ਮਹਿਲਾ ਸਸ਼ਕਤੀਕਰਨ ਤਹਿਤ ਮਹਿਲਾ ਬਾਲ ਵਿਕਾਸ ਵਿਭਾਗ ਵੱਲੋਂ 100 ਦਿਨੀ ਅਭਿਆਨ ਤਹਿਤ ਜਾਗਰੂਕਤਾ ਕੈਂਪ ਆਯੋਜਿਤ
ਫ਼ਿਰੋਜ਼ਪੁਰ, 09 ਅਗਸਤ 2024:
ਮਹਿਲਾ ਸਸ਼ਕਤੀਕਰਨ ਤਹਿਤ ਮਹਿਲਾ ਬਾਲ ਵਿਕਾਸ ਵਿਭਾਗ ਵੱਲੋਂ ਔਰਤਾਂ ਅਤੇ ਕੇਂਦਰਿਤ ਮੁੱਦਿਆ ‘ਤੇ ਜਾਗਰੂਕਤਾ ਅਤੇ ਪਹੁੰਚ ਵਧਾਉਣ ਲਈ 100 ਦਿਨੀ ਜਾਗਰੁਕਤਾ ਅਭਿਆਨ ਸ਼ੁਰੂ ਕੀਤਾ ਗਿਆ ਹੈ। ਇਹ ਅਭਿਆਨ 21 ਜੂਨ, 2024 ਤੋਂ 04 ਅਕਤੂਬਰ,2024 ਤੱਕ ਚਲਾਇਆ ਜਾਣਾ ਹੈ।
ਇਸ ਅਭਿਆਨ ਤਹਿਤ ਮੁੱਖ ਦਫ਼ਤਰ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰੀਚਿਕਾ ਨੰਦਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਪਰੋਕਤ ਦਰਸਾਏ ਸ਼ਡਿਊਲ ਦੇ ਅਠਵੇਂ ਹਫ਼ਤੇ ਮਹਿਲਾ ਭਾਈਚਾਰਕ ਭਾਗੀਦਾਰੀ ਹਫ਼ਤਾ ਤਹਿਤ ਮਿਸ਼ਨ ਸ਼ਕਤੀ (ਡੀ.ਐਚ.ਈ.ਡਬਲਯੂ) ਦੇ ਜ਼ਿਲ੍ਹਾ ਕੁਆਡੀਨੇਟਰ ਸ੍ਰੀ ਗੁਰਪ੍ਰੀਤ ਸਿੰਘ ਵੱਲੋਂ ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਵਿਖੇ ਕਾਲਜ ਦੀਆਂ ਲੜਕੀਆਂ ਅਤੇ ਸਟਾਫ਼ ਮੈਂਬਰਾਂ ਨੂੰ ਲੜਕੀਆਂ, ਔਰਤਾਂ ਅਤੇ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਸਬੰਧੀ ਜਾਗਰੂਕ ਕਰਨ ਲਈ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫ਼ਿਰੋਜ਼ਪੁਰ ਤੋਂ ਸਤਨਾਮ ਸਿੰਘ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਸੰਬੰਧੀ, ਲੜਕੀਆਂ ਨਾਲ ਹੋ ਰਹੇ ਜਿਸਮਾਨੀ ਸਰੀਰਕ ਸ਼ੋਸ਼ਣ ਨੂੰ ਰੋਕਣ ਲਈ ਪੋਕਸੋ ਐਕਟ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਸਪਾਂਸਰਸ਼ਿਪ ਸਕੀਮ, ਫੋਸਟਰ ਕੇਅਰ ਸਕੀਮ, ਅਡਾਪਸ਼ਨ, ਪੋਸ਼ਣ ਅਭਿਆਨ, ਬੇਟੀ ਬਚਾਓ ਬੇਟੀ ਪੜਾਓ ਸਕੀਮ, ਚਾਇਲਡ ਹੈਪਲ ਲਾਈਨ ਨੰਬਰ 1098 ਅਤੇ ਔਰਤਾਂ ਨਾਲ ਸਬੰਧਤ ਹੈਲਪ ਲਾਈਨ ਨੰਬਰ 181 ਆਦਿ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਖੀ ਵਨ ਸਟਾਪ ਸੈਂਟਰ, ਫ਼ਿਰੋਜ਼ਪੁਰ ਤੋਂ ਗੁਰਮੀਤ ਕੌਰ ਵੱਲੋਂ ਹਿੰਸਾ ਤੋਂ ਪੀੜਤ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾ ਬਾਰੇ ਹਾਜਰੀਨਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸੀਮਾ ਅਰੋੜਾ, ਕਾਲਜ ਸਟਾਫ਼ ਡਾ. ਅਨੁਪਮਾ ਅਤੇ ਡੋਲੀ ਸ਼ਰਮਾ ਵੀ ਮੌਜੂਦ ਸਨ।