਇਆ
ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਵਿਧਾਨ ਸਭਾ ਵਿਚ ਚੁੱਕੀ ਮੰਗ ਨੇ ਫਾਜ਼ਿਲਕਾ ਨੂੰ ਦਵਾਇਆ ਨਵਾਂ 220 ਕੇਵੀ ਬਿਜਲੀ ਘਰ, 145 ਕਰੋੜ ਰੁਪਏ ਹੋਏ ਮਨਜ਼ੂਰ
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਕਰੀਬ 6.55 ਕਰੋੜ ਰੁਪਏ ਦੀ ਲਾਗਤ ਨਾਲ ਲੌਂਗੋਵਾਲ ਮਾਈਨਰ ਅਤੇ ਮੰਡੇਰ ਕਲਾਂ ਸਬ ਮਾਈਨਰ ਦਾ ਉਦਘਾਟਨ
ਪੰਜਾਬ ਵਿਧਾਨ ਸਭਾ ਵੱਲੋਂ ਕਰੱਸ਼ਰ ਰੈਗੂਲੇਸ਼ਨ ਸੋਧ ਬਿੱਲ ਪਾਸ
ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਵਿਸ਼ਵ ਪੱਧਰੀ ਯੂਨੀਵਰਸਿਟੀ ਪੰਜਾਬ ਬਿੱਲ, 2026 ਪਾਸ
ਸਮ੍ਰਿਤੀ ਇਰਾਨੀ ਦਾ 'ਸਿਲੰਡਰ ਡਾਂਸ' ਹੁਣ ਕਿੱਥੇ ਗਿਆ? ਚੰਡੀਗੜ੍ਹ ਦੇ ਸੈਕਟਰ-17 ਵਿੱਚ 'ਆਪ' ਦਾ ਮੋਦੀ ਸਰਕਾਰ ਦੀ ਲੁੱਟ ਖਿਲਾਫ਼ ਉਗਰ ਪ੍ਰਦਰਸ਼ਨ