ਰੰਗਲਾ ਪੰਜਾਬ ਫੰਡ 'ਚ ਸਿਵਲ ਹਸਪਤਾਲ ਨੂੰ ਮਿਲੀਆਂ 2 ਐਂਬੂਲੈਂਸਾਂ

ਰੰਗਲਾ ਪੰਜਾਬ ਫੰਡ 'ਚ ਸਿਵਲ ਹਸਪਤਾਲ ਨੂੰ ਮਿਲੀਆਂ  2 ਐਂਬੂਲੈਂਸਾਂ

ਹੁਸ਼ਿਆਰਪੁਰ, 25 ਮਾਰਚ:

ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਰੰਗਲਾ ਪੰਜਾਬ ਫੰਡ ਤਹਿਤ ਪੰਜਾਬ ਸਰਕਾਰ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਨੂੰ ਦੋ ਨਵੀਆਂ ਐਂਬੂਲੈਂਸਾਂ ਭੇਟ ਕੀਤੀਆਂ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਨੂੰ ਆਧੁਨਿਕ ਅਤੇ ਬੁਨਿਆਦੀ ਸਹੂਲਤਾਂ ਨਾਲ ਲੈਸ ਕਰਨਾ ਸੂਬਾ ਸਰਕਾਰ ਦੀ ਮੁੱਖ ਤਰਜੀਹ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਐਂਬੂਲੈਂਸਾਂ ਦੀ ਉਪਲਬਧਤਾ ਮਰੀਜ਼ਾਂ ਲਈ ਸਮੇਂ ਸਿਰ ਅਤੇ ਬਿਹਤਰ ਸਿਹਤ ਸੇਵਾਵਾਂ ਅਤੇ ਐਮਰਜੈਂਸੀ ਵਿੱਚ ਤੁਰੰਤ ਸਹਾਇਤਾ ਯਕੀਨੀ ਬਣਾਏਗੀ।

ਵਿਧਾਇਕ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਸੇਵਾਵਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਕੰਮ ਕਰ ਰਹੀ ਹੈ ਤਾਂ ਜੋ ਆਮ ਲੋਕਾਂ ਨੂੰ ਸਰਕਾਰੀ ਸੰਸਥਾਵਾਂ ਵਿੱਚ ਬਿਹਤਰ ਇਲਾਜ ਮਿਲ ਸਕੇ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਜ਼ਰੂਰਤ ਅਨੁਸਾਰ ਸਹੂਲਤਾਂ ਦਾ ਵਿਸਥਾਰ ਕੀਤਾ ਜਾਵੇਗਾ।

ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸਿਵਲ ਸਰਜਨ ਡਾ: ਮਨਦੀਪ ਕੰਵਲ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਸਵਾਤੀ ਸ਼ੀਮਾਰ, ਡੀਐਫਪੀਓ ਡਾ: ਰਣਜੀਤ, ਐਸਐਮਓ ਡਾ: ਨੇਹਾ, ਐਸਐਮਓ ਡਾ: ਨਵਜੋਤ, ਡੀਆਰ ਵੈਸ਼ਾਲੀ, ਡਾ: ਕਾਜਲ, ਡਾ: ਰੁਪਿੰਦਰ, ਕੌਂਸਲਰ ਮਨਜੀਤ, ਗੋਪੀ, ਜਸਪਾਲ ਸੁਮਨ, ਅਰਜੁਨ, ਸੰਜੇ ਸ਼ਰਮਾ, ਬਲਵੀਰ ਸੈਣੀ ਅਤੇ ਹੋਰ ਵੀ ਹਾਜ਼ਰ ਸਨ। 

Advertisement

Latest News

ਲਾਲਜੀਤ ਭੁੱਲਰ ਨੂੰ ਹਟਾਉਣਾ ਅਤੇ ਗ੍ਰਿਫ਼ਤਾਰ ਕਰਨਾ ਪੰਜਾਬ ਵਿੱਚ ਗਲਤ ਕੰਮਾਂ ਪ੍ਰਤੀ ਜ਼ੀਰੋ ਟਾਲਰੈਂਸ ਨੂੰ ਦਰਸਾਉਂਦਾ ਹੈ: ਅਮਨ ਅਰੋੜਾ ਲਾਲਜੀਤ ਭੁੱਲਰ ਨੂੰ ਹਟਾਉਣਾ ਅਤੇ ਗ੍ਰਿਫ਼ਤਾਰ ਕਰਨਾ ਪੰਜਾਬ ਵਿੱਚ ਗਲਤ ਕੰਮਾਂ ਪ੍ਰਤੀ ਜ਼ੀਰੋ ਟਾਲਰੈਂਸ ਨੂੰ ਦਰਸਾਉਂਦਾ ਹੈ: ਅਮਨ ਅਰੋੜਾ
*ਆਪ ਸਰਕਾਰ ਦੋਸ਼ਾਂ 'ਤੇ ਤੇਜ਼ੀ ਨਾਲ ਕਾਰਵਾਈ ਕਰਦੀ ਹੈ, ਜਵਾਬਦੇਹੀ ਯਕੀਨੀ ਬਣਾਉਂਦੀ ਹੈ, ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਏਡੀਜੀਪੀ...
ਸਾਰੇ ਮੰਤਰੀ, ਵਿਧਾਇਕ, ਚੇਅਰਮੈਨ, ਸਰਪੰਚ, ਪੰਚ, ਐਮ.ਸੀ.ਜ਼ਿਲ੍ਹਾ ਪ੍ਰਧਾਨ ਅਤੇ ਪਾਰਟੀ ਵਲੰਟੀਅਰ ਇਸ ਪਹੁੰਚ ਮੁਹਿੰਮ ਵਿੱਚ ਲੈਣਗੇ ਹਿੱਸਾ: ਅਮਨ ਅਰੋੜਾ
ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਬਲਾਕ ਸੰਮਤੀ ਦਾ ਚੇਅਰਮੈਨ ਨਿਯੁਕਤ ਹੋਣ ਤੇ ਦਿਲਬਾਗ ਨੰਦਾ ਨੂੰ ਦਿੱਤੀ ਵਧਾਈ
ਮੇਰਾ ਯੁਵਾ ਭਾਰਤ ਵੱਲੋਂ ਛੇ ਰੋਜ਼ਾ ਕਸ਼ਮੀਰੀ ਯੂਥ ਐਕਸਚੇਂਜ ਪ੍ਰੋਗਰਾਮ ਦਾ ਆਗਾਜ਼
ਆਪ ਸਰਕਾਰ ਦੋਸ਼ਾਂ 'ਤੇ ਤੇਜ਼ੀ ਨਾਲ ਕਾਰਵਾਈ ਕਰਦੀ ਹੈ, ਜਵਾਬਦੇਹੀ ਯਕੀਨੀ ਬਣਾਉਂਦੀ ਹੈ, ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਏਡੀਜੀਪੀ ਦੀ ਦੁਖਦਾਈ ਖੁਦਕੁਸ਼ੀ ਦੇ ਦੋਸ਼ੀਆਂ ਨੂੰ ਬਚਾ ਰਹੀ ਹੈ: ਅਮਨ ਅਰੋੜਾ
ਮਾਲੇਰਕੋਟਲਾ ਵਿਧਾਇਕ ਨੇ ਬਲਾਕ ਸੰਮਤੀ ਦੇ ਨਵੇਂ ਬਣੇ ਚੇਅਰਮੈਨ ਤੇ ਵਾਇਸ ਚੇਅਰਮੈਨ ਨੂੰ ਦਿੱਤੀ ਵਧਾਈ
ਸੂਬੇ ਭਰ ਵਿੱਚ 45,000 ਕਿਲੋਮੀਟਰ ਸੜਕਾਂ ਨਵੀਆਂ ਬਣਾਉਣ ਦੇ ਨਾਲ ਪੁਰਾਣੀਆਂ ਨੂੰ ਮਜ਼ਬੂਤ ਤੇ ਚੌੜਿਆਂ ਕੀਤਾ ਜਾ ਰਿਹਾ - ਹਰਭਜਨ ਸਿੰਘ ਈਟੀਓ