ਵਿਧਾਇਕ ਨਰਿੰਦਰ ਕੌਰ ਭਰਾਜ ਨੇ 08.27 ਕਰੋੜ ਰੁਪਏ ਦੇ ਸੜਕ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾਏ

ਵਿਧਾਇਕ ਨਰਿੰਦਰ ਕੌਰ ਭਰਾਜ ਨੇ 08.27 ਕਰੋੜ ਰੁਪਏ ਦੇ ਸੜਕ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾਏ

ਸੰਗਰੂਰ, 13 ਮਾਰਚ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸੜਕਾਂ ਦੀ ਕਾਇਆ ਕਲਪ ਕਰਨ ਲਈ ਲਗਾਤਾਰ ਠੋਸ ਕਦਮ ਚੁੱਕੇ ਜਾ ਰਹੇ ਹਨ। ਇਸੇ ਕੜੀ ਤਹਿਤ ਵਿਧਾਨ ਸਭਾ ਹਲਕਾ ਸੰਗਰੂਰ ਵਿੱਚ ਕਰੀਬ 8.27 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਸੜਕ ਪ੍ਰੋਜੈਕਟਾਂ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ ਵਿਕਾਸ ਕਾਰਜਾਂ ਤਹਿਤ ਹਲਕਾ ਵਿਧਾਇਕ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਵੱਲੋਂ ਵੱਖ ਵੱਖ ਸੜਕਾਂ ਦੀ ਨਵੀਂ ਉਸਾਰੀ ਅਤੇ ਨਵੀਨੀਕਰਨ ਦੇ ਨੀਂਹ ਪੱਥਰ ਰੱਖੇ ਗਏ।

ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਹਲਕੇ ਦੇ ਲੋਕਾਂ ਨੂੰ ਸੁਚੱਜੀਆਂ ਅਤੇ ਮਜ਼ਬੂਤ ਸੜਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਇਹ ਪ੍ਰੋਜੈਕਟ ਬਹੁਤ ਲਾਭਕਾਰੀ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਲੋਕਾਂ ਦੀ ਆਵਾਜਾਈ ਹੋਰ ਵੀ ਵਧੀਆ ਹੋਵੇਗੀ ਅਤੇ ਖੇਤੀਬਾੜੀ, ਵਪਾਰ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਵੀ ਵੱਡਾ ਫਾਇਦਾ ਮਿਲੇਗਾ।

ਉਨ੍ਹਾਂ ਦੱਸਿਆ ਕਿ 1.69 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਕਲੌਦੀ ਦੀਆਂ ਅੰਦਰੂਨੀ ਸੜਕਾਂ ਜਿਵੇਂ ਕਿ ਸਰਕਾਰੀ ਸਕੂਲ ਰੋਡ, ਰਾਮ ਤਲਾਈ ਰੋਡ, ਧਾਰਵੀਆਂ ਰੋਡ ਅਤੇ ਸਟੇਡੀਅਮ ਰੋਡ ਤੋਂ ਜੋਤੀਸਰ ਗੁਰਦੁਆਰਾ ਸਾਹਿਬ ਤਕ 3.55 ਕਿਲੋਮੀਟਰ ਸੜਕ ਦੀ ਨਵੀਂ ਉਸਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ 2.42 ਕਰੋੜ ਰੁਪਏ ਦੀ ਲਾਗਤ ਨਾਲ ਸੰਗਰੂਰ ਸ਼ਹਿਰ ਵਿੱਚ ਫੁਹਾਰਾ ਚੌਕ ਤੋਂ ਐਨ.ਐੱਚ.-07 ਤਕ 2.10 ਕਿਲੋਮੀਟਰ ਸੜਕ (ਸੋਹੀਆਂ ਰੋਡ) ਦੇ ਨਵੀਨੀਕਰਨ ਦਾ ਕੰਮ ਕੀਤਾ ਜਾਵੇਗਾ।

ਇਸੇ ਤਰ੍ਹਾਂ 1.10 ਕਰੋੜ ਰੁਪਏ ਦੀ ਲਾਗਤ ਨਾਲ ਹਰੀਪੁਰਾ ਬਸਤੀ ਤੋਂ ਪਿੰਡ ਗੁਰਦਾਸਪੁਰਾ ਤੱਕ 1.40 ਕਿਲੋਮੀਟਰ ਸੜਕ ਨੂੰ ਚੌੜਾ ਕਰਨ ਅਤੇ ਨਵੀਨੀਕਰਨ ਦਾ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ 2.42 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਅਕੋਈ ਸਾਹਿਬ ਤੋਂ ਬੰਗਾਵਾਲੀ ਸਮੇਤ ਪਿੰਡ ਅਕੋਈ ਸਾਹਿਬ ਦੀ ਫਿਰਨੀ ਤਕ 4.80 ਕਿਲੋਮੀਟਰ ਸੜਕ ਦੀ ਨਵੀਂ ਉਸਾਰੀ ਕੀਤੀ ਜਾਵੇਗੀ।

ਵਿਧਾਇਕ ਨੇ ਹੋਰ ਦੱਸਿਆ ਕਿ 66.55 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਭਗਵਾਨਪੁਰਾ ਵਿਖੇ ਸਮਸ਼ਾਨਘਾਟ ਤੋਂ ਬਾਲੀਆ ਲਿੰਕ ਰੋਡ ਤੱਕ 1.25 ਕਿਲੋਮੀਟਰ ਸੜਕ ਦੀ ਨਵੀਂ ਉਸਾਰੀ ਦਾ ਕੰਮ ਵੀ ਕੀਤਾ ਜਾਵੇਗਾ, ਜਿਸ ਨਾਲ ਇਲਾਕੇ ਦੇ ਵਸਨੀਕਾਂ ਨੂੰ ਵੱਡੀ ਸਹੂਲਤ ਮਿਲੇਗੀ।

ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਹਲਕਾ ਸੰਗਰੂਰ ਵਿੱਚ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਮਹੱਤਵਪੂਰਨ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮਿਲਣਗੀਆਂ ਅਤੇ ਖੇਤਰ ਦੀ ਸਮੁੱਚੀ ਤਰੱਕੀ ਨੂੰ ਹੋਰ ਗਤੀ ਮਿਲੇਗੀ।

ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਆਪ ਦੇ ਵੱਖ ਵੱਖ ਅਹੁਦੇਦਾਰ, ਪੰਚ ਸਰਪੰਚ ਅਤੇ ਵੱਡੀ ਗਿਣਤੀ ਲੋਕ ਹਾਜ਼ਰ ਸਨ। 

Advertisement

Latest News

ਉਦਯੋਗ ਦੇ ਆਲਮੀ ਦਿੱਗਜ਼ਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਨਿਵੇਸ਼ ਧੁਰੇ ਵਜੋਂ ਉਭਾਰਨ ਦੀ ਸ਼ਲਾਘਾ ਉਦਯੋਗ ਦੇ ਆਲਮੀ ਦਿੱਗਜ਼ਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਨਿਵੇਸ਼ ਧੁਰੇ ਵਜੋਂ ਉਭਾਰਨ ਦੀ ਸ਼ਲਾਘਾ
ਐਸ.ਏ.ਐਸ.ਨਗਰ, ਮਾਰਚ 13-  ਵਿਸ਼ਵ ਭਰ  ਦੇ ਦਿੱਗਜ਼ ਉਦਯੋਗਪਤੀਆਂ ਨੇ ਅੱਜ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2026 ਦੌਰਾਨ ਪੰਜਾਬ ਨੂੰ ਨਿਵੇਸ਼ ਧੁਰੇ ਵਿੱਚ...
ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰਜ਼ ਸਮਿਟ: ਯੂਕੇ ਦੀ ਫਰਮ “3 ਐਸੋਸੀਏਟਸ” ਵੱਲੋਂ ਪੰਜਾਬ ਵਿੱਚ 1,407 ਕਰੋੜ ਰੁਪਏ ਦਾ ਨਿਵੇਸ਼
ਗਲੋਬਲ ਨੈੱਟਵਰਕ ਜਾਪਾਨ ਕੰਪਨੀ ਲਿਮਟਿਡ ਨੇ ਗਰੀਨ ਐਨਰਜੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨਾਲ ਸਹਿਯੋਗ ਕਰਨ ਵਿੱਚ ਪ੍ਰਗਟਾਈ ਦਿਲਚਸਪੀ
ਗੈਂਗਸਟਰਾਂ ‘ਤੇ ਵਾਰ ਦਾ 52ਵਾਂ ਦਿਨ: ਪੰਜਾਬ ਪੁਲਿਸ ਨੇ 587 ਥਾਵਾਂ ‘ਤੇ ਕੀਤੀ ਛਾਪੇਮਾਰੀ; 241 ਗ੍ਰਿਫ਼ਤਾਰ
ਅਰਵਿੰਦ ਕੇਜਰੀਵਾਲ ਦੀ ਉਦਯੋਗ ਨੂੰ ਗਾਰੰਟੀ, ਚੀਨ ਨਾਲ ਮੁਕਾਬਲਾ ਕਰਨ ਲਈ ਪੰਜਾਬ ਵਿੱਚ ਸਾਰੀਆਂ ਸਹੂਲਤਾਂ ਦੇਵੇਗੀ ‘ਆਪ’ ਸਰਕਾਰ
.ਆਂਗਣਵਾੜੀ ਸੈਂਟਰਾਂ ਵਿੱਚ “ਆਂਗਣਵਾੜੀ ਓਲੰਪਿਕ ਖੇਡਾਂ–2026” ਦਾ ਆਯੋਜਨ
ਡਿਪਟੀ ਕਮਿਸ਼ਨਰ ਵਲੋਂ ਮਨਾਲ ਗਊਸ਼ਾਲਾ 'ਚ ਗਊ ਵੰਸ਼ ਵਾਸਤੇ ਪ੍ਰਬੰਧਾਂ ਦਾ ਜਾਇਜ਼ਾ