ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੀ ਚੌਥੀ ਸੂਬਾਈ ਕਾਨਫਰੰਸ ਹੋਈ

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੀ ਚੌਥੀ ਸੂਬਾਈ ਕਾਨਫਰੰਸ ਹੋਈ

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੀ ਚੌਥੀ ਸੂਬਾਈ ਕਾਨਫਰੰਸ ਹੋਈ

ਸਮੇਂ ਦੀਆਂ ਸਰਕਾਰਾਂ ਵੱਲੋਂ ਪੱਤਰਕਾਰਤਾ ਸਬੰਧੀ ਅਪਣਾਇਆ ਰਵੱਈਆ ਨਿੰਦਨਣਯੋਗ : ਬਲਵਿੰਦਰ ਜੰਮੂ

ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਬਚਾਉਣ ਲਈ ਸੁਹਿਰਦ ਪੱਤਰਕਾਰ ਮੈਦਾਨ ਵਿੱਚ ਆਉਣ : ਬਲਬੀਰ ਜੰਡੂ

 

ਆਜਾਦ ਸੋਚ

ਜਗਸੀਰ ਸਿੰਘ ਸੰਧੂ

ਬਰਨਾਲਾ, 30 ਨਵੰਬਰ,2025:- ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੀ ਚੌਥੀ ਸੂਬਾਈ ਕਾਨਫਰੰਸ ਬਰਨਾਲਾ ਵਿਖੇ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਈ। ਇਸ ਮੌਕੇ ਯੂਨੀਅਨ ਵੱਲੋਂ ਪੰਜਾਬ ਚੇਅਰਮੈਨ ਸ੍ਰੀ ਬਲਵਿੰਦਰ ਜੰਮੂ, ਸੂਬਾ ਪ੍ਰਧਾਨ ਸ੍ਰੀ ਬਲਵੀਰ ਜੰਡੂ, ਕਾਰਜਕਾਰੀ ਸੂਬਾ ਪ੍ਰਧਾਨ ਸ੍ਰੀ ਜੈ ਸਿੰਘ ਛਿੱਬਰ, ਸੂਬਾ ਖਜਾਨਚੀ ਸ਼੍ਰੀਮਤੀ ਬਿੰਦੂ ਸਿੰਘ, ਸੂਬਾ ਸਕੱਤਰ ਸ੍ਰੀ ਭੂਸ਼ਣ ਸੂਦ, ਜਥੇਬੰਦਕ ਸਕੱਤਰ ਅਤੇ ਮਾਲਵਾ ਇੰਚਾਰਜ ਸ੍ਰੀ ਸੰਤੋਖ ਗਿੱਲ ਅਤੇ ਸ੍ਰੀ ਪ੍ਰੀਤਮ ਰੁਪਾਲ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ। ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੰਧੂ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਈ ਪੱਤਰਕਾਰਾਂ ਦੀ ਸਿਰਮੌਰ ਜਥੇਬੰਦੀ ਦੀ ਇਸ ਸੂਬਾ ਪੱਧਰੀ ਕਾਨਫਰੰਸ ਦੇ ਪਹਿਲੇ ਸੈਸ਼ਨ ਦੌਰਾਨ ਸਰਦਾਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ, ਸ੍ਰੀ ਅਮਨ ਅਰੋੜਾ ਕੈਬਨਿਟ ਮੰਤਰੀ ਪੰਜਾਬ, ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਪਾਰਲੀਮੈਂਟ, ਸ੍ਰੀ ਕੁਲਦੀਪ ਸਿੰਘ ਕਾਲਾ ਢਿੱਲੋਂ ਵਿਧਾਇਕ ਬਰਨਾਲਾ, ਸੰਤ ਬਲਬੀਰ ਸਿੰਘ ਘੁੰਨਸ ਸਾਬਕਾ ਵਿਧਾਇਕ, ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਨੇ ਯੂਨੀਅਨ ਦੇ ਉਚੇਚੇ ਸੱਦੇ 'ਤੇ ਹਾਜ਼ਰੀ ਭਰੀ। ਇਸ ਮੌਕੇ ਯੂਨੀਅਨ ਵੱਲੋਂ ਸ੍ਰੀ ਬਲਵਿੰਦਰ ਜੰਮੂ, ਸ੍ਰੀ ਬਲਵੀਰ ਜੰਡੂ, ਸ੍ਰੀ ਸੰਤੋਖ ਗਿੱਲ ਨੇ ਸੰਬੋਧਨ ਕਰਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸਨਮੁੱਖ ਅਜੋਕੇ ਦੌਰ ਵਿੱਚ ਪੱਤਰਕਾਰਤਾ ਤੇ ਪੱਤਰਕਾਰਾਂ ਨੂੰ ਫੀਲਡ ਵਿੱਚ ਆ ਰਹੀਆਂ ਸਮੱਸਿਆਵਾਂ ਦੀ ਚਰਚਾ ਕੀਤੀ ਅਤੇ ਯੂਨੀਅਨ ਵੱਲੋਂ ਸਰਕਾਰ ਅੱਗੇ ਲੰਮੇ ਸਮੇਂ ਤੋਂ ਚੁੱਕੀਆਂ ਜਾ ਰਹੀਆਂ ਮੰਗਾਂ ਦਾ ਉਚੇਚੇ ਤੌਰ 'ਤੇ ਜ਼ਿਕਰ ਕੀਤਾ ਅਤੇ ਇੱਕ ਮੰਗ ਪੱਤਰ ਵੀ ਉਕਤ ਦੋਵੇਂ ਆਗੂਆਂ ਨੂੰ ਯੂਨੀਅਨ ਵੱਲੋਂ ਦਿੱਤਾ ਗਿਆ, ਜਿਸ ਉੱਪਰ ਆਪਣੇ ਸੰਬੋਧਨ ਦੌਰਾਨ ਜ਼ਿਕਰ ਕਰਦੇ ਹੋਏ ਸ੍ਰੀ ਸੰਧਵਾਂ ਅਤੇ ਸ੍ਰੀ ਅਮਨ ਅਰੋੜਾ ਨੇ ਮੰਗ ਪੱਤਰ ਵਿੱਚ ਦਰਜ ਮੰਗਾਂ ਸਬੰਧੀ ਚਰਚਾ ਕਰਨ ਲਈ ਯੂਨੀਅਨ ਦੀ ਸਟੇਟ ਕਮੇਟੀ ਦੇ ਮੈਂਬਰਾਂ ਨੂੰ ਉਚੇਚਾ ਸੱਦਾ ਦਿੱਤਾ। ਸਪੀਕਰ ਸ੍ਰੀ ਸੰਧਵਾਂ, ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਅਤੇ ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਇਸ ਕਾਨਫਰੰਸ ਦੌਰਾਨ ਵੱਡੀ ਗਿਣਤੀ ਵਿੱਚ ਹਾਜ਼ਰ ਪੱਤਰਕਾਰਾਂ ਨੂੰ ਆਪਣੇ ਸੰਬੋਧਨ ਦੌਰਾਨ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਯੂਨੀਅਨ ਵੱਲੋਂ ਪੇਸ਼ ਕੀਤੀਆਂ ਪੱਤਰਕਾਰਾਂ ਨਾਲ ਸੰਬੰਧਿਤ ਮੰਗਾਂ ਉੱਪਰ ਸੁਹਿਰਦਤਾ ਨਾਲ ਵਿਚਾਰ ਕਰੇਗੀ ਅਤੇ ਯੂਨੀਅਨ ਦੇ ਮੰਗ ਪੱਤਰ ਨੂੰ ਮੁੱਖ ਮੰਤਰੀ ਪੰਜਾਬ ਤੱਕ ਵੀ ਪੁੱਜਦਾ ਕੀਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਅਜੋਕੇ ਦੌਰ ਵਿੱਚ ਪੱਤਰਕਾਰਤਾ ਸਬੰਧੀ ਅਪਣਾਈ ਨਕਾਰਾਤਮਕ ਪਹੁੰਚ ਦੀ ਨਿੰਦਿਆ ਕਰਦੇ ਹੋਏ ਲੋਕਤੰਤਰ ਦੇ ਚੌਥੇ ਥੰਮ੍ਹ ਦੇ ਅਸਲੀ ਵਜੂਦ ਨੂੰ ਬਚਾਉਣ ਅਤੇ ਬਰਕਰਾਰ ਰੱਖਣ ਲਈ ਸੁਹਿਰਦ ਪੱਤਰਕਾਰਾਂ ਨੂੰ ਮੈਦਾਨ ਵਿੱਚ ਨਿਤਰਨ ਦਾ ਸੱਦਾ ਵੀ ਦਿੱਤਾ। ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੀ ਇਸ ਸੂਬਾ ਪੱਧਰੀ ਕਾਨਫਰੰਸ ਦੌਰਾਨ ਜਿੱਥੇ ਯੂਨੀਅਨ ਦੀ ਵੱਖ-ਵੱਖ ਜ਼ਿਲਿਆਂ ਤੋਂ ਮੈਂਬਰਾਂ ਨੇ ਭਰਵੀਂ ਗਿਣਤੀ ਵਿੱਚ ਸ਼ਮੂਲੀਅਤ ਕੀਤੀ, ਉੱਥੇ ਯੂਨੀਅਨ ਦੀ ਬਰਨਾਲਾ ਇਕਾਈ ਦੇ ਸੱਦੇ 'ਤੇ ਵੱਖ-ਵੱਖ ਸਿਆਸੀ, ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਆਗੂਆਂ ਅਤੇ ਸਥਾਨਿਕ ਪੱਤਰਕਾਰਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੀ ਇਸ ਸੂਬਾਈ ਕਾਨਫਰੰਸ ਦੇ ਦੂਜੇ ਸੈਸ਼ਨ ਦੌਰਾਨ ਸ੍ਰੀ ਬਲਵਿੰਦਰ ਜੰਮੂ ਨੇ ਜਥੇਬੰਦੀ ਦੇ ਗਠਨ ਤੋਂ ਲੈ ਕੇ ‌ ਮੌਜੂਦਾ ਮੁਕਾਮ ਤੱਕ ਜਥੇਬੰਦੀ ਦੀਆਂ ਗਤੀਵਿਧੀਆਂ ਦੀ ਵਿਸਥਾਰਿਤ ਚਰਚਾ ਕੀਤੀ। ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਬਲਵੀਰ ਜੰਡੂ ਨੇ ਯੂਨੀਅਨ ਦੀਆਂ ਗਤੀਵਿਧੀਆਂ ਦੀ ਵਿਸਥਾਰਤ ਰਿਪੋਰਟ ਪੇਸ਼ ਕਰਦੇ ਹੋਏ ਯੂਨੀਅਨ ਦੇ ਸੰਵਿਧਾਨ ਅਨੁਸਾਰ ਪੱਤਰਕਾਰਤਾ ਦੇ ਅਸਲੀ ਸਿਧਾਂਤਾਂ ਨੂੰ ਕਾਇਮ ਰੱਖਣ 'ਤੇ ਚਰਚਾ ਕੀਤੀ। ਯੂਨੀਅਨ ਦੇ ਖਜ਼ਾਨਚੀ ਮੈਡਮ ਬਿੰਦੂ ਸਿੰਘ ਨੇ ਜਥੇਬੰਦੀ ਦੀ ਵਿੱਤੀ ਰਿਪੋਰਟ ਪੇਸ਼ ਕੀਤੀ। ਇਸ ਸੂਬਾ ਪੱਧਰੀ ਕਾਨਫਰੰਸ ਦੇ ਦੂਜੇ ਸੈਸ਼ਨ ਦੌਰਾਨ ਜੈ ਸਿੰਘ ਛਿੱਬਰ, ਭੂਸ਼ਣ ਸੂਦ, ਸੰਤੋਖ ਗਿੱਲ, ਜਗਤਾਰ ਸਿੰਘ ਭੁੱਲਰ, ਸ੍ਰੀ ਬਲਵਿੰਦਰ ਸਿਪਰੇ ਤੋ ਇਲਾਵਾ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਤੋਂ ਆਏ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਜ਼ਿਲ੍ਹਾ ਆਹੁਦੇਦਾਰਾਂ ਅਤੇ ਹੋਰ ਮੈਂਬਰ ਸਾਹਿਬਾਨ ਨੇ ਵੀ ਮੌਜੂਦਾ ਦੌਰ ਵਿੱਚ ਸਮੇਂ ਦੀਆਂ ਸਰਕਾਰਾਂ ਅਤੇ ਕੁਝ ਹੋਰ ਤਾਕਤਾਂ ਵੱਲੋਂ ਪੱਤਰਕਾਰਤਾ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਏਕਤਾ 'ਤੇ ਜ਼ੋਰ ਦਿੰਦੇ ਹੋਏ ਪੱਤਰਕਾਰੀ ਦੇ ਮੂਲ ਸਿਧਾਂਤਾਂ ਅਨੁਸਾਰ ਕੰਮ ਕਰਨ ਦਾ ਸੱਦਾ ਦਿੱਤਾ। ਯੂਨੀਅਨ ਦੀ ਇਸ ਸੂਬਾ ਪੱਧਰੀ ਕਾਨਫਰੰਸ ਦੌਰਾਨ ਯੂਨੀਅਨ ਵੱਲੋਂ ਤਿਆਰ ਕੀਤਾ ਰੰਗਦਾਰ ਸੋਵੀਨਾਰ ਵੀ ਰਿਲੀਜ਼ ਕੀਤਾ ਗਿਆ। ਮੰਚ ਦੀ ਕਾਰਵਾਈ ਸਟੇਟ ਬਾਡੀ ਦੇ ਸੀਨੀਅਰ ਅਹੁਦੇਦਾਰ ਸ੍ਰੀ ਪ੍ਰੀਤਮ ਰੁਪਾਲ ਅਤੇ ਜ਼ਿਲ੍ਹਾ ਜਥੇਬੰਦੀ ਦੇ ਜਨਰਲ ਸਕੱਤਰ ਨਿਰਮਲ ਸਿੰਘ ਪੰਡੋਰੀ ਨੇ ਸਾਂਝੇ ਤੌਰ 'ਤੇ ਬਾਖੂਬੀ ਨਿਭਾਈ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੀ ਬਰਨਾਲਾ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ, ਚੇਅਰਮੈਨ ਰਵਿੰਦਰ ਰਵੀ, ਜ਼ਿਲ੍ਹਾ ਜਨਰਲ ਸਕੱਤਰ ਨਿਰਮਲ ਸਿੰਘ ਪੰਡੋਰੀ, ਖਜ਼ਾਨਚੀ ਬਲਜਿੰਦਰ ਸਿੰਘ ਚੌਹਾਨ, ਲੀਗਲ ਐਡਵਾਈਜ਼ਰ ਅਭਿਸੇਕ ਸਿੰਗਲਾ, ਸਰਪ੍ਰਸਤ ਕੁਲਦੀਪ ਸੂਦ, ਸੀਨੀਅਰ ਮੀਤ ਮਹਿੰਦਰ ਸਿੰਘ ਰਾਏ, ਪੀ.ਆਰ.ਓ. ਰਾਜਿੰਦਰ ਸ਼ਰਮਾ, ਮੀਤ ਪ੍ਰਧਾਨ ਰਜਿੰਦਰ ਵਰਮਾ, ਸਕੱਤਰ ਸੁਰਿੰਦਰ ਗੋਇਲ, ਸਕੱਤਰ ਅਵਤਾਰ ਸਿੰਘ ਕੌਲੀ, ਜਥੇਬੰਦਕ ਸਕੱਤਰ ਅਵਤਾਰ ਸਿੰਘ ਫਰਵਾਹੀ, ਪ੍ਰੈਸ ਸਕੱਤਰ ਹਰਵਿੰਦਰ ਸਿੰਘ ਕਾਲਾ, ਮੀਤ ਪ੍ਰਧਾਨ ਰਣਜੀਤ ਸੰਧੂ, ਸਕੱਤਰ ਗੋਬਿੰਦਰ ਸਿੰਘ, ਕਾਰਜਕਾਰਨੀ ਮੈਂਬਰ ਬੰਧਨਤੋੜ ਸਿੰਘ, ਜਸਵੰਤ ਸਿੰਘ ਲਾਲੀ, ਅਜੇ ਟੱਲੇਵਾਲ, ਅਵਤਾਰ ਸਿੰਘ ਚੀਮਾ, ਬਲਰਾਮ ਚੱਠਾ, ਸੰਦੀਪ ਪਾਲ , ਅਵਤਾਰ ਸਿੰਘ ਮਹਿਤਾ, ਲਿਆਕਤ ਅਲੀ, ਰਾਮ ਸਿੰਘ ਧਨੌਲਾ, ਗਮਦੂਰ ਰੰਗੀਲਾ, ਸੁਰਿੰਦਰ ਗੋਇਲ, ਗੁਲਸ਼ਨ ਕੁਮਾਰ, ਕੁਲਦੀਪ ਸਿੰਘ ਸਮੇਤ ਜ਼ਿਲ੍ਹਾ ਜਥੇਬੰਦੀ ਦੇ ਸਾਰੇ ਹੀ ਮੈਂਬਰ ਸਹਿਬਾਨ ਵੱਲੋਂ ਅਹਿਮ ਯੋਗਦਾਨ ਪਾਇਆ ਗਿਆ।

IMG-20251130-WA0032

Advertisement

Advertisement

Latest News

ਬਿਜਲੀ ਇਕ ਕੌਮੀ ਸਰਮਾਇਆ, ਬਿਜਲੀ ਦੀ ਬੱਚਤ ਕਰਨਾ ਸਭ ਨਾਗਰਿਕਾਂ ਦੀ ਨੈਤਿਕ ਜ਼ਿੰਮੇਵਾਰੀ: ਅਮਰਜੀਤ ਕੌਰ ਪੂਜਾ ਬਿਜਲੀ ਇਕ ਕੌਮੀ ਸਰਮਾਇਆ, ਬਿਜਲੀ ਦੀ ਬੱਚਤ ਕਰਨਾ ਸਭ ਨਾਗਰਿਕਾਂ ਦੀ ਨੈਤਿਕ ਜ਼ਿੰਮੇਵਾਰੀ: ਅਮਰਜੀਤ ਕੌਰ ਪੂਜਾ
ਬਿਜਲੀ ਇਕ ਕੌਮੀ ਸਰਮਾਇਆ, ਬਿਜਲੀ ਦੀ ਬੱਚਤ ਕਰਨਾ ਸਭ ਨਾਗਰਿਕਾਂ ਦੀ ਨੈਤਿਕ ਜ਼ਿੰਮੇਵਾਰੀ: ਅਮਰਜੀਤ ਕੌਰ ਪੂਜਾ ਚੰਡੀਗੜ੍ਹ 13 ਦਸੰਬਰ, 2025:-...
ਮਾਨ ਸਰਕਾਰ ਦਾ ਮਾਣ: ਅਬੋਹਰ ਦੀ 'ਆਭਾ ਲਾਇਬ੍ਰੇਰੀ' ਸਮੇਤ 275 ਆਧੁਨਿਕ ਲਾਇਬ੍ਰੇਰੀਆਂ ਬਣੀਆਂ ਦੇਸ਼ ਲਈ ਮਿਸਾਲ
3,000 ਖੇਡ ਮੈਦਾਨਾਂ ਨਾਲ ਬਦਲੇਗੀ ਨੌਜਵਾਨੀ ਦੀ ਤਸਵੀਰ: 'ਆਪ' ਸਰਕਾਰ ਦਾ ਵਾਅਦਾ ਪੂਰਾ
Samsung Galaxy A07 5G ਵਰਜਨ ਜਲਦੀ ਹੀ ਲਾਂਚ ਹੋ ਸਕਦਾ ਹੈ, ਬਲੂਟੁੱਥ SIG ਵੈੱਬਸਾਈਟ 'ਤੇ ਸੂਚੀਬੱਧ
ਰੋਜ਼ਾਨਾ ਕੇਲੇ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਪੌਸ਼ਟਿਕ ਫਾਇਦੇ ਮਿਲਦੇ ਹਨ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 13-12-2025 ਅੰਗ 600
ਜ਼ਿਲ੍ਹਾ ਫਰੀਦਕੋਟ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਪ੍ਰਬੰਧ ਮੁਕੰਮਲ-ਡੀ.ਸੀ