ਜ਼ਿਲ੍ਹਾ ਫਾਜ਼ਿਲਕਾ ਦੇ ਸਰਕਾਰੀ ਸਕੂਲਾਂ ਵਿੱਚ ਮਨਾਇਆ ਗਿਆ ਸਿੱਖਿਆ ਦਾ ਮਹਾ ਜਸ਼ਨ

ਜ਼ਿਲ੍ਹਾ ਫਾਜ਼ਿਲਕਾ ਦੇ ਸਰਕਾਰੀ ਸਕੂਲਾਂ ਵਿੱਚ ਮਨਾਇਆ ਗਿਆ ਸਿੱਖਿਆ ਦਾ ਮਹਾ ਜਸ਼ਨ

ਫਾਜ਼ਿਲਕਾ 30 ਮਈ..ਪੰਜਾਬ ਸਰਕਾਰ, ਸਿੱਖਿਆ ਵਿਭਾਗ ਤੇ ਐਸ.ਸੀ.ਈ.ਆਰ.ਟੀ. ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਜੈ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਫਾਜ਼ਿਲਕਾ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਹਾ ਜਸ਼ਨ ਮਨਾਇਆ ਗਿਆ। ਸਿੱਖਿਆ ਵਿਭਾਗ ਵੱਲੋਂ ਸਾਰੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਆਪਣੇ ਬੱਚਿਆਂ ਦੇ ਸਕੂਲ ਵਿੱਚ ਮੈਗਾ ਪੀ.ਟੀ.ਐਮ. (ਅਭਿਭਾਵਕ-ਅਧਿਆਪਕ ਮਿਲਣੀ) ਅਤੇ ਪੇਰੈਂਟਸ ਵਰਕਸ਼ਾਪ ਵਿੱਚ ਜ਼ਰੂਰ ਸ਼ਾਮਲ ਹੋਣ। ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਸਰਕਾਰੀ ਸਕੂਲਾਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਪੇਰੈਂਟਸ ਪੀ.ਟੀ.ਐਮ. ਵਿੱਚ ਅਧਿਆਪਕਾਂ ਨੂੰ ਆ ਕੇ ਮਿਲੇ ਅਤੇ ਉਨ੍ਹਾਂ ਨੇ ਜਾਣਕਾਰੀ ਲਈ ਕਿਹਾ ਕਿ ਉਨ੍ਹਾਂ ਦਾ ਬੱਚਾ ਕਿਵੇਂ ਪੜ੍ਹ ਰਿਹਾ ਹੈ ਅਤੇ ਉਸ ਨੂੰ ਕਿੱਥੇ ਮਦਦ ਦੀ ਲੋੜ ਹੈ। ਇਸ ਵਰਕਸ਼ਾਪ ਵਿੱਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਪਣੇ ਬੱਚੇ ਦੀ ਪੜ੍ਹਾਈ ਜਾਰੀ ਰੱਖਣ ਦੇ ਸੌਖੇ ਤਰੀਕੇ ਵੀ ਜਾਣੇ।
ਬੱਚਿਆਂ ਦੇ ਪੇਰੈਂਟਸ ਨੇ ਅਧਿਆਪਕਾਂ ਨੂੰ ਮਿਲ ਕੇ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਬਾਰੇ ਚਰਚਾ ਕੀਤੀ। ਸਕੂਲ ਆਫ ਐਮੀਨੈਂਸ, ਫਾਜ਼ਿਲਕਾ ਦੇ ਪ੍ਰਿੰਸੀਪਲ ਹਰੀ ਚੰਦ ਕੰਬੋਜ, ਵਾਈਸ ਪ੍ਰਿੰਸੀਪਲ ਜੋਗਿੰਦਰ ਲਾਲ ਅਤੇ ਸਕੂਲ ਮੀਡੀਆ ਇੰਚਾਰਜ ਲੈਕਚਰਾਰ ਸੰਦੀਪ ਅਨੇਜਾ ਨਾਲ ਸੰਪਰਕ ਕਰਕੇ ਉਨ੍ਹਾਂ ਤੋਂ ਇਸ ਮੈਗਾ ਅਭਿਭਾਵਕ-ਅਧਿਆਪਕ ਮਿਲਣੀ ਅਤੇ ਵਰਕਸ਼ਾਪ ਬਾਰੇ ਜਾਣਕਾਰੀ ਲਈ ਗਈ। ਉਨ੍ਹਾਂ ਦੱਸਿਆ ਕਿ ਸਕੂਲ ਆਫ ਐਮੀਨੈਂਸ, ਫਾਜ਼ਿਲਕਾ ਵਿੱਚ ਅੱਜ ਬੇਹੱਦ ਸਫਲ ਮੈਗਾ ਪੀ.ਟੀ.ਐਮ. ਤੇ ਸਿੱਖਿਆ ਦਾ ਮਹਾ ਜਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਅੱਜ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਅੱਠਵੀਂ, 10ਵੀਂ ਤੇ 12ਵੀਂ ਵਿੱਚ ਸਟਰੀਮ ਵਾਈਜ਼ ਬੋਰਡ ਪ੍ਰੀਖਿਆਵਾਂ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੇ ਹਸਤਾਖਰ ਕੀਤੇ ਹੋਏ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਵਿੱਚ ਪੜ੍ਹਨ ਵਾਲੇ 80 ਫੀਸਦੀ ਤੋਂ ਵੱਧ ਵਿਦਿਆਰਥੀਆਂ ਦੇ ਮਾਂ-ਬਾਪ ਸਕੂਲ ਵਿੱਚ ਅਧਿਆਪਕਾਂ ਨੂੰ ਆ ਕੇ ਮਿਲੇ ਤੇ ਉਨ੍ਹਾਂ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਬਿਜ਼ਨਸ ਬਲਾਸਟਰ ਪ੍ਰੋਗਰਾਮ, ਕੈਰੀਅਰ ਗਾਈਡੈਂਸ, ਵਿਦਿਆਰਥੀਆਂ ਦੇ ਉੱਜਵਲ ਭਵਿੱਖ ਆਦਿ ਵਿਸ਼ਿਆਂ 'ਤੇ ਚਰਚਾ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਹਰੀ ਚੰਦ ਕੰਬੋਜ ਨੇ ਕਿਹਾ ਕਿ ਅਧਿਆਪਕਾਂ ਅਤੇ ਬੱਚਿਆਂ ਵਿਚਕਾਰ ਇੱਕ ਬਹੁਤ ਹੀ ਗਹਿਰਾ ਅਤੇ ਸੱਚਾ ਰਿਸ਼ਤਾ ਹੁੰਦਾ ਹੈ। ਅਧਿਆਪਕਾਂ ਦੇ ਸਹੀ ਮਾਰਗਦਰਸ਼ਨ ਨਾਲ ਹੀ ਵਿਦਿਆਰਥੀਆਂ ਦੇ ਜੀਵਨ ਅਤੇ ਕੈਰੀਅਰ ਨੂੰ ਇੱਕ ਨਵੀਂ ਦਿਸ਼ਾ ਮਿਲਦੀ ਹੈ। ਉਨ੍ਹਾਂ ਮਾਪਿਆਂ ਨੂੰ ਕਿਹਾ ਕਿ ਆਪਣੇ ਬੱਚਿਆਂ ਨੂੰ ਐਕਸਟ੍ਰਾ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ। ਅੱਜ ਦੀ ਇਸ ਮੈਗਾ ਅਭਿਭਾਵਕ-ਅਧਿਆਪਕ ਮਿਲਣੀ ਅਤੇ ਵਰਕਸ਼ਾਪ ਵਿੱਚ ਸਾਰੇ ਮਾਪਿਆਂ ਲਈ ਸਾਰੇ ਸਕੂਲਾਂ ਵਿੱਚ ਮਿੱਠੇ ਸ਼ਰਬਤ ਦੀ ਛਬੀਲ ਲਗਾਈ ਗਈ ਸੀ ਅਤੇ ਚਾਹ ਤੇ ਬਿਸਕੁਟ ਦਾ ਵਿਸ਼ੇਸ਼ ਰੂਪ ਨਾਲ ਪ੍ਰਬੰਧ ਕੀਤਾ ਗਿਆ ਸੀ। ਸਕੂਲ ਵਿੱਚ ਇਸ ਮੈਗਾ ਪੀ.ਟੀ.ਐਮ. ਦੇ ਆਯੋਜਨ ਵਿੱਚ ਲੈਕਚਰਾਰ ਧਰਮਿੰਦਰ ਗੁਪਤਾ, ਰਾਜੇਸ਼ ਤਨੇਜਾ, ਰਾਕੇਸ਼ ਜੁਨੇਜਾ, ਗੌਰਵ ਕੁਮਾਰ, ਵਿਕਾਸ ਛਾਬੜਾ, ਦਵਿੰਦਰ ਸਿੰਘ ਮਾਨ, ਵਿਜੈ ਗੁਪਤਾ, ਅਜੈ ਗੁਪਤਾ, ਅਸ਼ੋਕ ਧਮੀਜਾ, ਸੁਰਿੰਦਰ ਕੰਬੋਜ ਅਤੇ ਹੋਰ ਸਾਰੇ ਸਟਾਫ ਮੈਂਬਰਾਂ ਵੱਲੋਂ ਸਹਿਯੋਗ ਦਿੱਤਾ ਗਿਆ। 

Advertisement

Latest News

ਡੀਜੀਪੀ ਗੌਰਵ ਯਾਦਵ ਵੱਲੋਂ ਬਟਾਲਾ ਵਿੱਚ ਸ਼ਹੀਦ ਏ.ਐਸ.ਆਈ. ਜੋਗਾ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ, ਡੂੰਘਾ ਦੁੱਖ ਪ੍ਰਗਟਾਇਆ ਡੀਜੀਪੀ ਗੌਰਵ ਯਾਦਵ ਵੱਲੋਂ ਬਟਾਲਾ ਵਿੱਚ ਸ਼ਹੀਦ ਏ.ਐਸ.ਆਈ. ਜੋਗਾ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ, ਡੂੰਘਾ ਦੁੱਖ ਪ੍ਰਗਟਾਇਆ
ਚੰਡੀਗੜ੍ਹ/ਬਟਾਲਾ, 30 ਮਈ: ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਸ਼ਹੀਦ ਸਹਾਇਕ ਸਬ-ਇੰਸਪੈਕਟਰ (ਏਐਸਆਈ) ਜੋਗਾ ਸਿੰਘ ਦੇ...
ਦੇਸ਼ ਨੂੰ ਹੁਣ ਇੱਕ ਪੜ੍ਹੇ-ਲਿਖੇ ਪ੍ਰਧਾਨ ਮੰਤਰੀ ਦੀ ਲੋੜ- ਕੇਜਰੀਵਾਲ
ਪੰਜਾਬ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ; ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਜ਼ਿਲ੍ਹੇ ਦੇ 224 ਅੱਪਰ ਪ੍ਰਇਮਰੀ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ ਦੌਰਾਨ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ
ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ ਆਈ ਆਰ) ਤਹਿਤ ਸੋਧੀ ਸਮਾਂ ਸਾਰਣੀ ਜਾਰੀ: ਜ਼ਿਲ੍ਹਾ ਚੋਣਕਾਰ ਅਫ਼ਸਰ
ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ ਦਾ ਸੋਧਿਆ ਸ਼ਡਿਊਲ ਜਾਰੀ
ਜ਼ਿਲ੍ਹਾ ਫਾਜ਼ਿਲਕਾ ਦੇ ਸਰਕਾਰੀ ਸਕੂਲਾਂ ਵਿੱਚ ਮਨਾਇਆ ਗਿਆ ਸਿੱਖਿਆ ਦਾ ਮਹਾ ਜਸ਼ਨ