ਸਰੂਪ ਰਾਣੀ ਸਰਕਾਰੀ ਕਾਲਜ ਮਹਿਲਾ ਇਸਤਰੀਆਂ ਵਿਖੇ ਵਿਦਿਆਰਥਣਾਂ ਨੂੰ ਵੰਡੇ ਸਲਾਨਾ ਪੁਰਸਕਾਰ

ਸਰੂਪ ਰਾਣੀ ਸਰਕਾਰੀ ਕਾਲਜ ਮਹਿਲਾ ਇਸਤਰੀਆਂ  ਵਿਖੇ ਵਿਦਿਆਰਥਣਾਂ ਨੂੰ ਵੰਡੇ ਸਲਾਨਾ ਪੁਰਸਕਾਰ

ਅੰਮ੍ਰਿਤਸਰ 12 ਅਪ੍ਰੈਲ 2024:----ਸਰੂਪ ਰਾਣੀ ਸਰਕਾਰੀ ਕਾਲਜ ਮਹਿਲਾ ਇਸਤਰੀਆਂ ਅੰਮ੍ਰਿਤਸਰ ਵਿਖੇ ਪ੍ਰਿੰਸੀਪਲ ਪ੍ਰੋ. ਡਾ. ਦਲਜੀਤ ਕੌਰ ਦੀ ਯੋਗ ਅਗਵਾਈ ਹੇਠ ਪ੍ਰੋਗਰਾਮ  ਆਯੋਜਕ ਪ੍ਰੋ. ਡਾ. ਸੁਨੀਲਾ ਸ਼ਰਮਾ ਅਤੇ ਡਾ. ਸਰਘੀ ਦੇ ਸਹਿਯੋਗ ਨਾਲ ਸਲਾਨਾ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ  ਗਿਆ।

 ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਡਾ. ਹਰਜਿੰਦਰ ਸਿੰਘ ਡਿਪਟੀ ਡਾਇਰੈਕਟ ਉੱਚੇਰੀ ਸਿੱਖਿਆਪੰਜਾਬ ਸਰਕਾਰ ਜੀ ਦਾ ਕਾਲਜ ਦੇ ਵਿਹੜੇ ਵਿੱਚ ਆਉਣ ਤੇ ਪ੍ਰਿੰਸੀਪਲ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ  ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਉਪਰੰਤ ਪ੍ਰਿੰਸੀਪਲ ਮੈਡਮ ਵੱਲੋਂ ਸਲਾਨਾ ਰਿਪੋਰਟ ਪੜ ਕਾਲਜ ਦੀਆਂ ਅਕਾਦਮਿਕਸੱਭਿਆਚਾਰਕਸਹਿ ਪਾਠਕ੍ਰਮ ਗਤੀਵਿਧੀਆਂ ਤੇ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਗਿਆ।  ਮੁੱਖ ਮਹਿਮਾਨ ਨੇ ਸੈਸ਼ਨ 2022-23 ਦੀ ਯੂਨੀਵਰਸਿਟੀਘਰੇਲੂ ਅਤੇ ਆਮ ਪ੍ਰੀਖਿਆਵਾਂ ਵਿੱਚ ਪਹਿਲੇਦੂਜੇਤੀਜੇ ਸਥਾਨ  ਤੇ ਰਹਿਣ ਵਾਲੀਆਂ  ਵਿਦਿਆਰਥਣਾਂ ਨੂੰ (ਬੀ.ਕਾਮਬੀ ਐਸ ਸੀ (ਮੈਡੀਕਲਨਾਨ ਮੈਡੀਕਲਹੋਮ ਸਾਇੰਸ ਸੀ.ਐਨ.ਡੀਕੰਪਿਊਟਰ ਸਾਇੰਸ)ਬੀ.ਏ.ਪੀ.ਜੀ.ਡੀ.ਸੀ.ਏ.ਐਮ. ਏ (ਸੰਗੀਤ ਗਾਇਨ ਅਤੇ ਵਾਦਨਅੰਗ੍ਰੇਜੀ ਅਤੇ ਭੂਗੋਲ) ਪੁਰਸਕਾਰ ਵੰਡੇ ੍ਟ  ਵਧੀਆ ਵਿਦਿਆਰਥਣ ਸੰਦੀਪ ਕੌਰ(ਯੂ. ਜੀ)ਮਨਪ੍ਰੀਤ ਕੌਰ (ਪੀ.ਜੀ.)ਵਧੀਆ ਬੁਲਾਰਾ ਤਹਿਰੀਨ ਕੌਰ,  ਵਧੀਆ ਖਿਡਾਰਨ ਕੋਮਲਪ੍ਰੀਤ ਕੌਰ ਨੂੰ ਅਤੇ ਕਾਲਜ ਦੀ ਵਧੀਆ ਵਿਦਿਆਰਥਣ ਕਸ਼ਿਸ਼ ਸਲਵਾਨ ਨੂੰ ਘੋਸ਼ਿਤ ਕੀਤਾ ਗਿਆ੍ਟ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਸੁਨਹਿਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਦੱਸਿਆ ਕਿ ਸਿੱਖਿਆ ਜੀਵਨ ਦੇ ਹਰ ਮਾਰਗ ਤੇ ਸਾਡਾ ਮਾਰਗ ਦਰਸ਼ਨ ਕਰਦੀ ਹੈ੍ਟ।ਉਹਨਾਂ ਕਿਹਾ ਕਿ ਪੜ ਲਿਖ ਕੇ ਅਸੀਂ ਆਪਣੇ ਭਵਿੱਖ ਨੂੰ ਰੋਸ਼ਨ ਕਰ ਸਕਦੇ ਹਾਂ ਅਤੇ ਵੱਡੇ ਵੱਡੇ ਮਾਰਕੇ ਮਾਰ ਸਕਦੇ ਹਾਂ,ਸਾਨੂੰ ਸਿੱਖਿਆ ਅਤੇ ਸਖ਼ਤ ਮਿਹਨਤ ਕਰਕੇ ਜੀਵਨ ਨੂੰ ਸਹੀ ਸੇਧ  ਦੇਣੀ ਚਾਹੀਦੀ ਹੈ੍ਟ ਪ੍ਰਿੰਸੀਪਲ ਨੇ ਇਨਾਮ ਪ੍ਰਾਪਤ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।  ਵਿਦਿਆਰਥਣਾਂ ਨੇ  ਸੱਭਿਆਚਾਰਕ ਪ੍ਰੋਗਰਾਮ ਦਾ ਪ੍ਰਦਰਸ਼ਨ ਕੀਤਾ  ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ ।

Tags:

Advertisement

Latest News

ਐਮੀ ਵਿਰਕ ਅਤੇ ਸੋਨਮ ਬਾਜਵਾ ਨੇ ਆਪਣੀ ਫਿਲਮ,'ਕੁੜੀ ਹਰਿਆਣੇ ਵੱਲ ਦੀ' ਪਹਿਲੀ ਝਲਕ ਲਾਂਚ ਕੀਤੀ ਐਮੀ ਵਿਰਕ ਅਤੇ ਸੋਨਮ ਬਾਜਵਾ ਨੇ ਆਪਣੀ ਫਿਲਮ,'ਕੁੜੀ ਹਰਿਆਣੇ ਵੱਲ ਦੀ' ਪਹਿਲੀ ਝਲਕ ਲਾਂਚ ਕੀਤੀ
Chandigarh,08 May,2024,(Azad Soch News):- ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਸੁਪਰਹਿੱਟ ਬਾਕਸ ਆਫਿਸ (Superhit box Office) ਜੋੜੀ 14 ਜੂਨ, 2024...
ਭਾਜਪਾ ਨੇ ਪੰਜਾਬ ‘ਚ ਐਲਾਨੇ 3 ਹੋਰ ਉਮੀਦਵਾਰ
ਚੰਡੀਗੜ੍ਹ ਦੇ ਇੱਕ ਹੋਟਲ 'ਚ ਭਿਆਨਕ ਅੱਗ ਲੱਗ ਗਈ
ਨਾਮਜ਼ਦਗੀਆਂ ਦਾਖਲ ਕਰਨ ਦੇ ਦੂਜੇ ਦਿਨ 20 ਉਮੀਦਵਾਰਾਂ ਵੱਲੋਂ 22 ਨਾਮਜ਼ਦਗੀ ਪੱਤਰ ਦਾਖਲ
ਖੁਲ੍ਹੇ ਬੋਰਵੈਲ ਕਾਰਨ ਵਾਪਰਨ ਵਾਲੀ ਦੁਰਘਟਨਾ ਲਈ ਜਮੀਨ ਮਾਲਕ ਹੋਵੇਗਾ ਜਿੰਮੇਵਾਰ -ਡਿਪਟੀ ਕਮਿਸ਼ਨਰ
ਖਰਚਾ ਨਿਗਰਾਨ ਵੱਲੋਂ ਸਮੂਹ ਸਹਾਇਕ ਖਰਚਾ ਅਬਜ਼ਰਵਰਜ਼, ਜ਼ਿਲ੍ਹਾ ਖਰਚਾ ਮਾਨੀਟਰਿੰਗ ਸੈੱਲ ਦੇ ਅਧਿਕਾਰੀਆਂ ਨਾਲ ਮੀਟਿੰਗ
ਲੋਕ ਸਭਾ ਚੋਣਾਂ ਲਈ ਕਾਊਂਟਿੰਗ ਸਟਾਫ਼ ਦੀ ਪਹਿਲੀ ਰੈਂਡੇਮਾਈਜ਼ੇਸ਼ਨ ਹੋਈ