ਤਿਲਾਂ ਦਾ ਸੇਵਨ ਤੁਹਾਨੂੰ ਰੱਖਦਾ ਹੈ ਤੰਦਰੁਸਤ
By Azad Soch
On
- ਤਿਲ ‘ਚ ਐਂਟੀ-ਆਕਸੀਡੈਂਟ (Anti-Oxidant) ਅਤੇ ਸੋਜ ਘਟਾਉਣ ਰੋਧਕ ਗੁਣ ਦਿਲ ਦੀ ਤੰਦਰੁਸਤੀ ਲਈ ਮੁਫ਼ੀਦ ਹੈ।
- ਇਨ੍ਹਾਂ ਬੀਜ਼ਾਂ ‘ਚ ਮੋਨੋਅਨਸੈਚੁਰੇਟਿਡ ਫੈਟੀ ਐਸਿਡ (Monounsaturated Fatty Acids) ਵੀ ਪਾਇਆ ਜਾਂਦਾ ਹੈ।
- ਇਸ ਨਾਲ ਸਰੀਰ ‘ਚ ਖ਼ਰਾਬ ਕੋਲੈਸਟ੍ਰੋਲ ਘੱਟ ਹੁੰਦਾ ਹੈ ਅਤੇ ਚੰਗਾ ਕੋਲੈਸਟ੍ਰੋਲ ਵੱਧਦਾ ਹੈ।
- ਅਸਥਮਾ ਨਾਲ ਪੀੜਤ ਲੋਕਾਂ ਲਈ ਤਿਲ ਬੇਹੱਦ ਉਪਯੋਗੀ ਹੈ।
- ਤਿਲ ‘ਚ ਮੈਗਨੀਸ਼ੀਅਮ (Magnesium) ਪਾਇਆ ਜਾਂਦਾ ਹੈ।
- ਜੋ ਅਸਥਮਾ ਅਤੇ ਹੋਰ ਸਾਹ ਸਬੰਧੀ ਬਿਮਾਰੀਆਂ ਨੂੰ ਰੋਕਦਾ ਹੈ।
- ਹਾਈ ਬੀਪੀ (BP( ਤੇਜ਼ੀ ਨਾਲ ਲੋਕਾਂ ‘ਚ ਫੈਲਣ ਵਾਲੀ ਬਿਮਾਰੀ ਹੈ।
- ਤਿਲ ਦੇ ਇਸਤੇਮਾਲ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ।
- ਤਿਲ ‘ਚ ਮੌਜੂਦ ਮੈਗਨੀਸ਼ੀਅਮ, ਪਾਲੀਅਨਸੇਚੁਰੇਟਿਡ ਫੈਟਸ ਅਤੇ ਸੀਸੇਮਿਨ ਨਾਮਕ ਯੌਗਿਕ ਸਰੀਰ ਦੇ ਬਲੱਡ ਪ੍ਰੈਸ਼ਰ ਲੈਵਲ ਨੂੰ ਕੰਟਰੋਲ ਰੱਖਦੇ ਹਨ।
- ਤਣਾਅ ਨੂੰ ਘੱਟ ਕਰਦੇ ਹਨ ਅਤੇ ਨਾਲ ਹੀ ਦਿਮਾਗ ਨੂੰ ਤੇਜ਼ ਕਰਦੇ ਹਨ।
- ਤਿਲ ਕਾਲਾ ਹੋਵੇ ਜਾਂ ਸਫੈਦ ਦੋਵੇਂ ਫਾਇਦੇਮੰਦ ਹਨ।
- ਤਿਲ ਨਾ ਸਿਰਫ਼ ਦਿਲ ਦੀਆਂ ਮਾਸਪੇਸ਼ੀਆਂ ਦੀ ਰੱਖਿਆ ਕਰਦਾ ਹੈ ਬਲਕਿ ਹੱਡੀਆਂ ਨੂੰ ਵੀ ਮਜ਼ਬੂਤ ਕਰਦਾ ਹੈ।
- ਕਈ ਖੋਜ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਤਿਲ ‘ਚ ਮੌਜੂਦ ਸੇਸਮੀਨ ਨਾਮਕ ਐਂਟੀਆਕਸੀਡੈਂਟ (Antioxidant) ਕਈ ਬਿਮਾਰੀਆਂ ਦੂਰ ਕਰਨ ‘ਚ ਮਦਦਗਾਰ ਹੈ।
- ਤਿਲ ਦਾ ਇਸਤੇਮਾਲ ਨਾ ਸਿਰਫ਼ ਸਿਹਤ ਲਈ ਬਲਕਿ ਵਾਲਾਂ ਲਈ ਵੀ ਫਾਇਦੇਮੰਦ ਹੈ।
- ਤਿਲ ‘ਚ ਓਮੇਗਾ ਫੈਟੀ ਐਸਿਡ (Omega Fatty Acids) ਵਾਲਾਂ ਦੇ ਵਿਕਾਸ ਨੂੰ ਵਧਾਉਂਦਾ ਹੈ ਅਤੇ ਵਾਲ ਝੜਨ ਦੀ ਸਮੱਸਿਆ ਨੂੰ ਰੋਕਦਾ ਹੈ।
Latest News
14 Dec 2025 20:17:35
ਜਲੰਧਰ, 14 ਦਸੰਬਰ :
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਨਾਗਰਿਕ ਸੇਵਾਵਾਂ ਮੁਹੱਈਆ...


