ਨਵੋਦਿਆ ਵਿਦਿਆਲਿਆ ਦੇ ਅਰੁਨ ਤੇ ਜਸਪ੍ਰੀਤ ਕੌਰ ਨੇ ਲਿਆ ਗਣਤੰਤਰ ਦਿਵਸ ਪ੍ਰੇਡ ਦਿੱਲੀ ’ਚ ਹਿੱਸਾ

ਨਵੋਦਿਆ ਵਿਦਿਆਲਿਆ ਦੇ ਅਰੁਨ ਤੇ ਜਸਪ੍ਰੀਤ ਕੌਰ ਨੇ ਲਿਆ ਗਣਤੰਤਰ ਦਿਵਸ ਪ੍ਰੇਡ ਦਿੱਲੀ ’ਚ ਹਿੱਸਾ

ਹੁਸ਼ਿਆਰਪੁਰ, 6 ਜਨਵਰੀ: ਪੀ ਐਮ ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ  ਦੇ ਬਾਹਰਵੀਂ ਕਮਰਸ ਕਲਾਸ ਦੇ ਦੋ ਐਨ.ਸੀ.ਸੀ. ਕੈਡਟ ਅਰੁਨ ਅਤੇ ਜਸਪ੍ਰੀਤ ਕੌਰ ਦਾ ਗਣਤੰਤਰ ਦਿਵਸ ਪ੍ਰੇਡ ਦਿੱਲੀ ਵਿਚ ਹਿੱਸਾ ਲੈ ਕੇ ਵਾਪਸ ਆਉਣ 'ਤੇ ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਨੇ ਸ਼ਾਨਦਾਰ ਸਵਾਗਤ ਕੀਤਾ। ਪ੍ਰਿੰਸੀਪਲ ਰੰਜੂ ਦੁੱਗਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਦੋਵੇਂ ਐਨ.ਸੀ.ਸੀ. ਕੈਡਟਾਂ ਨੇ ਗਣਤੰਤਰ ਦਿਵਸ ਪ੍ਰੇਡ ਵਿਚ ਹਿੱਸਾ ਲੈ ਕੇ ਮਾਪਿਆਂ, ਵਿਦਿਆਲੇ ਦੇ ਨਾਮ ਰੌਸ਼ਨ ਕੀਤੇ ਹਨ।

        ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਐਨ.ਸੀ.ਸੀ. ਟ੍ਰੇਨਿੰਗ ਕੈਂਪ ਰੋਪੜ, ਡੇਵੀਏਟ ਜਲੰਧਰ ਵਿੱਚ 34 ਦਿਨਾਂ ਦੇ ਚਾਰ ਸਿਖਲਾਈ ਕੈਂਪਾਂ ਦੀ ਸਖ਼ਤ ਚੋਣ ਪ੍ਰਕਿਰਿਆ ਵਿੱਚੋਂ ਚੁਣੇ ਇਨ੍ਹਾਂ ਦੋਵੇਂ ਵਿਦਿਆਰਥੀਆਂ ਨੇ ਦਿੱਲੀ ਵਿਚ ਇਕ ਮਹੀਨੇ ਦੇ ਸਿਖਲਾਈ ਕੈਂਪ ਵਿਚ ਹਿੱਸਾ ਲਿਆ। ਗਣਤੰਤਰ ਦਿਵਸ ਪ੍ਰੇਡ ਦੌਰਾਨ 2361 ਐਨ.ਸੀ. ਕੈਡਟਾਂ ਵਿਚ ਸ਼ਾਮਲ ਹੋਣ ਨਾਲ ਵਿਦਿਆਲੇ ਦੀ ਸ਼ਾਨ ਵਧੀ ਹੈ। ਇਨ੍ਹਾਂ ਕੈਡਟਾਂ ਨੇ 27 ਜਨਵਰੀ ਨੂੰ ਕਰੀਅੱਪਾ ਪ੍ਰੇਡ ਗਰਾਊਂਡ ਦਿੱਲੀ ਵਿਚ ਹੋਈ ਐਨ.ਸੀ.ਸੀ.ਪੀ ਐਮ. ਰੈਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੁਵਾ ਸ਼ਕਤੀ ਵਿਕਸਤ ਭਾਰਤ ਥੀਮ ਬਾਰੇ ਵਿਚਾਰ ਸੁਣੇ।

 

Tags:

Advertisement

Latest News

ਕਾਲੀ ਮਿਰਚ ਕਈ ਬੀਮਾਰੀਆਂ ਲਈ ਰਾਮਬਾਣ ਇਲਾਜ਼ ਹੈ ਕਾਲੀ ਮਿਰਚ ਕਈ ਬੀਮਾਰੀਆਂ ਲਈ ਰਾਮਬਾਣ ਇਲਾਜ਼ ਹੈ
ਕਾਲੀ ਮਿਰਚ (Habañero Pepper) ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਲਈ ਵੀ ਬਹੁਤ ਚੰਗੀ ਹੈ। ਮਿਰਚ ਵਿਚ ਪਾਈਪਰੀਨ (Piperine) ਮੌਜੂਦ ਹੋਣ ਕਾਰਨ...
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 17-03-2025 ਅੰਗ 601
ਸਰਕਾਰ ਦੇ ਤਿੰਨ ਸਾਲ ਸਫ਼ਲਤਾਪੂਰਵਕ ਪੂਰੇ ਕਰਨ ਉੱਤੇ ਪਰਮਾਤਮਾ ਦਾ ਸ਼ੁਕਰਾਨਾ
'ਯੁੱਧ ਨਸ਼ਿਆਂ ਵਿਰੁੱਧ: ਪੰਜਾਬ ਪੁਲਿਸ ਵੱਲੋਂ 16ਵੇਂ ਦਿਨ 424 ਥਾਵਾਂ 'ਤੇ ਛਾਪੇਮਾਰੀ; 63 ਨਸ਼ਾ ਤਸਕਰ ਕਾਬੂ
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੋ ਨਵੇਂ ਰੂਟਾਂ ਉੱਤੇ ਚੱਲਣ ਵਾਲੀਆਂ ਬੱਸਾਂ ਨੂੰ ਹਰੀ ਝੰਡੀ ਵਿਖਾਈ
ਵਿਧਾਇਕ ਜਿੰਪਾ ਨੇ ਵਾਰਡ ਨੰਬਰ 40 ਦੇ ਚੌਕ ਸੁਰਾਜਾ ’ਚ 16.50 ਲੱਖ ਦੀ ਲਾਗਤ ਨਾਲ ਗਲੀਆਂ ਦੇ ਨਿਰਮਾਣ ਕਾਰਜ਼ ਦਾ ਕੀਤਾ ਸ਼ੁਭ ਆਰੰਭ
ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਹਰਿਮੰਦਰ ਸਾਹਿਬ, ਭਗਵਾਨ ਵਾਲਮੀਕਿ ਤੀਰਥ ਸਥਲ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ