ਨਸ਼ਾ ਤਸਕਰੀ ਨੈਟਵਰਕਾਂ ਨਾਲ ਜੁੜੇ 3 ਵਿਅਕਤੀ ਫ਼ਿਰੋਜ਼ਪੁਰ ਵਿੱਚ ਕਾਬੂ; 10 ਕਿੱਲੋ ਹੈਰੋਇਨ, 2 ਕਿੱਲੋ ਆਈ.ਸੀ.ਈ. ਅਤੇ ਇੱਕ ਪਿਸਤੌਲ ਬਰਾਮਦ

ਨਸ਼ਾ ਤਸਕਰੀ ਨੈਟਵਰਕਾਂ ਨਾਲ ਜੁੜੇ 3 ਵਿਅਕਤੀ ਫ਼ਿਰੋਜ਼ਪੁਰ ਵਿੱਚ ਕਾਬੂ; 10 ਕਿੱਲੋ ਹੈਰੋਇਨ, 2 ਕਿੱਲੋ ਆਈ.ਸੀ.ਈ. ਅਤੇ ਇੱਕ ਪਿਸਤੌਲ ਬਰਾਮਦ

ਚੰਡੀਗੜ੍ਹ/ਫਿਰੋਜ਼ਪੁਰ, 20 ਮਈ: ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਦਰਜ ਕਰਦਿਆਂ ਫਿਰੋਜ਼ਪੁਰ ਪੁਲਿਸ ਨੇ ਦੋ ਵੱਖ-ਵੱਖ ਖੁਫੀਆ ਕਾਰਵਾਈਆਂ ਤਹਿਤ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਤਿੰਨ ਮੁੱਖ ਕਾਰਕੰੁਨਾਂ ਨੂੰ 10.125 ਕਿਲੋਗ੍ਰਾਮ ਹੈਰੋਇਨ, 2 ਕਿਲੋਗ੍ਰਾਮ ਆਈ.ਸੀ.ਈ. (ਮੈਥਾਮਫੇਟਾਮਾਈਨ) ਅਤੇ ਇੱਕ .30 ਬੋਰ ਤੁਰਕੀ ਦੇ ਬਣੇ ਪਿਸਤੌਲ ਸਮੇਤ ਗ੍ਰਿਫਤਾਰ ਕਰਕੇ ਵੱਡੇ ਨਸ਼ਾ ਤਸਕਰੀ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ । ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਓਮ ਉਰਫ਼ ਓਮੀ (23) ਵਾਸੀ ਪਿੰਡ ਲੇਲੀ ਵਾਲਾ (ਫ਼ਿਰੋਜ਼ਪੁਰ), ਅਨੀਕੇਤ ਕੁਮਾਰ (22) ਅਤੇ ਸੁਮਿਤ (23) ਦੋਵੇਂ ਵਾਸੀ ਸ਼ਾਂਤੀ ਨਗਰ ( ਫਿਰੋਜ਼ਪੁਰ), ਵਜੋਂ ਹੋਈ ਹੈ । ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਨ੍ਹਾਂ ਦਾ ਹੀਰੋ ਸਪਲੈਂਡਰ ਮੋਟਰਸਾਈਕਲ (ਪੀਬੀ05 ਯੂ 9776 )ਵੀ ਜ਼ਬਤ ਕੀਤਾ ਹੈ ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਦੋਵਾਂ ਨੈੱਟਵਰਕਾਂ ਵਿੱਚ ਇੱਕ ਸੰਗਠਿਤ ਡਰੱਗ ਸਪਲਾਈ ਚੇਨ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਦੋਵਾਂ ਨੈੱਟਵਰਕਾਂ ਦੇ ਸਰੋਤਾਂ, ਡਿਲੀਵਰੀ ਦੇ ਟਿਕਾਣਿਆਂ ਅਤੇ ਹੋਰ ਮੈਂਬਰਾਂ ਦੀ ਪਛਾਣ ਲਈ ਅਗਲੇ ਪਿਛਲੇ ਸਬੰਧ ਸਥਾਪਿਤ ਕੀਤੇ ਜਾ ਰਹੇ ਹਨ।

ਪਹਿਲੇ ਅਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਪੁਲਿਸ ਸੁਪਰਡੈਂਟ (ਐਸ.ਐਸ.ਪੀ.) ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇੰਚਾਰਜ ਸੀ.ਆਈ.ਏ. ਸਟਾਫ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਵਾਲੀ ਟੀਮ ਨੇ ਪੁਖ਼ਤਾ ਇਤਲਾਹ  ’ਤੇ ਕਾਰਵਾਈ ਕਰਦਿਆਂ, ਖਾਈ ਫੇਮੇ ਕੇ ਤੋਂ ਪਿੰਡ ਹਬੀਬ ਕੇ ਰੋਡ ’ਤੇ ਇੱਕ ਇੱਟਾਂ ਦੇ ਭੱਠੇ ਨੇੜੇ ਓਮ ਉਰਫ਼ ਓਮੀ ਨੂੰ ਹਿਰਾਸਤ ਵਿਚ ਲਿਆ ਅਤੇ ਤਲਾਸ਼ੀ ਦੌਰਾਨ ਉਸਦੇ ਕਬਜ਼ੇ ਵਿੱਚੋਂ 10.125 ਕਿਲੋਗ੍ਰਾਮ ਹੈਰੋਇਨ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ।

ਦੂਜੇ ਅਪ੍ਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਨੇ ਦੱਸਿਆ ਕਿ ਥਾਣਾ ਆਰਿਫ ਕੇ ਦੇ ਐਸ.ਐਚ.ਓ., ਇੰਸਪੈਕਟਰ ਬਲਰਾਜ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਪੁਖ਼ਤਾ  ਇਤਲਾਹ ਮਿਲੀ ਸੀ ਕਿ ਅਨਿਕੇਤ ਕੁਮਾਰ ਅਤੇ ਸੁਮਿਤ ਕੁਮਾਰ ਵਜੋਂ ਪਛਾਣੇ ਗਏ ਵਿਅਕਤੀ, ਜੋ ਸਿੰਥੈਟਿਕ ਡਰੱਗਜ਼ ਅਤੇ ਗੈਰ-ਕਾਨੂੰਨੀ ਹਥਿਆਰਾਂ ਦਾ ਵਪਾਰ ਕਰਦੇ ਹਨ, ਮੋਟਰਸਾਈਕਲ ’ਤੇ ਮੱਲਾਂਵਾਲਾ ਵਾਲੇ ਪਾਸਿਓਂ ਫਿਰੋਜ਼ਪੁਰ ਸੜਕ ਵੱਲ ਨਸ਼ਿਆਂ ਦੀ ਖੇਪ ਪਹੁੰਚਾਉਣ ਲਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਤਲਾਹ ’ਤੇ ਫੌਰੀ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਦੋਵਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2 ਕਿਲੋ ਆਈ.ਸੀ.ਈ. ਡਰੱਗ ਅਤੇ ਇੱਕ .30 ਬੋਰ ਤੁਰਕੀ ਦਾ ਬਣਿਆ ਪਿਸਤੌਲ ਬਰਾਮਦ ਕੀਤਾ।

ਉਨ੍ਹਾਂ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

ਇਸ ਸਬੰਧ ਵਿੱਚ ਦੋ ਵੱਖ-ਵੱਖ ਮਾਮਲੇ - ਐਫਆਈਆਰ ਨੰਬਰ 183 ਮਿਤੀ 19.05.2026 ਨੂੰ ਐਨਡੀਪੀਐਸ ਐਕਟ ਦੀ ਧਾਰਾ 21 ਅਧੀਨ ਥਾਣਾ ਸਦਰ ਫਿਰੋਜ਼ਪੁਰ ਵਿਖੇ ਅਤੇ ਐਫਆਈਆਰ ਨੰਬਰ 62 ਮਿਤੀ 19.05.2026 ਨੂੰ ਐਨਡੀਪੀਐਸ ਐਕਟ ਦੀ ਧਾਰਾ 22-ਸੀ ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਆਰਿਫ ਕੇ ਵਿਖੇ ਦਰਜ ਕੀਤੇ ਗਏ ਹਨ।

 

Advertisement

Latest News

ਬਿਹਾਰ ਵਿੱਚ ਗਰਮੀ ਦੇ ਕਹਿਰ ਦੇ ਵਿਚਕਾਰ ਮੌਸਮ ਵਿਭਾਗ ਨੇ ਸੂਬੇ ਦੇ ਲੋਕਾਂ ਲਈ ਇੱਕ ਅਹਿਮ ਅਪਡੇਟ ਜਾਰੀ ਕੀਤਾ ਹੈ ਬਿਹਾਰ ਵਿੱਚ ਗਰਮੀ ਦੇ ਕਹਿਰ ਦੇ ਵਿਚਕਾਰ ਮੌਸਮ ਵਿਭਾਗ ਨੇ ਸੂਬੇ ਦੇ ਲੋਕਾਂ ਲਈ ਇੱਕ ਅਹਿਮ ਅਪਡੇਟ ਜਾਰੀ ਕੀਤਾ ਹੈ
ਬਿਹਾਰ,18, ਜੂਨ, 2026, (ਆਜ਼ਾਦ ਸੋਚ ਨਿਊਜ਼):- ਬਿਹਾਰ ਵਿੱਚ ਗਰਮੀ ਦੇ ਕਹਿਰ ਦੇ ਵਿਚਕਾਰ ਮੌਸਮ ਵਿਭਾਗ (IMD) ਨੇ ਸੂਬੇ ਦੇ ਲੋਕਾਂ...
ਚੰਡੀਗੜ੍ਹ ਵਿੱਚ ਹੋਏ ਚਰਚਿਤ ਮੈਡੀਕਲ ਕਤਲਕਾਂਡ ਮਾਮਲੇ 'ਚ ਮੁਲਜ਼ਮਾਂ ਦਾ ਕੀਤਾ ਐਨਕਾਊਂਟਰ
ਐਫਆਈਐਚ ਹਾਕੀ ਪ੍ਰੋ ਲੀਗ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਚੈਂਪੀਅਨ ਜਰਮਨੀ ਨੂੰ 3-1 ਨਾਲ ਕਰਾਰੀ ਸ਼ਿਕਸਤ ਦਿੱਤੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 18-06-2026 ਅੰਗ 740
ਬੀਤੇ ਸਮੇਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਜੇਲ੍ਹ ਜਾਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ: 15 ਕਰੋੜ ਭਾਰਤੀਆਂ ਨੂੰ ਮਾਨਸਿਕ ਸਿਹਤ ਸਹਾਇਤਾ ਦੀ ਲੋੜ; ਪੰਜਾਬ ਵਿੱਚ ਮਾਨਸਿਕ ਰੋਗਾਂ ਦੇ ਮੁਫ਼ਤ ਇਲਾਜ ਦੀ ਮਿਲ ਰਹੀ ਹੈ ਸਹੂਲਤ
ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਵਿਧਾਨ ਸਭਾ ਹਲਕਾ ਮਲੋਟ ਦੇ ਵੱਖ—ਵੱਖ ਪਿੰਡਾਂ ਵਿੱਚ 5.70 ਕਰੋੜ ਰੁਪਏ ਦੇ ਵਿਕਾਸ ਦੇ ਕੰਮਾਂ ਦੇ ਕੀਤੇ ਉਦਘਾਟਨ