ਬਟਾਲਾ ਪੁਲਿਸ ਦਾ ਵੱਡਾ ਉਪਰਾਲਾ- ਗੁੰਮ ਹੋਏ 700 ਮੋਬਾਇਲ ਫੋਨ ਜਿੰਨਾ ਦੀ ਕੀਮਤ ਕ੍ਰੀਬ 1.5 ਕਰੋੜ ਰੁਪਏ ਸੀ ਨੂੰ ਪਿਛਲੇ 7 ਮਹੀਨਿਆ ਵਿਚ ਰਿਕਵਰ ਕੀਤੇ
ਬਟਾਲਾ,23 ਮਈ ( ) ਸ੍ਰੀ ਸੁਹੇਲ ਮੀਰ, ਸੀਨੀਅਰ ਪੁਲਿਸ ਕਪਤਾਨ ਬਟਾਲ ਵੱਲੋਂ ਅੱਜ ਤੋਂ ਕਰੀਬ 7 ਮਹੀਨੇ ਪਹਿਲਾਂ ਗੁੰਮ ਹੋਏ ਮੋਬਾਇਲਾਂ ਨੂੰ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦਾ ਨਾਮ ਸੀ "ਤੁਹਾਡਾ ਗੁੰਮ ਹੋਇਆ ਮੋਬਾਇਲ ਹੁਣ ਵਾਪਸ ਤੁਹਾਡੇ ਹੱਥ"।
ਇਸ ਮੁਹਿੰਮ ਦੀ ਲੜੀ ਵਿਚ ਬਟਾਲਾ ਪੁਲਿਸ ਵੱਲੋਂ ਹੁਣ ਤੱਕ ਪਿਛਲੇ 7 ਮਹੀਨਿਆ ਵਿਚ 700 ਮੋਬਾਇਲ ਫੋਨ ਜਿੰਨਾ ਦੀ ਮਾਰਕੀਟ ਕੀਮਤ ਕ੍ਰੀਬ 1.5 ਕਰੋੜ ਰੁਪਏ ਦੇ ਕ੍ਰੀਬ ਸੀ ਨੂੰ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤਾ ਜਾ ਚੁੱਕਾ ਹੈ। ਬਟਾਲਾ ਪੁਲਿਸ ਵੱਲੋਂ ਅੱਜ ਸ਼ਿਵ ਐਡੀਟੋਰੀਅਮ ਬਟਾਲਾ ਵਿਖੇ ਚੋਥੇ ਸੈਮੀਨਾਰ ਦੌਰਾਨ ਗੁੰਮ ਹੋਏ 200 ਮੋਬਾਇਲ ਫੋਨ ਜਿੰਨਾ ਦੀ ਮਾਰਕੀਟ ਕੀਮਤ ਕ੍ਰੀਬ 50 ਲੱਖ ਰੁਪਏ ਦੇ ਕ੍ਰੀਬ ਸੀ ਨੂੰ ਪੰਜਾਬ ਭਰ ਵਿਚੋਂ ਅਤੇ ਦੇਸ਼ ਭਰ ਦੇ ਵੱਖ ਵੱਖ ਰਾਜਾਂ ਵਿਚੋਂ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤਾ ਗਿਆ।
ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਐਸ.ਐਸ.ਪੀ ਬਟਾਲਾ ਵੱਲੋਂ ਦੱਸਿਆ ਗਿਆ ਕਿ ਬਟਾਲਾ ਪੁਲਿਸ ਵੱਲੋਂ ਇਸ ਵਿਸ਼ੇਸ਼ ਮੁਹਿੰਮ ਸਦਕਾ ਥਾਣਾ ਸਾਇਬਰ ਕ੍ਰਾਇਮ ਬਟਾਲਾ ਵਿਚ ਤਾਇਨਾਤ ਹੈੱਡ ਕਾਂਸਟੇਬਲ ਜਤਿੰਦਰ ਸਿੰਘ ਵੱਲੋਂ ਦਿਨ ਰਾਤ ਮਿਹਨਤ ਕਰਕੇ ਪਬਲਿਕ ਦੇ ਗੁੰਮ ਹੋਏ ਮੋਬਾਇਲਾਂ ਨੂੰ ਟਰੇਸ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਬਟਾਲਾ ਪੁਲਿਸ ਦਾ ਇਹ ਉਪਰਾਲਾ ਅੱਗੇ ਵੀ ਇਸ ਤਰਾਂ ਜਾਰੀ ਰਹੇਗਾ। ਉਨ੍ਹਾਂ ਪਬਲਿਕ ਨੂੰ ਮੀਡੀਆ ਰਾਹੀਂ ਅਪੀਲ ਕਿ ਉਹ ਆਪਣੇ ਗੁੰਮ ਹੋਏ ਮੋਬਾਇਲ ਸਬੰਧੀ ਸੂਚਨਾ ਆਪਣੇ ਨਜਦੀਕੀ ਸ਼ਾਂਝ ਕੇਂਦਰ ਦੇ ਕੇ ਥਾਣਾ ਸਾਇਬਰ ਕ੍ਰਾਇਮ ਬਟਾਲਾ ਨਾਲ ਜਰੂਰ ਸੰਪਰਕ ਕਰਨ। ਬਟਾਲਾ ਪੁਲਿਸ ਪਬਲਿਕ ਦੇ ਗੁੰਮ ਹੋਏ ਮੋਬਾਇਲਾਂ ਨੂੰ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੇ ਚਿਹਰਿਆਂ 'ਤੇ ਖੁਸ਼ੀ ਵਾਪਸ ਲਿਆਉਣ ਲਈ ਲਈ ਪੂਰੀ ਤਰਾਂ ਵਚਨਬੱਧ ਹੈ।
ਮੀਡੀਆ ਵੱਲੋ ਇਸ ਮੋਕੇ ਜਦ ਪਬਲਿਕ ਪਾਸੋਂ ਫੀਡਬੈਕ ਲਈ ਗਈ ਤਾਂ ਆਪਣਾ ਗੁੰਮ ਹੋਇਆ ਮੋਬਾਇਲ ਵਾਪਸ ਪਾ ਕੇ ਉਨ੍ਹਾਂ ਦੇ ਚਿਹਰਿਆਂ ਤੇ ਅਲੱਗ ਹੀ ਤਰਾਂ ਦੀ ਖੁਸ਼ੀ ਦਿਖਾਈ ਦਿਤੀ। ਜਿਸ ਦੇ ਬਦਲੇ ਪਬਲਿਕ ਵੱਲੋ ਬਟਾਲਾ ਪੁਲਿਸ ਦੇ ਇਸ ਉਪਰਾਲੇ ਦਾ ਬਟਾਲਾ ਪੁਲਿਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।