80 ਪਿੰਡਾਂ ਦੀਆਂ ਮਹਿਲਾ ਕਿਸਾਨਾਂ ਲਈ ਗਰਮੀ ਰੁੱਤ ਦੀਆਂ ਬੀਜ ਕਿੱਟਾ ਜਾਰੀ
ਮਾਨਸਾ, 24 ਮਾਰਚ :
ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਮਾਨਸਾ ਵੱਲੋਂ ਫਾਰਮ ਲਾਇਵਲੀਹੁੱਡ ਪ੍ਰੋਜੈਕਟ ਤਹਿਤ ਜਿਲ੍ਹੇ ਤੇ 80 ਪਿੰਡਾਂ ਦੀਆਂ 1500 ਮਹਿਲਾ ਕਿਸਾਨਾਂ ਲਈ ਬੀਜ ਕਿੱਟਾ ਜਾਰੀ ਕੀਤੀਆ ਹਨ। ਇਹ ਬੀਜ ਕਿੱਟਾ ਕ੍ਰਿਸ਼ੀ ਸਖੀਆਂ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀ ਅਕਾਸ਼ ਬਾਂਸਲ ਆਈ.ਏ.ਐੱਸ ਨੇ ਅੱਜ ਜਿਲ੍ਹਾ ਪ੍ਰੀਸ਼ਦ ਦਫਤਰ, ਮਾਨਸਾ ਵਿਖੇ ਸੌਪੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਜੀਵਿਕਾ ਮਿਸ਼ਨ ਦੇ ਪ੍ਰੋਜੈਕਟ ਤਹਿਤ ਜ਼ਿਲ੍ਹੇ ਦੇ ਪਿੰਡਾਂ ਅੰਦਰ ਛੋਟੀਆਂ-ਛੋਟੀਆਂ ਪੋਸ਼ਣ ਵਾਟਿਕਾਵਾਂ ਲਗਵਾਈਆਂ ਜਾ ਰਹੀਆਂ ਹਨ। ਇਹਨਾ ਪੋਸ਼ਣ ਵਾਟਿਕਾਵਾਂ ਵਿੱਚ ਬਿਨ੍ਹਾਂ ਕਿਸੇ ਕੈਮਿਕਲ ਦੇ ਕੁਦਰਤੀ ਤੌਰ ਤੇ ਸਬਜ਼ੀਆ ਬੀਜੀਆਂ ਜਾਂਦੀਆ ਹਨ। ਜਿਨ੍ਹਾ ਨੂੰ ਬਿਮਾਰੀਆਂ ਤੋ ਬਚਾਉਣ ਲਈ ਜੈਵਿਕ ਖਾਦਾਂ ਅਤੇ ਫਰਟੀਲਾਈਜਰ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕ੍ਰਿਸ਼ੀ ਸਖੀਆਂ ਵੱਲੋਂ ਇਹਨਾ ਮਹਿਲਾ ਕਿਸਾਨਾਂ ਨੂੰ ਜੈਵਿਕ ਫਰਟੀਲਾਈਜਰ ਅਤੇ ਖਾਦਾਂ ਤਿਆਰ ਕਰਨ ਦੀ ਸਿਖਲਾਈ ਪਹਿਲਾ ਹੀ ਵਿਭਾਗ ਵੱਲੋਂ ਦਿੱਤੀ ਜਾ ਚੁੱਕੀ ਹੈ ਅਤੇ ਲੋੜ ਮੁਤਾਬਿਕ ਬਾਕੀ ਰਹਿੰਦੀਆਂ ਮਹਿਲਾ ਕਿਸਾਨਾ ਨੂੰ ਵੀ ਸਿਖਲਾਈ ਦਿੱਤੀ ਜਾਵੇਗੀ।
ਇਸ ਮੌਕੇ ਸ਼੍ਰੀਮਤੀ ਜਸਵਿੰਦਰ ਕੌਰ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਨੇ ਕਿਹਾ ਕਿ ਇਹਨਾ ਪੋਸ਼ਣ ਵਾਟਿਕਾਵਾਂ ਨਾਲ ਜਿੱਥੇ ਮਹਿਲਾ ਕਿਸਾਨਾ ਨੂੰ ਆਪਣੇ ਹੱਥੀ ਕੰਮ ਕਰਨ ਦੀ ਆਦਤ ਲੱਗੇਗੀ ਉੱਥੇ ਹੀ ਜ਼ਹਿਰ ਮੁਕਤ ਸਬਜ਼ੀਆਂ ਮਿਲਣ ਨਾਲ ਇਹਨਾ ਦੇ ਪਰਿਵਾਰ ਤੰਦਰੁਸਤ ਰਹਿਣਗੇ। ਬੀਜ ਕਿੱਟਾਂ ਵੰਡਣ ਮੌਕੇ ਸ਼੍ਰੀ ਅਮਰਵੀਰ ਸਿੰਘ, ਬੀ.ਪੀ.ਐੱਮ. ਲਾਇਵਲੀਹੁੱਡ, ਹਰਦੀਪ ਸਿੰਘ, ਮਨਦੀਪ ਕੌਰ, ਸੁਮਨਦੀਪ ਕੌਰ ਅਤੇ ਪਰਵਿੰਦਰ ਸਿੰਘ ਹਾਜ਼ਰ ਸਨ।