ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਾਦੀਆਂ ਅਹਿਮਦੀਆ ਮੁਹੱਲੇ ਵਿੱਚ 4 ਕਰੋੜ ਰੁਪਏ ਦੀ ਲਾਗਤ ਨਾਲ ਇੰਟਰਨਲ ਰੋਡ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਕਰਵਾਇਆ
ਕਾਦੀਆਂ /ਬਟਾਲਾ, 28 ਨਵੰਬਰ ( ) ਹਲਕਾ ਕਾਦੀਆਂ ਦੇ ਇੰਚਾਰਜ ਕਾਦੀਆਂ ਐਡੋਕੇਟ ਜਗਰੂਪ ਸਿੰਘ ਸੇਖਵਾਂ ਨੇ ਅੱਜ ਕਾਦੀਆਂ ਅਹਿਮਦੀਆ ਮੁਹੱਲੇ ਵਿੱਖੇ ਸੜਕ ਦੇ ਦੋਨੇ ਪਾਸੇ ਟਾਈਲਾਂ ਲਗਵਾੳਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ 4 ਕਰੋੜ ਰੁਪਏ ਦੀ ਲਾਗਤ ਨਾਸ ਸੁੰਦਰੀਕਰਨ ਦੇ ਵਿਕਾਸ ਕੰਮ ਕਰਵਾਏ ਜਾਣਗੇ।
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਕਾਦੀਆਂ ਇਕ ਇਤਿਹਾਸਕ ਕਸਬਾ ਹੈ ਅਤੇ ਅਹਿਮਦੀਆ ਜਮਾਤ ਦਾ ਹੈਡ ਕਵਾਟਰ ਹੈ। ਦਸੰਬਰ ਦੇ ਮਹੀਨੇ ਮੁਸਲਿਮ ਜਮਾਤ ਅਹਿਮਦੀਆ ਦਾ ਅੰਤਰਾਸ਼ਟਰੀ ਸਲਾਨਾ ਜਲਸਾ ਕਰਵਾਇਆ ਜਾਣਾ ਹੈ। ਇਸ ਜਲਸੇ ਵਿੱਚ ਦੇਸ਼ ਅਤੇ ਵਿਦੇਸ਼ ਤੋਂ ਵਡੀ ਗਿਣਤੀ ਵਿੱਚ ਸ਼ਰਧਾਲੂ ਕਾਦੀਆਂ ਪਹੁੰਚਾਣਗੇ ੳਹਨਾਂ ਕਿਹਾ ਕਿ ਸਾਡਾ ਸਾਰੀਆਂ ਦਾ ਇਹ ਫਰਜ਼ ਹੈ ਕਿ ਅਸੀਂ ਸ਼ਹਿਰ ਨੂੰ ਖੂਬਸੂਰਤ ਬਣਾਈਏ।
ਇਸ ਮੋਕੇ ਉਨਾਂ ਕਿਹਾ ਕਿ ਮੇਰੇ ਪਿਤਾ ਸਵ: ਸੇਵਾ ਸਿੰਘ ਸੇਖਵਾਂ ਜੀ ਦੇ ਵੀ ਕਾਦੀਆਂ ਸ਼ਹਿਰ ਨਾਲ ਬਹੁਤ ਲਗਾਵ ਸੀ ਅਤੇ ਅਹਿਮਦੀਆ ਜਮਾਤ ਨਾਲ ਨਾਲ ਬਹੁਤ ਵਧੀਆ ਪਰਿਵਾਰਕ ਸਬੰਧ ਸਨ। ੳਹਨਾਂ ਨੇ ਸ਼ਹਿਰ ਦੇ ਛੱਪੜ ਨੂੰ ਖਤਮ ਕਰ ਕੇ ਸ਼ਹਿਰ ਦੀ ਗੰਦਗੀ ਖਤਮ ਕੀਤੀ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਨਾਲਾ ਬਣਾਈਆ। ਮੇਰਾ ਵੀ ਇਹ ਫਰਜ਼ ਹੈ ਕਿ ਮੈਂ ਇਸ ਪਵਿੱਤਰ ਧਰਤੀ ਲਈ ਆਪਣਾ ਅਤੇ ਆਪਣੀ ਪਾਰਟੀ ਵਲੋ ਯੋਗਦਾਨ ਪਾਵਾਂ।
ਇਸ ਮੋਕੇ ਜਮਾਤ ਅਹਿਮਦੀਆ ਦੇ ਸੈਕਟਰੀ ਅਤਾੳਲ ਮੋਮਿਨ,ਸੱਯਦ ਅਜ਼ੀਜ਼ ਅਹਿਮਦ,ਫਜ਼ਲ ੳਲ ਰਹਿਮਾਨ ਭੱਟੀ, ਨਸਰੁਮਿਨੱਲਾ, ਨਵੀਦ ਅਹਿਮਦ ਫਜ਼ਲ, ਐਸ ਐਚ ੳ ਕਾਦੀਆਂ ਗਰਮੀਤ ਸਿੰਘ,ਅਬਦੁਲ ਵਾਸੇ, ਚੈਅਰਮੈਨ ਮੋਹਣ ਸਿੰਘ,ਗੁਰਮੇਜ ਸਿੰਘ, ਦਵਿੰਦਰ ਸ਼ਰਮਾ,ਸਿੰਗਾਰਾ ਸਿੰਘ,ਮਲਕੀਤ ਸਿੰਘ, ਗੁੱਲੂ ਸਰਪੰਚ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।


