ਸਵੀਪ ਪ੍ਰੋਜੈਕਟ ਅਧੀਨ ਵੋਟ ਦੀ ਮਹੱਤਤਾ ਨੂੰ ਦਰਸ਼ਾਉਂਦਾ ਸਰਕਾਰੀ ਹਾਈ ਸਮਾਰਟ ਸਕੂਲ ਗਿਦੜਾ ਵਾਲੀ ਵਿੱਚ ਕਰਵਾਇਆ ਗਿਆ ਨਾਟਕ

ਸਵੀਪ ਪ੍ਰੋਜੈਕਟ ਅਧੀਨ ਵੋਟ ਦੀ ਮਹੱਤਤਾ ਨੂੰ ਦਰਸ਼ਾਉਂਦਾ ਸਰਕਾਰੀ ਹਾਈ ਸਮਾਰਟ ਸਕੂਲ ਗਿਦੜਾ ਵਾਲੀ ਵਿੱਚ ਕਰਵਾਇਆ ਗਿਆ ਨਾਟਕ

ਅਬੋਹਰ ਫਾਜ਼ਿਲਕਾ, 25 ਅਪ੍ਰੈਲ

ਜ਼ਿਲ੍ਹਾ ਚੋਣ ਅਫਸਰ ਫਾਜ਼ਿਲਕਾ ਕਮ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ, ਏ ਡੀ ਸੀ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਬੋਹਰ-81 ਦੇ ਚੋਣ ਅਧਿਕਾਰੀ ਕਮ ਉਪ ਮੰਡਲ ਮਜਿਸਟ੍ਰੇਟ ਸ਼੍ਰੀ ਪੰਕਜ ਕੁਮਾਰ ਬਾਸਲ ਦੀ ਯੋਗ ਅਗਵਾਈ ਹੇਠ ਸਵੀਪ ਪ੍ਰੋਜੈਕਟ ਤਹਿਤ ਸਵੀਪ ਟੀਮ ਵਲੋਂ ਨੌਜਵਾਨ ਵੋਟਰਾਂ ਨੂੰ ਵੋਟ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਲਈ ਸਰਕਾਰੀ ਹਾਈ ਸਮਾਰਟ ਸਕੂਲ ਗਿਦੜਾ ਵਾਲੀ ਵਿੱਚ ਨਾਟਕ ਕਰਵਾਇਆ ਗਿਆ।

ਵੱਧ ਵੋਟਰ ਪ੍ਰਤੀਸ਼ਤਤਾ ਭਾਗੀਦਾਰੀ ਮੁਹਿੰਮ ਤਹਿਤ ਸਵੀਪ ਗਤੀਵਿਧੀਆਂ ਅਧੀਨ ਸ਼੍ਰੀ ਸ਼ਿਵ ਕੁਮਾਰ ਗੋਇਲ ਜਿਲ੍ਹਾ ਸਵੀਪ ਨੋਡਲ ਅਤੇ ਸ਼੍ਰੀ ਰਾਜਿੰਦਰ ਕੁਮਾਰ ਵਿਖੌਣਾ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਕਮ ਅਸਿਸਟੇਂਟ ਜ਼ਿਲ੍ਹਾ ਸਵੀਪ ਨੋਡਲ ਅਧਿਕਾਰੀ ਦੀਆਂ ਹਦਾਇਤਾਂ ਤਹਿਤ ਬੱਚਿਆਂ ਵੱਲੋਂ ਵੋਟਾਂ ਦੀ ਮਹੱਤਤਾ ਨੂੰ ਦਰਸ਼ਾਉਂਦਾ ਨਾਟਕ ਪੇਸ਼ ਕੀਤਾ ਗਿਆ। ਇਸ ਨਾਟਕ ਰਾਹੀ ਇਹ ਸੁਨੇਹਾ ਦਿੱਤਾ ਕਿ ਸਾਰੇ ਨਾਗਰਿਕ 1 ਜੂਨ 2024 ਨੂੰ ਹੋਣ ਵਾਲੀਆ ਲੋਕ ਸਭਾ ਚੋਣਾਂ ਵਿਚ ਆਪਣੀ ਵੋਟ ਦੀ ਵਰਤੋਂ ਧਰਮ, ਜਾਤੀ, ਭਾਈਚਾਰੇ, ਭਾਸ਼ਾ ਜਾ ਕਿਸੇ ਵੀ ਹੋਰ ਲਾਲਚ ਤੋ ਬਗੈਰ ਆਪਣੀ ਵੋਟ ਦੀ ਵਰਤੋਂ ਸੁਤੰਤਰ ਅਤੇ ਨਿਰਪੱਖ ਹੋ ਕੇ ਕਰਨਗੇ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਵੀਪ ਟੀਮ ਅਬੋਹਰ ਵੱਲੋਂ ਇਸ ਤਰਾ ਦੇ ਨਾਟਕ ਅਬੋਹਰ ਸ਼ਹਿਰ ਅਤੇ ਹਲਕੇ ਦੇ ਵੱਖ ਵੱਖ ਪਿੰਡਾ ਵਿੱਚ ਪੇਸ਼ ਕੀਤਾ ਜਾਵੇਗਾ।

ਇਸ ਮੌਕੇ ਸ਼੍ਰੀ ਦੀਪਕ ਕੰਬੋਜ, ਸੁਰਿੰਦਰ ਕੰਬੋਜ ਅਤੇ 081 ਅਬੋਹਰ ਟੀਮ ਦੇ ਮੈਬਰ ਮੌਜੂਦ ਸੀ।

Tags:

Advertisement

Latest News

ਜ਼ਿਲ੍ਹੇ ’ਚ 11 ਮਈ ਨੂੰ ਲੱਗੇਗੀ ਕੌਮੀ ਲੋਕ ਅਦਾਲਤ ਜ਼ਿਲ੍ਹੇ ’ਚ 11 ਮਈ ਨੂੰ ਲੱਗੇਗੀ ਕੌਮੀ ਲੋਕ ਅਦਾਲਤ
ਮਾਨਸਾ, 08 ਮਈ:ਲੋਕ ਅਦਾਲਤ ਇੱਕ ਅਜਿਹਾ ਮੌਕਾ ਹੈ ਜਿਸ ਰਾਹੀਂ ਬਿਨ੍ਹਾਂ ਕੋਈ ਤਰੱਦਦ ਅਤੇ ਅਦਾਲਤੀ ਖਰਚਾ ਕੀਤੇ ਆਪਣੇ ਦੀਵਾਨੀ, ਚੈੱਕਾਂ...
ਕਾਊਟਿੰਗ ਸਟਾਫ ਦੀ ਪਹਿਲੀ ਰੈਂਡੇਮਾਈਜੇਸ਼ਨ ਕੀਤੀ ਗਈ
ਹਰ ਤੰਦਰੁਸਤ ਵਿਅਕਤੀ ਨੂੰ ਮਾਨਵਤਾ ਦੀ ਸੇਵਾ ਲਈ ਖ਼ੂਨ ਦਾਨ ਕਰਨਾ ਚਾਹੀਦੈ-ਵਧੀਕ ਡਿਪਟੀ ਕਮਿਸ਼ਨਰ
ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਤੋਂ ਅਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ
IPL ਦੇ 17ਵੇਂ ਸੀਜ਼ਨ ‘ਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਸਾਹਮਣਾ ਲਖਨਊ ਸੁਪਰਜਾਇੰਟਸ ਨਾਲ ਹੋਵੇਗਾ
Oppo Reno 12 Pro 5G 50MP ਸੈਲਫੀ ਕੈਮਰੇ,16GB RAM ਦੇ ਨਾਲ ਹੋਵੇਗਾ ਲਾਂਚ
ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਪੰਜਵੀਂ ਵਾਰ ਰੂਸ ਦੇ ਰਾਸ਼ਟਰਪਤੀ ਵਜੋਂ ਹਲਫ਼ ਲਿਆ