ਬੰਗਾਲ ਦੀ ਖਾੜੀ ਵਿੱਚੋਂ ਉੱਠੇ ਚੱਕਰਵਾਤ ਫੰਗਲ ਕਾਰਨ ਦੱਖਣੀ ਭਾਰਤ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ

ਬੰਗਾਲ ਦੀ ਖਾੜੀ ਵਿੱਚੋਂ ਉੱਠੇ ਚੱਕਰਵਾਤ ਫੰਗਲ ਕਾਰਨ ਦੱਖਣੀ ਭਾਰਤ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ

New Delhi,23 NOV,2024,(Azad Soch News):- ਦੱਖਣ-ਪੂਰਬੀ ਬੰਗਾਲ ਦੀ ਖਾੜੀ ਵਿੱਚ ਮੌਸਮ ਮਾਡਲ ਪ੍ਰਣਾਲੀ (Weather Model System) ਦੇ 24 ਨਵੰਬਰ ਤੱਕ ਇੱਕ ਘੱਟ ਦਬਾਅ ਅਤੇ 25 ਨਵੰਬਰ ਤੱਕ ਇੱਕ ਡੂੰਘੇ ਦਬਾਅ ਜਾਂ ਚੱਕਰਵਾਤੀ ਤੂਫਾਨ (Cyclone) ਵਿੱਚ ਬਦਲਣ ਦੀ ਸੰਭਾਵਨਾ ਹੈ,23 ਨਵੰਬਰ ਦਰਮਿਆਨ ਘੱਟ ਦਬਾਅ ਵਾਲਾ ਸਿਸਟਮ ਬਣਨ ਦੀ ਸੰਭਾਵਨਾ ਹੈ,ਖਾਸ ਗੱਲ ਇਹ ਹੈ ਕਿ ਨਵੰਬਰ ‘ਚ ਬੰਗਾਲ ਦੀ ਖਾੜੀ (Bay of Bengal) ‘ਚ ਆਉਣ ਵਾਲੇ ਤੂਫਾਨ ਆਮ ਤੌਰ ਉਤੇ ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ (West Bengal) ਅਤੇ ਉੜੀਸਾ ਵੱਲ ਵਧਦੇ ਹਨ,ਹਾਲਾਂਕਿ, Fengal ਦੇ 26 ਅਤੇ 27 ਨਵੰਬਰ ਦੇ ਵਿਚਕਾਰ ਸ਼੍ਰੀਲੰਕਾ ਦੇ ਉੱਤਰੀ ਖੇਤਰ ਵਿੱਚ ਪਹੁੰਚਣ ਦੀ ਉਮੀਦ ਹੈ,ਉੱਤਰ ਪ੍ਰਦੇਸ਼, ਝਾਰਖੰਡ, ਬਿਹਾਰ, ਪੰਜਾਬ ਅਤੇ ਹਰਿਆਣਾ ਵਿਚ ਤਾਪਮਾਨ ਵਿੱਚ ਇਕਦਮ ਗਿਰਾਵਟ ਆਈ ਹੈ।

ਦਿੱਲੀ-ਐਨਸੀਆਰ (Delhi-NCR) ਵਿਚ ਧੁੰਦ ਅਤੇ ਧੂੰਏਂ ਦੀ ਪਰਤ ਤੋਂ ਲੋਕ ਅਜੇ ਵੀ ਪ੍ਰੇਸ਼ਾਨ ਹਨ,ਦਿੱਲੀ-ਐਨਸੀਆਰ (Delhi-NCR) ਦੀ ਹਵਾ ਅਜੇ ਵੀ ਜ਼ਹਿਰੀਲੀ ਬਣੀ ਹੋਈ ਹੈ,ਆਈ.ਐਮ.ਡੀ. (IMD) ਯਾਨੀ ਮੌਸਮ ਵਿਭਾਗ (Department of Meteorology) ਦੇ ਅਨੁਸਾਰ ਅੱਜ ਯਾਨੀ 22 ਨਵੰਬਰ ਨੂੰ ਦਿੱਲੀ-ਏਸੀਆਰ ਵਿਚ ਮੌਸਮ ਠੰਢਾ ਰਹੇਗਾ,ਇਸ ਦੇ ਨਾਲ ਹੀ ਪੰਜਾਬ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ,ਅੱਜ ਸ਼ਾਮ ਨੂੰ ਪੰਜਾਬ ਵਿਚ ਮੌਸਮ ਬਦਲ ਸਕਦਾ ਹੈ,ਕਈ ਜ਼ਿਲ੍ਹਿਆਂ ਵਿਚ ਬਾਰਸ਼ ਦੀ ਸੰਭਾਵਨਾ ਹੈ,ਜਿਸ ਕਾਰਨ ਠੰਢ ਹੋਰ ਵਧੇਗੀ,ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਦਿੱਲੀ, ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ ਅਤੇ ਗੁਰੂਗ੍ਰਾਮ ਸਮੇਤ ਆਸਪਾਸ ਦੇ ਇਲਾਕਿਆਂ ਵਿਚ ਠੰਡ ‘ਚ ਭਾਰੀ ਵਾਧਾ ਹੋਇਆ ਹੈ,ਦਿੱਲੀ (Delhi) ‘ਚ ਵੀਰਵਾਰ ਨੂੰ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਢੀ ਰਾਤ ਰਹੀ। 

Advertisement

Latest News

ਸਿਹਤ ਵਿਭਾਗ ਨੇ ਸਿਹਤ ਕੇਂਦਰਾਂ ਤੇ ਸਕੂਲਾਂ ਵਿੱਚ ਮਨਾਇਆ ਰਾਸ਼ਟਰੀ ਡੇਂਗੂ ਦਿਵਸ: ਸਿਵਲ ਸਰਜਨ ਸਿਹਤ ਵਿਭਾਗ ਨੇ ਸਿਹਤ ਕੇਂਦਰਾਂ ਤੇ ਸਕੂਲਾਂ ਵਿੱਚ ਮਨਾਇਆ ਰਾਸ਼ਟਰੀ ਡੇਂਗੂ ਦਿਵਸ: ਸਿਵਲ ਸਰਜਨ
ਬਰਨਾਲਾ, 16 ਮਈ   ਸਿਹਤ ਵਿਭਾਗ ਬਰਨਾਲਾ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸਿਹਤ ਕੇਂਦਰਾਂ ਅਤੇ ਸਕੂਲਾਂ ਵਿੱਚ ਰਾਸ਼ਟਰੀ ਡੇਂਗੂ ਦਿਵਸ...
ਰਾਸ਼ਟਰੀ ਡੇਂਗੂ ਦਿਵਸ ਮੌਕੇ ਸਿਹਤ ਬਲਾਕ ਮਹਿਲਕਲਾਂ ਵਿਖੇ ਲਗਾਏ ਗਏ ਜਾਗਰੂਕਤਾ ਕੈਂਪ 
ਡੈਂਗੂ ਤੋਂ ਬਚਾਅ ਲਈ ਸਤਰਕਤਾ ਲਾਜ਼ਮੀ- ਡਾ. ਹਰਿੰਦਰ ਸਿੰਘ
ਅਗਸਤ 2026 'ਚ ਸੁਪਰੀਮ ਕੋਰਟ ਵਿਖੇ ਹੋਣ ਵਾਲੀ ਵਿਸ਼ੇਸ਼ ਲੋਕ ਅਦਾਲਤ ਲਈ ਪ੍ਰੀ-ਲੋਕ ਅਦਾਲਤਾਂ ਸ਼ੁਰੂ
ਚੋਣ ਆਬਜ਼ਰਵਰ ਵਿਕਾਸ ਹੀਰਾ ਨੇ ਪੱਟੀ ਅਤੇ ਭਿੱਖੀਵਿੰਡ ਵਿਖੇ ਨਾਮਜ਼ਦਗੀ ਪ੍ਰਕਿਰਿਆ ਦਾ ਲਿਆ ਜਾਇਜ਼ਾ
ਜੇਲ ਮੰਤਰੀ ਡਾ. ਰਵਜੋਤ ਸਿੰਘ ਨੇ ਸਿਵਲ ਹਸਪਤਾਲ ਪਹੁੰਚ ਕੇ ਬੱਚੇ ਗੁਰਕਰਨ ਸਿੰਘ ਦਾ ਜਾਣਿਆ ਹਾਲਚਾਲ
ਪਰਨੀਤ ਸ਼ੇਰਗਿੱਲ ਆਈਏਐੱਸ ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਆਬਜ਼ਰਵਰ ਨਿਯੁਕਤ