ਧਾਰਮਿਕ ਸਮਾਗਮਾਂ ਨਾਲ ਸਮਾਜ ਵਿੱਚ ਏਕਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ- ਬੈਂਸ

ਧਾਰਮਿਕ ਸਮਾਗਮਾਂ ਨਾਲ ਸਮਾਜ ਵਿੱਚ ਏਕਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ- ਬੈਂਸ

ਨੰਗਲ 15 ਜੂਨ: ਪਿੰਡ ਬ੍ਰਹਮਪੁਰ ਵਿੱਚ ਕਰਵਾਏ ਗਏ ਮਾਤਾ ਰਾਣੀ ਦੇ ਵਿਸ਼ਾਲ ਜਾਗਰਣ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਨਤਮਸਤਕ ਹੋਏ। ਇਸ ਧਾਰਮਿਕ ਸਮਾਗਮ ਵਿੱਚ ਇਲਾਕੇ ਦੇ ਸੈਂਕੜੇ ਸ਼ਰਧਾਲੂਆਂ ਨੇ ਭਾਗ ਲਿਆ ਅਤੇ ਮਾਤਾ ਰਾਣੀ ਦੀ ਭਗਤੀ ਵਿੱਚ ਲੀਨ ਹੋ ਕੇ ਰਾਤ ਭਰ ਕੀਰਤਨ ਅਤੇ ਭਜਨਾਂ ਦਾ ਆਨੰਦ ਮਾਣਿਆ। ਸਮਾਗਮ ਦਾ ਮਾਹੌਲ ਪੂਰੀ ਤਰ੍ਹਾਂ ਭਗਤੀਮਈ ਬਣਿਆ ਹੋਇਆ ਸੀਜਿੱਥੇ ਹਰ ਕੋਈ ਮਾਤਾ ਦੀ ਭਗਤੀ ਵਿੱਚ ਰੰਗਿਆ ਹੋਇਆ ਨਜ਼ਰ ਆਇਆ।

              ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਤਾ ਰਾਣੀ ਦੇ ਦਰਬਾਰ ਵਿੱਚ ਨਤਮਸਤਕ ਹੋ ਕੇ ਸਭ ਦੀ ਚੰਗੀ ਸਿਹਤਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਮਾਤਾ ਰਾਣੀ ਦੀ ਅਸੀਸ ਨਾਲ ਹੀ ਜੀਵਨ ਵਿੱਚ ਸੁੱਖ-ਸਮ੍ਰਿੱਧੀ ਆਉਂਦੀ ਹੈ ਅਤੇ ਮਨੁੱਖ ਨੂੰ ਸਹੀ ਰਸਤਾ ਮਿਲਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਦਿਲੋਂ ਕਾਮਨਾ ਕਰਦੇ ਹਨ ਕਿ ਮਾਤਾ ਰਾਣੀ ਸਭ ਦੇ ਜੀਵਨ ਵਿੱਚ ਤੰਦਰੁਸਤੀਤਰੱਕੀਆਂ ਅਤੇ ਖੁਸ਼ੀਆਂ ਭਰਿਆ ਜੀਵਨ ਬਖਸ਼ੇ।

           ਸ੍ਰ.ਬੈਂਸ ਨੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਸਿਰਫ ਭਗਤੀ ਦਾ ਮਾਧਿਅਮ ਹੀ ਨਹੀਂ ਹੁੰਦੇਸਗੋਂ ਇਹ ਸਮਾਜ ਵਿੱਚ ਏਕਤਾਭਾਈਚਾਰੇ ਅਤੇ ਸਾਂਝ ਨੂੰ ਮਜ਼ਬੂਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਸਮਾਗਮ ਸਭ ਨੂੰ ਇਕੱਠੇ ਕਰਦੇ ਹਨ ਅਤੇ ਸਾਨੂੰ ਆਪਣੀ ਸੰਸਕ੍ਰਿਤੀ ਅਤੇ ਰਿਵਾਇਤਾਂ ਨਾਲ ਜੋੜਦੇ ਹਨਜਿਸ ਨਾਲ ਸਮਾਜ ਵਿੱਚ ਸਕਾਰਾਤਮਕ ਸੋਚ ਦਾ ਵਿਕਾਸ ਹੁੰਦਾ ਹੈ।

           ਉਨ੍ਹਾਂ ਸਮਾਗਮ ਦੇ ਪ੍ਰਬੰਧਕਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੇ ਬੜੀ ਸ਼ਰਧਾ ਅਤੇ ਲਗਨ ਨਾਲ ਇਹ ਵਿਸ਼ਾਲ ਜਾਗਰਣ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਾਡੇ ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਲਈ ਬਹੁਤ ਜ਼ਰੂਰੀ ਹਨ। ਇਸ ਮੌਕੇ ਉਨ੍ਹਾਂ ਨੇ ਸਥਾਨਕ ਨਿਵਾਸੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।

            ਸਮਾਗਮ ਦੌਰਾਨ ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਸੁਰੀਲੇ ਭਜਨ ਗਾਏ ਗਏਜਿਸ ਨਾਲ ਮਾਹੌਲ ਹੋਰ ਵੀ ਰੂਹਾਨੀ ਬਣ ਗਿਆ। ਸ਼ਰਧਾਲੂਆਂ ਨੇ ਮਾਤਾ ਰਾਣੀ ਦੀ ਭਗਤੀ ਵਿੱਚ ਡੁੱਬ ਕੇ ਆਪਣੀ ਸ਼ਰਧਾ ਪ੍ਰਗਟਾਈ ਅਤੇ ਅਸੀਸ ਪ੍ਰਾਪਤ ਕੀਤੀ। ਇਹ ਵਿਸ਼ਾਲ ਜਾਗਰਣ ਪਿੰਡ ਵਿੱਚ ਭਗਤੀ ਅਤੇ ਏਕਤਾ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ। ਇਸ ਮੌਕੇ ਪੰਮੂ ਢਿੱਲੋਂ ਸਰਪੰਚਰਾਮ ਗੋਪਾਲ ਪੰਚਅਸ਼ੋਕ ਕੁਮਾਰ ਨੰਬਰਦਾਰ ਬੀਡੀਸੀ ਮੈਂਬਰ, ਬਚਿੱਤਰ ਸਿੰਘ ਪੰਚਸੁਰਿੰਦਰ ਕੌਰ ਪੰਚਕ੍ਰਿਸ਼ਨ ਦੇਵੀ ਪੰਚਨਰੇਸ਼ ਕੁਮਾਰ ਸੋਨੀਖਰਾਤੀ ਲਾਲ ਨੰਬਰਦਾਰਅਮਿਤ ਕਪਿਲਪਰਮਿੰਦਰ ਸੈਣੀਸੁਮਿਤ ਪੰਡਿਤਸਾਹਿਲ ਆਨੰਦ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ। 

Advertisement

Latest News

ਈਡੀ ਪਾਰਟੀ ਦੇ ਅਹੁਦੇਦਾਰ ਪੰਜਾਬ ਵਿੱਚ ਨਸ਼ਾ ਵੇਚਦੇ ਫੜੇ ਗਏ, ਕੀ ਈਡੀ ਪਾਰਟੀ ਦੇ ਤਾਰ ਨਸ਼ੇ ਨਾਲ ਜੁੜੇ ਹੋਏ ਹਨ?- ਕੇਜਰੀਵਾਲ ਈਡੀ ਪਾਰਟੀ ਦੇ ਅਹੁਦੇਦਾਰ ਪੰਜਾਬ ਵਿੱਚ ਨਸ਼ਾ ਵੇਚਦੇ ਫੜੇ ਗਏ, ਕੀ ਈਡੀ ਪਾਰਟੀ ਦੇ ਤਾਰ ਨਸ਼ੇ ਨਾਲ ਜੁੜੇ ਹੋਏ ਹਨ?- ਕੇਜਰੀਵਾਲ
ਨਵੀਂ ਦਿੱਲੀ/ਪੰਜਾਬ, 15 ਜੂਨ          ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਭਗਵੰਤ ਮਾਨ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੌਰਾਨ ਈਡੀ ਪਾਰਟੀ (ਭਾਜਪਾ)...
ਕਥਿਤ ਫੋਰੈਂਸਿਕ ਰਿਪੋਰਟ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਦਨਾਮ ਕਰਨ ਦੀ ਬਾਦਲ ਗੈਂਗ ਦੀ ਚਾਲ ਨਾਕਾਮ ਹੋਈ
ਭਾਜਪਾ ਦਾ ਕਾਨੂੰਨੀ ਸਲਾਹਕਾਰ ਨਸ਼ਿਆਂ ਸਮੇਤ ਫੜਿਆ ਗਿਆ: ਹਰਪਾਲ ਸਿੰਘ ਚੀਮਾ
ਐਸ.ਸੀ. ਕਮਿਸ਼ਨ ਵਲੋਂ ਰਾਜਾ ਵੜਿੰਗ ਮਾਮਲੇ ਵਿਚ ਪੰਜਾਬ ਪੁਲਿਸ ਤੋਂ 2 ਜੁਲਾਈ ਨੂੰ ਰਿਪੋਰਟ ਤਲਬ
ਗੈਂਗਸਟਰਾਂ ‘ਤੇ ਵਾਰ ਦਾ 146ਵਾਂ ਦਿਨ: ਪੰਜਾਬ ਪੁਲਿਸ ਵੱਲੋਂ 515 ਥਾਈਂ ਛਾਪੇਮਾਰੀ; 284 ਗ੍ਰਿਫ਼ਤਾਰ
ਲੋਕ ਮਿਲਣੀ ਮੁਹਿੰਮ ਤਹਿਤ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੋ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਨੀਹ ਪੱਥਰ ਰੱਖੇ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੂ.ਪੀ.ਐਸ.ਸੀ.-2025 ਪਾਸ ਕਰਨ ਵਾਲੇ ਉਮੀਦਵਾਰਾਂ ਦਾ ਸਨਮਾਨ