ਮਲੇਰੀਆ ਦੀ ਰੋਕਥਾਮ ਅਤੇ ਬਚਾਅ ਲਈ ਸਰਗਰਮੀਆਂ ਲਗਾਤਾਰ ਜਾਰੀ

ਮਲੇਰੀਆ ਦੀ ਰੋਕਥਾਮ ਅਤੇ ਬਚਾਅ ਲਈ ਸਰਗਰਮੀਆਂ ਲਗਾਤਾਰ ਜਾਰੀ

ਫਰੀਦਕੋਟ, 7 ਮਈ,2024 ( ) ਸਿਵਲ ਸਰਜਨ ਫਰੀਦਕੋਟ ਡਾ. ਮਨਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲ੍ਹਾ ਐਪੀਡੀਮਾਲੋਜਿਸਟ ਡਾ. ਹਿਮਾਂਸ਼ੂ ਗੁਪਤਾ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਮਲੇਰੀਆ ਦੀ ਰੋਕਥਾਮ ਲਈ ਲਗਾਤਾਰ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ਸ਼ਹਿਰ ਫਰੀਦਕੋਟ ਅੰਦਰ ਮਲੇਰੀਆ ਦੀ ਰੋਕਥਾਮ ਅਤੇ ਇਸ ਤੋਂ ਬਚਾਅ ਸਬੰਧੀ ਮੁਨਾਦੀ ਵੀ ਕਾਰਵਾਈ ਗਈ।

 

ਇਸ ਮੌਕੇ ਜਾਣਕਾਰੀ ਦਿੰਦਿਆਂ ਡਾ ਮਨਿੰਦਰ ਪਾਲ ਸਿੰਘ ਅਤੇ ਡਾ. ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ - ਘਰ ਜਾ ਕੇ ਵੀ ਪਾਣੀ ਵਾਲੇ ਸਰੋਤਾਂ ਤੋਂ ਮੱਛਰ ਦਾ ਲਾਰਵਾ ਚੈੱਕ ਕੀਤਾ ਜਾ ਰਿਹਾ ਹੈ ਮੌਕੇ ਤੇ ਹੀ ਨਸ਼ਟ ਕਰਵਾਇਆ ਜਾ ਰਿਹਾ ਹੈ। ਬੁਖਾਰ ਵਾਲੇ ਸ਼ੱਕੀ ਕੇਸਾਂ ਦੇ ਖੂਨ ਦੇ ਨਮੂਨੇ ਲਏ ਜਾ ਰਹੇ ਹਨ।

ਉਹਨਾਂ ਕਿਹਾ ਕਿ ਬੁਖਾਰ ਹੋਣ ਦੀ ਹਾਲਤ ਵਿਚ ਸਰਕਾਰੀ ਹਸਪਤਾਲ ਵਿੱਚ ਜਾ ਕੇ ਮਲੇਰੀਆ ਦਾ ਟੈਸਟ ਜੋ ਕਿ ਮੁਫ਼ਤ ਕੀਤਾ ਜਾਂਦਾ ਹੈਕਰਵਾਉਣਾ ਚਾਹੀਦਾ ਹੈ। ਇਸ ਲਈ ਸਿਹਤ ਵਿਭਾਗ ਵੱਲੋਂ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਅਤੇ ਲੋਕਾਂ ਦੀ ਸ਼ਮੂਲੀਅਤ ਨਾਲ ਜਾਗਰੂਕਤਾ ਕਰਨ ਲਈ ਹਰ ਸ਼ੁਕਰਵਾਰ ਨੂੰ ਮੱਛਰ ਦਾ ਲਰਵਾ ਖਤਮ ਕਰਨ ਲਈ ਡਰਾਈ ਡੇ ਮਨਾਇਆ ਜਾਂਦਾ ਹੈ ਤਾਂ ਜੋ ਇਹੋ ਜਿਹੀਆਂ ਬਿਮਾਰੀਆਂ ਤੋਂ ਹੋਣ ਵਾਲੇ ਸਰੀਰਕਆਰਥਿਕਸਮਾਜਿਕ ਨੁਕਸਾਨ ਤੋਂ ਬਚਾਅ ਹੋ ਸਕੇ।

ਇਸ ਮੌਕੇ ਡਾ ਵਰਿੰਦਰ ਕੁਮਾਰ ਜਿਲ੍ਹਾ ਟੀਕਾਕਰਨ ਅਫ਼ਸਰਡਾ ਵਿਵੇਕ ਰਾਜੌਰਾਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘਡਿਪਟੀ ਮਾਸ ਮੀਡੀਆ ਅਫ਼ਸਰ ਸੁਧੀਰ ਧੀਰਸਿਹਤ ਸੁਪਰਵਾਈਜਰ ਧਰਮਿੰਦਰ ਸਿੰਘਮਨਦੀਪ ਸਿੰਘਸੁਰੇਸ਼ ਕੁਮਾਰਸੁਪਰਡੈਂਟ ਬਲਜੀਤ ਸਿੰਘਯਾਦਵਿੰਦਰ ਸਿੰਘ,ਸਿਹਤ ਵਰਕਰ ਜਸਮੇਲ ਸਿੰਘਗੁਰਜੰਟ ਸਿੰਘ ਆਦਿ ਹਾਜਰ ਸਨ। 

Tags:

Advertisement

Latest News

ਫੈਕਟਰੀ ਵਰਕਰਾਂ ਨੂੰ ਦਿੱਤਾ ਵੋਟ ਪਾਉਣ ਦਾ ਸੁਨੇਹਾ ਫੈਕਟਰੀ ਵਰਕਰਾਂ ਨੂੰ ਦਿੱਤਾ ਵੋਟ ਪਾਉਣ ਦਾ ਸੁਨੇਹਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਮਈ, 2024: ਜ਼ਿਲ੍ਹਾ ਚੋਣ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਆਮ ਜਨਤਾ ਨੂੰ ਲੋਕ ਸਭਾ...
80 ਫ਼ੀਸਦੀ ਤੋਂ ਵਧੇਰੇ ਵੋਟਾਂ ਦੇ ਭੁਗਤਾਨ ਲਈ ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਸਾਂਝੇ ਉੱਦਮ
“ਸਾਡੀ ਸੋਚ ਹਰੀ-ਭਰੀ ਵੋਟ” ਨੂੰ ਅੱਗੇ ਤੋਰਦਿਆਂ
ਸੰਯੁਕਤ ਕਿਸਾਨ ਮੋਰਚੇ ਦੀ ਸ਼ਿਕਾਇਤ ਤੇ ਹੰਸ ਰਾਜ ਨੂੰ ਨੋਟਿਸ ਜਾਰੀ
ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ
ਐਫ.ਐਸ.ਟੀ ਤੇ ਐਸ.ਐਸ.ਟੀ ਟੀਮਾਂ ਵੱਲੋਂ ਵਾਹਨਾਂ ਦੀ ਚੈਕਿੰਗ ਜਾਰੀ
ਲੋਕ ਸਭਾ ਚੋਣਾਂ ਵਿਚ ਡਿਊਟੀ ਮਾਣ ਵਾਲੀ ਗੱਲ, ਕਰਮਚਾਰੀ ਫਖ਼ਰ ਨਾਲ ਪਾਉਣ ਲੋਕਤੰਤਰ ਵਿਚ ਯੋਗਦਾਨ-ਵਧੀਕ ਡਿਪਟੀ ਕਮਿਸ਼ਨਰ