ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਨੇ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ
New Delhi,06 April,2024,(Azad Soch News):- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ (JP Nadda) ਨੇ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ,ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ (Jagdeep Dhankhar) ਨੇ ਅੱਜ ਸੰਸਦ ਭਵਨ (Parliament House) ਵਿਚ ਜੇਪੀ ਨੱਢਾ ਨੂੰ ਗੁਜਰਾਤ ਤੋਂ ਰਾਜ ਸਭਾ (Rajya Sabha) ਦੇ ਚੁਣੇ ਹੋਏ ਮੈਂਬਰ ਵਜੋਂ ਸਹੁੰ ਚੁਕਾਈ,ਇਸ ਦੌਰਾਨ ਰਾਜ ਸਭਾ ਦੇ ਉਪ ਸਭਾਪਤੀ ਹਰੀਵੰਸ਼ ਵੀ ਮੌਜੂਦ ਸਨ,ਜੇਪੀ ਨੱਢਾ ਨੇ ਸਹੁੰ ਚੁੱਕਣ ਦੀਆਂ ਤਸਵੀਰਾਂ ਉਪ ਰਾਸ਼ਟਰਪਤੀ ਦੇ ਅਧਿਕਾਰਕ ਐਕਸ ਅਕਾਊਂਟ (X Account) ਤੋਂ ਪੋਸਟ ਕੀਤੀਆਂ ਹਨ,ਦੱਸ ਦੇਈਏ ਕਿ ਜੇਪੀ ਨੱਢਾ ਪਿਛਲੀ ਵਾਰ ਹਿਮਾਚਲ ਪ੍ਰਦੇਸ਼ ਤੋਂ ਰਾਜ ਸਭਾ ਵਿਚ ਪਹੁੰਚੇ ਸਨ।
ਉਨ੍ਹਾਂ ਨੇ ਪਿਛਲੇ ਮਹੀਨੇ ਹਿਮਾਚਲ ਪ੍ਰਦੇਸ਼ ਸੀਟ (Himachal Pradesh Seat) ਤੋਂ ਰਾਜ ਸਭਾ ਮੈਂਬਰ (Rajya Sabha Member) ਵਜੋਂ ਆਪਣਾ ਅਸਤੀਫਾ ਸੌਂਪ ਦਿੱਤਾ ਸੀ,ਜਿਸ ਨੂੰ ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਸਵੀਕਾਰ ਕਰ ਲਿਆ ਸੀ,ਇਸ ਵਾਰ ਨੱਢਾ ਗੁਜਰਾਤ (Gujarat) ਤੋਂ ਰਾਜ ਸਭਾ ਵਿਚ ਪਹੁੰਚੇ ਹਨ,ਜ਼ਿਕਰਯੋਗ ਹੈ ਕਿ ਭਾਜਪਾ ਦੇ ਰਾਸ਼ਟਰਪੀ ਪ੍ਰਧਾਨ ਜੇਪੀ ਨੱਢਾ (JP Nadda) ਫਿਲਹਾਲ ਲੋਕ ਸਭਾ ਚੋਣਾਂ (Lok Sabha Elections) ਨੂੰ ਲੈ ਕੇ ਪ੍ਰਚਾਰ ਵਿਚ ਬਿਜ਼ੀ ਹਨ,ਲੋਕ ਸਭਾ ਚੋਣਾਂ ਲਈ ਵੋਟਾਂ 19 ਅਪ੍ਰੈਲ ਤੋਂ ਪੈਣਗੀਆਂ ਤੇ ਸਤਵੇਂ ਤੇ ਆਖਰੀ ਪੜਾਅ ਵਿਚ ਇਕ ਜੂਨ ਨੂੰ ਵੋਟਿੰਗ ਹੋਵੇਗੀ,ਵੋਟਿੰਗ ਦਾ ਨਤੀਜਾ 4 ਜੂਨ ਨੂੰ ਆਏਗਾ।


