ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ,ਨਵਾਂ ਮਹੀਨਾ ਚੜ੍ਹਦੇ ਹੀ ਮਹਿੰਗਾਈ ਦਾ ਝਟਕਾ
New Delhi,01, September,2024,(Azad Soch News):- ਤੇਲ ਕੰਪਨੀਆਂ ਨੇ ਸ਼ਨੀਵਾਰ ਨੂੰ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ (Commercial Gas Cylinders) ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ, ਸੰਸ਼ੋਧਿਤ ਦਰਾਂ ਅਨੁਸਾਰ ਅੱਜ ਤੋਂ ਕੀਮਤਾਂ ਵਿੱਚ 39 ਰੁਪਏ ਦਾ ਵਾਧਾ ਕੀਤਾ ਗਿਆ ਹੈ,ਅਜਿਹੇ ‘ਚ ਹੁਣ 1 ਸਤੰਬਰ ਤੋਂ ਦਿੱਲੀ ‘ਚ 19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ 1691.50 ਰੁਪਏ ‘ਚ ਮਿਲੇਗਾ,ਹਾਲਾਂਕਿ ਕੰਪਨੀਆਂ ਨੇ 14 ਕਿਲੋ ਦੇ ਘਰੇਲੂ ਗੈਸ ਸਿਲੰਡਰ (Domestic Gas Cylinder) ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਹੈ,ਨਵੀਂਆਂ ਦਰਾਂ ਅਨੁਸਾਰ ਅੱਜ ਤੋਂ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 39 ਰੁਪਏ ਦਾ ਵਾਧਾ ਕੀਤਾ ਗਿਆ ਹੈ,ਹੁਣ ਦਿੱਲੀ ਵਿੱਚ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 1691.50 ਰੁਪਏ ਹੋ ਗਈ ਹੈ,IOCL ਦੀ ਵੈੱਬਸਾਈਟ ਮੁਤਾਬਕ ਵਪਾਰਕ LPG ਸਿਲੰਡਰ ਦੀ ਕੀਮਤ ‘ਚ ਵਾਧਾ 1 ਸਤੰਬਰ ਤੋਂ ਲਾਗੂ ਹੋ ਗਿਆ ਹੈ,ਜਦਕਿ ਮੁੰਬਈ ‘ਚ ਇਸ ਦੀ ਕੀਮਤ 1644 ਰੁਪਏ ਹੋ ਗਈ ਹੈ,ਪਹਿਲਾਂ ਇਹ ਸਿਲੰਡਰ ਮੁੰਬਈ ਵਿੱਚ 1605 ਰੁਪਏ ਵਿੱਚ ਮਿਲਦਾ ਸੀ,ਕੋਲਕਾਤਾ ‘ਚ ਇਸ ਸਿਲੰਡਰ ਦੀ ਕੀਮਤ 1764.50 ਰੁਪਏ ਤੋਂ ਵਧ ਕੇ 1802.50 ਰੁਪਏ ਹੋ ਗਈ ਹੈ,ਜਦਕਿ ਚੇਨਈ ‘ਚ ਇਹ ਸਿਲੰਡਰ ਹੁਣ 1855 ਰੁਪਏ ‘ਚ ਮਿਲੇਗਾ,ਇਸ ਤੋਂ ਪਹਿਲਾਂ ਚੇਨਈ ਵਿੱਚ 19 ਕਿਲੋ ਦਾ ਸਿਲੰਡਰ 1817 ਰੁਪਏ ਵਿੱਚ ਵਿਕਦਾ ਸੀ,ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਗਸਤ ਵਿੱਚ ਐਲਪੀਜੀ ਗੈਸ (LPG Gas) ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ,ਉਸ ਸਮੇਂ ਕੰਪਨੀਆਂ ਨੇ 8.50 ਰੁਪਏ ਦਾ ਵਾਧਾ ਕੀਤਾ ਸੀ,ਪਰ ਇਸ ਵਾਰ ਉਨ੍ਹਾਂ ਨੇ ਸਿੱਧੇ ਤੌਰ ‘ਤੇ 39 ਰੁਪਏ ਦਾ ਵਾਧਾ ਕੀਤਾ ਹੈ,ਇਸ ਤੋਂ ਪਹਿਲਾਂ ਜੁਲਾਈ ਵਿੱਚ ਕੰਪਨੀਆਂ ਨੇ 19 ਕਿਲੋ ਦੇ ਗੈਸ ਸਿਲੰਡਰ (Gas Cylinder) ਦੀ ਕੀਮਤ ਵਿੱਚ 30 ਰੁਪਏ ਦੀ ਕਟੌਤੀ ਕੀਤੀ ਸੀ,ਦਿੱਲੀ ‘ਚ ਇਸ ਦੀ ਕੀਮਤ 1646 ਰੁਪਏ ਹੋ ਗਈ ਸੀ।