ਸ਼ਾਂਤੀ ਨਗਰ ‘ਚ ਨਵੇਂ ਟਿਊਬਵੈੱਲ ਦੇ ਕੰਮ ਦੀ ਵਿਧਾਇਕ ਜਿੰਪਾ ਨੇ ਕਰਵਾਈ ਸ਼ੁਰੂਆਤ

ਸ਼ਾਂਤੀ ਨਗਰ ‘ਚ ਨਵੇਂ ਟਿਊਬਵੈੱਲ ਦੇ ਕੰਮ ਦੀ ਵਿਧਾਇਕ ਜਿੰਪਾ ਨੇ ਕਰਵਾਈ ਸ਼ੁਰੂਆਤ

ਹੁਸ਼ਿਆਰਪੁਰ, 15 ਜੂਨ: ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਬਿਹਤਰ ਸਹੂਲਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਸ਼ਾਂਤੀ ਨਗਰ ਵਿੱਚ ਨਵੇਂ ਟਿਊਬਵੈੱਲ ਦੇ ਨਿਰਮਾਣ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਸਥਾਨਕ ਵਸਨੀਕਾਂ ਰਾਮ ਲਾਲ ਅਤੇ ਊਸ਼ਾ ਦੇਵੀ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਟਿਊਬਵੈੱਲ ਲਈ ਆਪਣੀ ਜ਼ਮੀਨ ਦਾਨ ਕੀਤੀ ਹੈ।
          ਵਿਧਾਇਕ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸ਼ਾਂਤੀ ਨਗਰ ਵਿੱਚ ਲਗਭਗ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਪਾਣੀ ਦੀ ਟੈਂਕੀ, ਟਿਊਬਵੈੱਲ ਅਤੇ ਸੋਲਰ ਸਿਸਟਮ ਸਥਾਪਤ ਕੀਤਾ ਗਿਆ ਸੀ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ।
         ਉਨ੍ਹਾਂ ਕਿਹਾ ਕਿ ਵੱਧ ਰਹੀ ਆਬਾਦੀ ਅਤੇ ਪਾਣੀ ਦੀ ਵਧਦੀ ਮੰਗ ਕਾਰਨ ਕੁਝ ਥਾਵਾਂ 'ਤੇ ਪੀਣ ਵਾਲੇ ਪਾਣੀ ਦੀ ਕਮੀ ਦੀ ਸਮੱਸਿਆ ਸਾਹਮਣੇ ਆਈ ਹੈ। ਲੋਕਾਂ ਦੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਨਵੇਂ ਟਿਊਬਵੈੱਲ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ, ਜਿਸ ਦੇ ਮੁਕੰਮਲ ਹੋਣ ਉਪਰੰਤ ਸ਼ਾਂਤੀ ਨਗਰ ਦੇ ਵਸਨੀਕਾਂ ਨੂੰ ਪਾਣੀ ਲੋੜੀਂਦੀ ਮਾਤਰਾ ਵਿੱਚ ਸਾਫ਼ ਪੀਣ ਵਾਲਾ ਪਾਣੀ ਉਪਲਬੱਧ ਹੋਵੇਗਾ।
         ਵਿਧਾਇਕ ਜਿੰਪਾ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਇਲਾਕੇ ਦੇ ਹਰ ਨਾਗਰਿਕ ਤੱਕ ਮੁੱਢਲੀਆਂ ਸਹੂਲਤਾਂ ਪਹੁੰਚਾਉਣਾ ਹੈ ਅਤੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਨਵੇਂ ਟਿਊਬਵੈੱਲ ਦੇ ਚਾਲੂ ਹੋਣ ਨਾਲ ਸ਼ਾਂਤੀ ਨਗਰ ਵਿੱਚ ਪਾਣੀ ਦੀ ਕਮੀ ਦੀ ਸਮੱਸਿਆ ਦਾ ਸਥਾਈ ਹੱਲ ਹੋ ਜਾਵੇਗਾ।
      ਇਸ ਦੌਰਾਨ ਪਿੰਡ ਦੇ ਸਰਪੰਚ ਜੱਸੀ, ਸੰਦੀਪ ਚੇਚੀ ਅਤੇ ਹੋਰ ਹਾਜ਼ਰ ਲੋਕਾਂ ਨੇ ਵੀ ਵਿਧਾਇਕ ਜਿੰਪਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਉਪਰਾਲੇ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਾਭ ਮਿਲੇਗਾ। 

Advertisement

Latest News

ਈਡੀ ਪਾਰਟੀ ਦੇ ਅਹੁਦੇਦਾਰ ਪੰਜਾਬ ਵਿੱਚ ਨਸ਼ਾ ਵੇਚਦੇ ਫੜੇ ਗਏ, ਕੀ ਈਡੀ ਪਾਰਟੀ ਦੇ ਤਾਰ ਨਸ਼ੇ ਨਾਲ ਜੁੜੇ ਹੋਏ ਹਨ?- ਕੇਜਰੀਵਾਲ ਈਡੀ ਪਾਰਟੀ ਦੇ ਅਹੁਦੇਦਾਰ ਪੰਜਾਬ ਵਿੱਚ ਨਸ਼ਾ ਵੇਚਦੇ ਫੜੇ ਗਏ, ਕੀ ਈਡੀ ਪਾਰਟੀ ਦੇ ਤਾਰ ਨਸ਼ੇ ਨਾਲ ਜੁੜੇ ਹੋਏ ਹਨ?- ਕੇਜਰੀਵਾਲ
ਨਵੀਂ ਦਿੱਲੀ/ਪੰਜਾਬ, 15 ਜੂਨ          ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਭਗਵੰਤ ਮਾਨ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੌਰਾਨ ਈਡੀ ਪਾਰਟੀ (ਭਾਜਪਾ)...
ਕਥਿਤ ਫੋਰੈਂਸਿਕ ਰਿਪੋਰਟ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਦਨਾਮ ਕਰਨ ਦੀ ਬਾਦਲ ਗੈਂਗ ਦੀ ਚਾਲ ਨਾਕਾਮ ਹੋਈ
ਭਾਜਪਾ ਦਾ ਕਾਨੂੰਨੀ ਸਲਾਹਕਾਰ ਨਸ਼ਿਆਂ ਸਮੇਤ ਫੜਿਆ ਗਿਆ: ਹਰਪਾਲ ਸਿੰਘ ਚੀਮਾ
ਐਸ.ਸੀ. ਕਮਿਸ਼ਨ ਵਲੋਂ ਰਾਜਾ ਵੜਿੰਗ ਮਾਮਲੇ ਵਿਚ ਪੰਜਾਬ ਪੁਲਿਸ ਤੋਂ 2 ਜੁਲਾਈ ਨੂੰ ਰਿਪੋਰਟ ਤਲਬ
ਗੈਂਗਸਟਰਾਂ ‘ਤੇ ਵਾਰ ਦਾ 146ਵਾਂ ਦਿਨ: ਪੰਜਾਬ ਪੁਲਿਸ ਵੱਲੋਂ 515 ਥਾਈਂ ਛਾਪੇਮਾਰੀ; 284 ਗ੍ਰਿਫ਼ਤਾਰ
ਲੋਕ ਮਿਲਣੀ ਮੁਹਿੰਮ ਤਹਿਤ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੋ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਨੀਹ ਪੱਥਰ ਰੱਖੇ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੂ.ਪੀ.ਐਸ.ਸੀ.-2025 ਪਾਸ ਕਰਨ ਵਾਲੇ ਉਮੀਦਵਾਰਾਂ ਦਾ ਸਨਮਾਨ