ਵਿਧਾਨ ਸਭਾ ਚੋਣ ਹਲਕਾ 105-ਮਾਲੇਰਕੋਟਲਾ ਵਿਖੇ (ਐਸ.ਆਈ.ਆਰ) ਦੀਆਂ ਤਿਆਰੀਆਂ ਲਈ ਸੁਪਰਵਾਈਜਰਾਂ ਨਾਲ ਮੀਟਿੰਗ

ਵਿਧਾਨ ਸਭਾ ਚੋਣ ਹਲਕਾ 105-ਮਾਲੇਰਕੋਟਲਾ ਵਿਖੇ (ਐਸ.ਆਈ.ਆਰ) ਦੀਆਂ ਤਿਆਰੀਆਂ ਲਈ ਸੁਪਰਵਾਈਜਰਾਂ ਨਾਲ ਮੀਟਿੰਗ

ਮਾਲੇਰਕੋਟਲਾ 25 ਮਾਰਚ :
                      ਪੰਜਾਬ ਵਿੱਚ ਕਿਸੇ ਵੀ ਸਮੇਂ ਸਪੈਸ਼ਲ ਇੰਟੈਂਸਿਵ ਰੀਵੀਜ਼ਨ (SIR) ਦਾ ਕੰਮ ਸ਼ੁਰੂ ਹੋ ਸਕਣ ਦੇ ਮੱਦੇਨਜ਼ਰ ਵਿਧਾਨ ਸਭਾ ਚੋਣ ਹਲਕਾ 105-ਮਾਲੇਰਕੋਟਲਾ ਦੀਆਂ ਤਿਆਰੀਆਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਚੋਣਕਾਰ ਰਜਿਸਟ੍ਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ, ਮਾਲੇਰਕੋਟਲਾ ਕਨੂ ਗਰਗ ਵੱਲੋਂ ਹਲਕੇ ਦੇ ਸਮੂਹ ਸੁਪਰਵਾਈਜਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸੁਪਰਡੇਂਟ ਬਲਵੀਰ ਸਿੰਘ ਅਤੇ ਚੋਣ ਕਲਰਕ ਸਵਿਤਾ ਗੋਇਲ ਵੀ ਮੌਜੂਦ ਸਨ।
                 ਮੀਟਿੰਗ ਵਿੱਚ ਸੁਪਰਵਾਈਜਰਾਂ ਦੇ ਅਧੀਨ ਆਉਂਦੇ ਬੀ.ਐਲ.ਓਜ਼ ਦੇ ਮੈਪਿੰਗ ਦੇ ਕੰਮ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਇਸ ਮੌਕੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਨੇ ਦੱਸਿਆ ਕਿ 2025 ਦੀ ਫੋਟੋ ਵੋਟਰ ਸੂਚੀ ਨੂੰ ਸਾਲ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਕਰਨਾ ਬਹੁਤ ਮਹੱਤਵਪੂਰਨ ਹੈ, ਜਿਸ ਨਾਲ ਸਪੈਸ਼ਲ ਇੰਟੈਂਸਿਵ ਰੀਵੀਜ਼ਨ ਦੌਰਾਨ ਕੰਮ ਨੂੰ ਸੂਚਾਰੂ ਢੰਗ ਨਾਲ ਅਤੇ ਬਿਨਾਂ ਕਿਸੇ ਮੁਸ਼ਕਲ ਦੇ ਪੂਰਾ ਕੀਤਾ ਜਾ ਸਕੇਗਾ।
                 ਉਨ੍ਹਾਂ ਸੁਪਰਵਾਈਜਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਆਉਂਦੇ ਬੀ.ਐਲ.ਓਜ਼ ਨਾਲ ਨਿਰੰਤਰ ਸੰਪਰਕ ਵਿੱਚ ਰਹਿ ਕੇ ਮੈਪਿੰਗ ਦੇ ਕੰਮ ਨੂੰ ਸਮੇਂ ਸਿਰ ਪੂਰਾ ਕਰਵਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਣ ‘ਤੇ ਤੁਰੰਤ ਦਫਤਰ ਨੂੰ ਜਾਣਕਾਰੀ ਦੇਣ। ਉਨ੍ਹਾਂ ਹਲਕੇ ਦੇ ਸਮੂਹ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਵੋਟਰ ਸੂਚੀ ਵਿੱਚ ਦਰਜ ਜਾਣਕਾਰੀ ਦੀ ਜਾਂਚ ਕਰਦੇ ਰਹਿਣ ਅਤੇ ਚੋਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਚੋਣ ਵਿਭਾਗ ਨਾਲ ਪੂਰਾ ਸਹਿਯੋਗ ਦੇਣ। 

Advertisement

Latest News

ਲਾਲਜੀਤ ਭੁੱਲਰ ਨੂੰ ਹਟਾਉਣਾ ਅਤੇ ਗ੍ਰਿਫ਼ਤਾਰ ਕਰਨਾ ਪੰਜਾਬ ਵਿੱਚ ਗਲਤ ਕੰਮਾਂ ਪ੍ਰਤੀ ਜ਼ੀਰੋ ਟਾਲਰੈਂਸ ਨੂੰ ਦਰਸਾਉਂਦਾ ਹੈ: ਅਮਨ ਅਰੋੜਾ ਲਾਲਜੀਤ ਭੁੱਲਰ ਨੂੰ ਹਟਾਉਣਾ ਅਤੇ ਗ੍ਰਿਫ਼ਤਾਰ ਕਰਨਾ ਪੰਜਾਬ ਵਿੱਚ ਗਲਤ ਕੰਮਾਂ ਪ੍ਰਤੀ ਜ਼ੀਰੋ ਟਾਲਰੈਂਸ ਨੂੰ ਦਰਸਾਉਂਦਾ ਹੈ: ਅਮਨ ਅਰੋੜਾ
*ਆਪ ਸਰਕਾਰ ਦੋਸ਼ਾਂ 'ਤੇ ਤੇਜ਼ੀ ਨਾਲ ਕਾਰਵਾਈ ਕਰਦੀ ਹੈ, ਜਵਾਬਦੇਹੀ ਯਕੀਨੀ ਬਣਾਉਂਦੀ ਹੈ, ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਏਡੀਜੀਪੀ...
ਸਾਰੇ ਮੰਤਰੀ, ਵਿਧਾਇਕ, ਚੇਅਰਮੈਨ, ਸਰਪੰਚ, ਪੰਚ, ਐਮ.ਸੀ.ਜ਼ਿਲ੍ਹਾ ਪ੍ਰਧਾਨ ਅਤੇ ਪਾਰਟੀ ਵਲੰਟੀਅਰ ਇਸ ਪਹੁੰਚ ਮੁਹਿੰਮ ਵਿੱਚ ਲੈਣਗੇ ਹਿੱਸਾ: ਅਮਨ ਅਰੋੜਾ
ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਬਲਾਕ ਸੰਮਤੀ ਦਾ ਚੇਅਰਮੈਨ ਨਿਯੁਕਤ ਹੋਣ ਤੇ ਦਿਲਬਾਗ ਨੰਦਾ ਨੂੰ ਦਿੱਤੀ ਵਧਾਈ
ਮੇਰਾ ਯੁਵਾ ਭਾਰਤ ਵੱਲੋਂ ਛੇ ਰੋਜ਼ਾ ਕਸ਼ਮੀਰੀ ਯੂਥ ਐਕਸਚੇਂਜ ਪ੍ਰੋਗਰਾਮ ਦਾ ਆਗਾਜ਼
ਆਪ ਸਰਕਾਰ ਦੋਸ਼ਾਂ 'ਤੇ ਤੇਜ਼ੀ ਨਾਲ ਕਾਰਵਾਈ ਕਰਦੀ ਹੈ, ਜਵਾਬਦੇਹੀ ਯਕੀਨੀ ਬਣਾਉਂਦੀ ਹੈ, ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਏਡੀਜੀਪੀ ਦੀ ਦੁਖਦਾਈ ਖੁਦਕੁਸ਼ੀ ਦੇ ਦੋਸ਼ੀਆਂ ਨੂੰ ਬਚਾ ਰਹੀ ਹੈ: ਅਮਨ ਅਰੋੜਾ
ਮਾਲੇਰਕੋਟਲਾ ਵਿਧਾਇਕ ਨੇ ਬਲਾਕ ਸੰਮਤੀ ਦੇ ਨਵੇਂ ਬਣੇ ਚੇਅਰਮੈਨ ਤੇ ਵਾਇਸ ਚੇਅਰਮੈਨ ਨੂੰ ਦਿੱਤੀ ਵਧਾਈ
ਸੂਬੇ ਭਰ ਵਿੱਚ 45,000 ਕਿਲੋਮੀਟਰ ਸੜਕਾਂ ਨਵੀਆਂ ਬਣਾਉਣ ਦੇ ਨਾਲ ਪੁਰਾਣੀਆਂ ਨੂੰ ਮਜ਼ਬੂਤ ਤੇ ਚੌੜਿਆਂ ਕੀਤਾ ਜਾ ਰਿਹਾ - ਹਰਭਜਨ ਸਿੰਘ ਈਟੀਓ