ਲੋਕ ਸਭਾ ਚੋਣਾਂ ਤੋਂ ਪਹਿਲਾਂ ਪੀਐੱਮ ਮੋਦੀ ਦਾ ਮੰਤਰੀਆਂ ਨੂੰ ਨਿਰਦੇਸ਼

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੀਐੱਮ ਮੋਦੀ ਦਾ ਮੰਤਰੀਆਂ ਨੂੰ ਨਿਰਦੇਸ਼

New Delhi,17 March,2024,(Azad Soch News):- ਲੋਕ ਸਭਾ ਚੋਣਾਂ (Lok Sabha Elections) ਤੋਂ ਪਹਿਲਾਂ ਪੀਐੱਮ ਮੋਦੀ (PM Modi) ਐਕਸ਼ਨ ਵਿਚ ਨਜ਼ਰ ਰਹੇ ਹਨ,ਅਗਲੇ 5 ਸਾਲ ਲਈ ਉਨ੍ਹਾਂ ਨੇ ਆਪਣੇ ਕੈਬਨਿਟ ਮੰਤਰੀਆਂ ਨੂੰ ਵੱਡਾ ਹੁਕਮ ਦਿੱਤਾ ਹੈ,ਪੀਐੱਮ ਮੋਦੀ ਨੇ ਆਪਣੇ ਮੰਤਰੀਆਂ ਤੋਂ ਨਵੀਂ ਸਰਕਾਰ ਲਈ ਪਹਿਲਾਂ 100 ਦਿਨਾਂ ਤੇ ਅਗਲੇ 5 ਸਾਲਾਂ ਲਈ ਰੋਡਮੈਪ (Roadmap) ਦਾ ਮਸੌਦਾ ਤਿਆਰ ਕਰਨ ਲਈ ਕਿਹਾ ਹੈ,ਇਸ ਤੋਂ ਇਲਾਵਾ ਪੀਐੱਮ ਮੋਦੀ ਨੇ ਮੰਤਰੀਆਂ ਤੋਂ 100 ਦਿਨ ਤੇ 5 ਸਾਲ ਦੇ ਏਜੰਡੇ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਆਪਣੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਕੱਤਰਾਂ ਨੂੰ ਮਿਲਣ ਲਈ ਵੀ ਕਿਹਾ ਗਿਆ ਹੈ,ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2024 ਦੇ ਪ੍ਰੋਗਰਾਮ ਦੇ ਐਲਾਨ ਦੇ ਇਕ ਦਿਨ ਬਾਅਦ ਹੋਇਆ ਹੈ,ਕੈਬਨਿਟ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਨੂੰ ਚੋਣ ਕਮਿਸ਼ਨ ਦੀ ਸਿਫਾਰਸ਼ ਭੇਜੀ,ਇਸ ਦੇ ਨਾਲ ਹੀ ਦੇਸ਼ ਵਿਚ 7 ਪੜਾਵਾਂ ਵਿਚ ਤਰੀਕਾਂ ਨੂੰ ਅਧਿਸੂਚਿਤ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ,ਦੱਸ ਦੇਈਏ ਕਿ ਚੋਣ ਕਮਿਸ਼ਨ (Election Commission) ਨੇ ਦੇਸ਼ ਵਿਚ 7 ਪੜਾਵਾਂ ਵਿਚ ਕੁੱਲ 543 ਸੀਟਾਂਤੇ ਮਤਦਾਨ ਕਰਾਉਣ ਦਾ ਐਲਾਨ ਕੀਤਾ ਹੈ।

Related Posts

Advertisement

Latest News

ਪੰਜਾਬ ਕੈਬਿਨੇਟ ਦੀ ਮਨਜ਼ੂਰੀ, ਸਰਕਾਰ ਇਨ੍ਹਾਂ ਕਰਮਚਾਰੀਆਂ ਨੂੰ ਬੈਂਕ ਖਾਤੇ ਵਿੱਚ ਤਨਖਾਹ, ਪੀਐਫ, ਈਐਸਆਈ, ਗ੍ਰੈਚੂਟੀ ਸਮੇਤ ਸਾਰੀਆਂ ਸਹੂਲਤਾਂ ਦੇਵੇਗੀ - ਭਗਵੰਤ ਸਿੰਘ ਮਾਨ ਪੰਜਾਬ ਕੈਬਿਨੇਟ ਦੀ ਮਨਜ਼ੂਰੀ, ਸਰਕਾਰ ਇਨ੍ਹਾਂ ਕਰਮਚਾਰੀਆਂ ਨੂੰ ਬੈਂਕ ਖਾਤੇ ਵਿੱਚ ਤਨਖਾਹ, ਪੀਐਫ, ਈਐਸਆਈ, ਗ੍ਰੈਚੂਟੀ ਸਮੇਤ ਸਾਰੀਆਂ ਸਹੂਲਤਾਂ ਦੇਵੇਗੀ - ਭਗਵੰਤ ਸਿੰਘ ਮਾਨ
ਚੰਡੀਗੜ੍ਹ, 30 ਮਈ 2026:    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਅੱਜ ਮੁਲਾਜ਼ਮਾਂ ਦੇ ਹੱਕ...
ਭਗਵੰਤ ਮਾਨ ਸਰਕਾਰ ਵੱਲੋਂ ਲੜਕੀਆਂ ਲਈ ਦੇਸ਼ ਦੀਆਂ ਸਭ ਤੋਂ ਵੱਡੀਆਂ ਪਹਿਲਕਦਮੀਆਂ ਵਿੱਚ ਸ਼ਾਮਲ ਸਕੂਲ-ਅਧਾਰਤ ਮਾਹਵਾਰੀ ਸਿਹਤ ਸਿੱਖਿਆ ਦੀ ਸ਼ੁਰੂਆਤ
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਪੰਜ ਕੈਡਿਟ ਐਨਡੀਏ ਤੋਂ ਹੋਏ ਪਾਸ-ਆਊਟ
ਸ਼ਰਮਨਾਕ ਹਾਰ ਤੋਂ ਬੁਖਲਾਈ ਵਿਰੋਧੀ ਧਿਰ, ਅਮਨ-ਅਮਾਨ ਵਾਲੀਆਂ ਨਿਗਮ ਚੋਣਾਂ 'ਤੇ ਸਵਾਲ ਚੁੱਕ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਜੰਗਲਾਤ ਵਿਭਾਗ ਨੇ 45 ਪਵਿੱਤਰ ਵਣਾਂ ਅਤੇ 650 ਨਾਨਕ ਬਗੀਚੀਆਂ ਸਥਾਪਤ ਕਰਨ ਲਈ ਯੋਜਨਾ ਉਲੀਕੀ
ਆਟੋਮੇਟਿਡ ਈ-ਚਲਾਨ ਸਿਸਟਮ ਲਾਗੂ ਕਰਨ ਵਾਲਾ ਪੰਜਾਬ ਦਾ ਚੌਥਾ ਸ਼ਹਿਰ ਬਣਿਆ ਅੰਮ੍ਰਿਤਸਰ
ਗੈਂਗਸਟਰਾਂ ‘ਤੇ ਵਾਰ ਦਾ 130ਵਾਂ ਦਿਨ: ਪੰਜਾਬ ਪੁਲਿਸ ਵੱਲੋਂ 513 ਥਾਈਂ ਛਾਪੇਮਾਰੀ; 235 ਗ੍ਰਿਫ਼ਤਾਰ