ਰੂਪਨਗਰ ਪੁਲਿਸ ਵੱਲੋਂ ਚੋਰੀ ਦੀ ਵਾਰਦਾਤ ਦਾ ਪਰਦਾਫਾਸ਼, ਤਿੰਨ ਦੋਸ਼ੀ ਗ੍ਰਿਫਤਾਰ
By Azad Soch
On
ਰੂਪਨਗਰ, 06 ਮਈ: ਰੂਪਨਗਰ ਪੁਲਿਸ ਵੱਲੋਂ ਚੋਰੀ ਦੀ ਵਾਰਦਾਤ ਦਾ ਪਰਦਾਫਾਸ਼ ਕਰਦਿਆਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਚੋਰੀਸ਼ੁਦਾ ਸਮਾਨ ਵਿੱਚੋ 02 ਜੋੜੀਆ ਏਅਰਿੰਗ ਸੋਨਾ ਨੂੰ ਵੀ ਬ੍ਰਾਮਦ ਕੀਤਾ ਹੈ।
ਇਸ ਚੋਰੀ ਦੀ ਵਾਰਦਾਤ ਸੰਬਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਥਾਣਾ ਸਿਟੀ ਰੂਪਨਗਰ ਸ਼੍ਰੀ ਪਵਨ ਚੌਧਰੀ ਨੇ ਦੱਸਿਆ ਕਿ 04.05.2026 ਨੂੰ ਕੁਲਜੀਤ ਕੌਰ ਪਤਨੀ ਲੇਟ ਸਰਬਜੀਤ ਸਿੰਘ ਵਾਸੀ ਮਕਾਨ ਨੰਬਰ 1000 ਵਾਰਡ ਨੰਬਰ 13 ਮੁਹੱਲਾ ਉੱਚਾ ਖੇੜਾ ਰੂਪਨਗਰ ਥਾਣਾ ਸਿਟੀ ਰੂਪਨਗਰ ਜ਼ਿਲ੍ਹਾ ਰੂਪਨਗਰ ਦੇ ਘਰ ਦੇ ਮੁੱਖ ਦਰਵਾਜੇ ਦਾ ਤਾਲਾ ਤੋੜ ਕੇ ਅਲਮਾਰੀ ਵਿੱਚ ਰੱਖੇ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਨਗਦੀ ਨੂੰ ਨਾ ਮਾਲੂਮ ਵਿਅਕਤੀਆ ਵੱਲੋਂ ਚੋਰੀ ਕਰਨ ਬਾਰੇ ਇਤਲਾਹ ਪ੍ਰਾਪਤ ਹੋਈ ਸੀ ਜਿਸ ਦੇ ਆਧਾਰ ਤੇ ਮੁਕੱਦਮਾ ਨੰਬਰ 103 ਮਿਤੀ 05.05.2026 ਅ/ਧ 305, 331(4) ਬੀ.ਐਨ.ਐਸ. ਥਾਣਾ ਸਿਟੀ ਰੂਪਨਗਰ ਜ਼ਿਲ੍ਹਾ ਰੂਪਨਗਰ ਦਰਜ ਰਜਿਸਟਰ ਕੀਤਾ ਗਿਆ ਸੀ।
ਸ਼੍ਰੀ ਪਵਨ ਚੌਧਰੀ ਨੇ ਦੱਸਿਆ ਕਿ ਇਸ ਸੰਬਧੀ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਮਨਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਉਪ ਕਪਤਾਨ ਪੁਲਿਸ ਸਬ ਡਵੀਜਨ ਰੂਪਨਗਰ ਸ. ਦੀਪਇੰਦਰ ਸਿੰਘ ਦੀ ਅਗਵਾਈ ਵਿੱਚ ਥਾਣਾ ਸਿਟੀ ਰੂਪਨਗਰ ਪੁਲਿਸ ਵੱਲੋਂ ਵੱਖ-ਵੱਖ ਐਂਗਲਾ ਤੋਂ ਵਿਗਿਆਨਕ ਤਰੀਕੇ ਨਾਲ ਤਫਤੀਸ਼ ਅਮਲ ਵਿੱਚ ਲਿਆਦੀ ਗਈ।
ਉਨ੍ਹਾਂ ਦੱਸਿਆ ਕਿ ਦੋਰਾਨੇ ਤਫਤੀਸ਼ ਪਾਇਆ ਗਿਆ ਕਿ ਇਸ ਵਾਰਦਾਤ ਨੂੰ ਮਨੀ ਉਰਫ ਬਿੱਲਾ ਵਾਸੀ ਬਾਲਮੀਕ ਆਸ਼ਰਮ ਰੂਪਨਗਰ ਥਾਣਾ ਸਿਟੀ ਰੂਪਨਗਰ ਜ਼ਿਲ੍ਹਾ ਰੂਪਨਗਰ ਵੱਲੋਂ ਅਮਨ ਉਰਫ ਡੱਡਾ ਵਾਸੀ ਪਿੰਡ ਹੁਸੈਨਪੁਰ ਥਾਣਾ ਸਿਟੀ ਰੂਪਨਗਰ ਜ਼ਿਲ੍ਹਾ ਰੂਪਨਗਰ ਅਤੇ ਹਰਮਨ ਵਾਸੀ ਪਿੰਡ ਨਾਨਕਪੁਰਾ ਥਾਣਾ ਸਿਟੀ ਰੂਪਨਗਰ ਦੀ ਮਿਲੀਭੁਗਤ ਨਾਲ ਅੰਜਾਮ ਦਿੱਤਾ ਗਿਆ ਅਤੇ ਅੱਗੇ ਇਹ ਚੋਰੀਸ਼ੁਦਾ ਗਹਿਣੇ ਦੋਸ਼ੀ ਹਰਮਨ ਉੱਕਤ ਦੀ ਸੱਸ ਰੀਟਾ ਵਾਸੀ ਹੁਸੈਨਪੁਰ ਥਾਣਾ ਸਿਟੀ ਰੂਪਨਗਰ ਪਾਸ ਰੱਖ ਦਿੱਤੇ ਸਨ।
ਐੱਸਐੱਚਓ ਥਾਣਾ ਸਿਟੀ ਰੂਪਨਗਰ ਨੇ ਦੱਸਿਆ ਕਿ ਇਨ੍ਹਾਂ ਸਾਰੇ ਦੋਸ਼ੀਆ ਅਪਰਾਧਿਕ ਪਿਛੋਕੜ ਹੋਣਾ ਪਾਇਆ ਗਿਆ ਹੈ। ਦੋਸ਼ੀ ਮਨੀ ਉਰਫ ਬਿੱਲਾ ਉੱਕਤ ਖਿਲਾਫ ਪਹਿਲਾ ਵੀ ਲੁੱਟ-ਖੋਹ, ਚੋਰੀ ਅਤੇ ਨਸ਼ੇ ਦੇ 05 ਮੁਕੱਦਮੇ ਦਰਜ ਰਜਿਸਟਰ ਹਨ, ਇਸੇ ਤਰ੍ਹਾ ਦੋਸ਼ੀ ਅਮਨ ਉਰਫ ਡੱਡਾ ਉੱਕਤ ਖਿਲਾਫ ਚੋਰੀ ਅਤੇ ਨਸ਼ੇ ਦੇ 03 ਮੁਕੱਦਮੇ ਦਰਜ ਰਜਿਸਟਰ ਹਨ ਅਤੇ ਹਰਮਨ ਉੱਕਤ ਦੇ ਖਿਲਾਫ ਚੋਰੀ ਅਤੇ ਨਸ਼ੇ ਸਬੰਧੀ 02 ਮੁਕੱਦਮੇ ਦਰਜ ਰਜਿਸਟਰ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀ ਮਨੀ ਉਰਫ ਬਿੱਲਾ, ਅਮਨ ਉਰਫ ਡੱਡਾ ਅਤੇ ਹਰਮਨ ਉੱਕਤ ਨੂੰ ਇਸ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਚੋਰੀਸ਼ੁਦਾ ਸਮਾਨ ਵਿੱਚੋ 02 ਜੋੜੀਆ ਏਅਰਿੰਗ ਸੋਨਾ ਨੂੰ ਬ੍ਰਾਮਦ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਦੋਸ਼ਣ ਰੀਟਾ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਜਿਸ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਮੁਕੱਦਮਾ ਦੀ ਅਗਲੇਰੀ ਤਫਤੀਸ਼ ਕੀਤੀ ਜਾ ਰਹੀ ਹੈ।
Related Posts
Advertisement
Latest News
06 May 2026 21:21:30
ਫਾਜ਼ਿਲਕਾ 6ਮਈ 2026…ਫਾਜ਼ਿਲਕਾ ਦੇ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਹਲਕਾ ਫਾਜ਼ਿਲਕਾ ਦੇ ਗਾਂਧੀ ਨਗਰ ਵਾਰਡ ਨੰ. 15 ਵਿਖੇ ਮੌਜੂਦ...
