ਲੰਬੀ ਖੇਤਰ ਲਈ ਵੱਡੀ ਸੌਗਾਤ – 80.51 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 115 ਕਿਲੋਮੀਟਰ ਲੰਬੀਆਂ ਸੜਕਾਂ ਲੋਕਾਂ ਨੂੰ ਸਮਰਪਿਤ

ਲੰਬੀ ਖੇਤਰ ਲਈ ਵੱਡੀ ਸੌਗਾਤ – 80.51 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 115 ਕਿਲੋਮੀਟਰ ਲੰਬੀਆਂ ਸੜਕਾਂ ਲੋਕਾਂ ਨੂੰ ਸਮਰਪਿਤ

ਲੰਬੀ18 ਫਰਵਰੀ

 

ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਲੰਬੀ ਹਲਕੇ ਦੇ ਵੱਖ-ਵੱਖ ਪਿੰਡਾਂ ਨੂੰ ਆਪਸੀ ਜੋੜ ਪ੍ਰਦਾਨ ਕਰਨ ਵਾਲੀਆਂ ਲਗਭਗ 115 ਕਿਲੋਮੀਟਰ ਲੰਬੀਆਂ ਨਵੀਂ ਸੜਕ ਅੱਜ ਵਿਧੀਵਤ ਤੌਰ ਤੇ ਲੋਕਾਂ ਨੂੰ ਸਮਰਪਿਤ ਕਰ ਦਿੱਤੀਆਂ ਗਈਆਂ। ਇਨ੍ਹਾਂ ਸੜਕਾਂ ਦੇ ਬਣਨ ਨਾਲ ਪਿੰਡਾਂ ਵਿਚ ਆਉਣਾ-ਜਾਣਾ ਕਾਫ਼ੀ ਸੁਖਾਲਾ ਹੋ ਜਾਵੇਗਾ ਅਤੇ ਲੋਕਾਂ ਨੂੰ ਲੰਮੇ ਸਮੇਂ ਤੋਂ ਆ ਰਹੀ ਦਿੱਕਤ ਤੋਂ ਰਾਹਤ ਮਿਲੇਗੀ। ਇਹ ਯੋਜਨਾਵਾਂ ਕਿਸਾਨਾਂਆੜਤੀਆਂ ਅਤੇ ਆਮ ਜਨਤਾ ਲਈ ਆਵਾਜਾਈ ਸੁਵਿਧਾਵਾਂ ਨੂੰ ਸੁਧਾਰਨ ਦੇ ਉਦੇਸ਼ ਨਾਲ ਅਮਲ ਵਿੱਚ ਲਿਆਂਦੀਆਂ ਗਈਆਂ ਹਨ।

 

ਉਦਘਾਟਨ ਮੌਕੇ ਕੈਬਿਨੇਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਸੜਕ ਸਿਰਫ਼ ਰਸਤਾ ਨਹੀਂਸਗੋਂ ਖੇਤਰ ਦੀ ਤਰੱਕੀ ਦੀ ਨਵੀਂ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀ ਤੱਕ ਲਿਜਾਣ ਵਿੱਚ ਆਸਾਨੀ ਹੋਵੇਗੀਬੱਚਿਆਂ ਨੂੰ ਸਕੂਲ ਅਤੇ ਮਰੀਜ਼ਾਂ ਨੂੰ ਹਸਪਤਾਲ ਤੱਕ ਪਹੁੰਚਣ ਵਿੱਚ ਸਹੂਲਤ ਮਿਲੇਗੀ।

 

ਉਨ੍ਹਾਂ ਦੱਸਿਆ ਕਿ ਲੰਬੀ-ਪੰਜਾਵਾ-ਸਿੱਖਵਾਲਾ-ਸ਼ੇਰਾਵਾਲੀ-ਫਤੂਹੀ ਖੇੜਾ-ਖੁੱਬਣ ਅਪਟੂ ਅਬੋਹਰ ਸੀਤੋਗੁੰਨੋ ਡਬਵਾਲੀ ਰੋਡ, ਜਿਸਦੀ ਲੰਬਾਈ 22.80 ਕਿਲੋਮੀਟਰ ਹੈ ਅਤੇ ਇਸ ਸੜਕ ਨੂੰ ਬਣਾਉਣ ਲਈ 27.54 ਕਰੋੜ ਰੁਪਏ ਖਰਚੇ ਜਾਣਗੇ। ਹੁਣ ਇਹ ਸੜਕ ਦੇ ਬਣਨ ਨਾਲ ਸਬੰਧਤ ਪਿੰਡਾਂ ਦੇ ਲੋਕਾਂ ਨੂੰ ਅਤੇ ਕਿਸਾਨਾਂ ਨੂੰ ਮੰਡੀਆਂ ਤੱਕ ਪਹੁੰਚਣ ਲਈ ਅਤੇ ਆਵਾਜਾਈ ਵਿੱਚ ਬਹੁਤ ਲਾਭ ਮਿਲੇਗਾ।

ਇਸੇ ਤਰ੍ਹਾਂ ਗਿੱਦੜਬਾਹਾ ਤੋਂ ਡੱਬਵਾਲੀ ਰੋਡ 29.40 ਕਿਲੋਮੀਟਰ ਲੰਬੀ ਸੜਕ ਬਣਾਉਣ ਲਈ 25.47 ਕਰੋੜ ਰੁਪਏ, ਬਾਦਲ ਤੋਂ ਖਿਓਵਾਲੀ 6.30 ਕਿਲੋਮੀਟਰ ਲੰਬੀ ਸੜਕ ਲਈ 9.26 ਕਰੋੜ ਰੁਪਏ ਅਤੇ ਬਾਦਲ ਤੋਂ ਮਹਿਣਾ ਤੱਕ 6.80 ਲੰਬੀ ਸੜਕ ਦੇ ਨਿਰਮਾਣ ਲਈ 3.99 ਕਰੋੜ ਰੁਪਏ ਖਰਚ ਕੀਤੇ ਜਾਣਗੇ।

 

ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਲੰਬੀ ਖੇਤਰ ਅਧੀਨ ਚੱਲ ਰਹੇ ਕਾਰਜਾਂ ਤਹਿਤ 8.07 ਕਿਲੋਮੀਟਰ ਲੰਬਾਈ ਦੀ ਮੁਰੰਮਤ ਉੱਤੇ 274.57 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਭਾਗ-2 ਅਧੀਨ 4.50 ਕਿਲੋਮੀਟਰ ਸੜਕਾਂ ਦੀ ਚੌੜਾਈਕਰਨ ਅਤੇ ਨਵੀਂ ਉਸਾਰੀ ਲਈ 228.41 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ। ਕੁੱਲ ਮਿਲਾ ਕੇ 12.57 ਕਿਲੋਮੀਟਰ ਲੰਬਾਈ ਦੇ ਕਾਰਜਾਂ ਉੱਤੇ 502.98 ਲੱਖ ਰੁਪਏ ਦੀ ਲਾਗਤ ਆਵੇਗੀ।

 

ਪਿੰਡ ਖਿਓਵਾਲੀ ਖੇਤਰ ਅਧੀਨ 3.48 ਕਿਲੋਮੀਟਰ ਸੜਕ ਦੀ ਮੁਰੰਮਤ ਉੱਤੇ 57.11 ਲੱਖ ਰੁਪਏ ਖਰਚੇ ਜਾ ਰਹੇ ਹਨ। ਜਦਕਿ 1.50 ਕਿਲੋਮੀਟਰ ਸੜਕ ਦੇ ਚੌੜਾਈਕਰਨ ਲਈ 89.33 ਲੱਖ ਰੁਪਏ ਪ੍ਰਸਤਾਵਿਤ ਹਨ। ਇਸ ਖੇਤਰ ਵਿੱਚ ਕੁੱਲ 4.98 ਕਿਲੋਮੀਟਰ ਲੰਬਾਈ ਦੇ ਕਾਰਜਾਂ ਲਈ 146.44 ਲੱਖ ਰੁਪਏ ਦੀ ਵਿਵਸਥਾ ਕੀਤੀ ਗਈ ਹੈ।

 

ਪਿੰਡ ਮਹਿਣਾ ਖੇਤਰ ਅਧੀਨ 5.02 ਕਿਲੋਮੀਟਰ ਸੜਕ ਮੁਰੰਮਤ ਉੱਤੇ 83.00 ਲੱਖ ਰੁਪਏ ਖਰਚੇ ਜਾ ਰਹੇ ਹਨ। ਭਾਗ-2 ਅਧੀਨ 16.02 ਕਿਲੋਮੀਟਰ ਸੜਕਾਂ ਦੀ ਮੁਰੰਮਤ ਅਤੇ ਨਵੀਂ ਉਸਾਰੀ ਲਈ 457.30 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਤਰ੍ਹਾਂ ਕੁੱਲ 21.04 ਕਿਲੋਮੀਟਰ ਲੰਬਾਈ ਦੇ ਵਿਕਾਸ ਕਾਰਜਾਂ ਉੱਤੇ 540.30 ਲੱਖ ਰੁਪਏ ਦੀ ਲਾਗਤ ਆਵੇਗੀ।

 

ਪਿੰਡ ਸਿੰਘੇਵਾਲਾ ਖੇਤਰ ਅਧੀਨ 5.80 ਕਿਲੋਮੀਟਰ ਮੁਰੰਮਤ ਕਾਰਜਾਂ ਉੱਤੇ 86.60 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ 5.30 ਕਿਲੋਮੀਟਰ ਲੰਬਾਈ ਦੀਆਂ ਨਵੀਂ ਅਤੇ ਮੁਰੰਮਤ ਸੜਕਾਂ ਲਈ 148.95 ਲੱਖ ਰੁਪਏ ਪ੍ਰਸਤਾਵਿਤ ਹਨ। ਕੁੱਲ 11.10 ਕਿਲੋਮੀਟਰ ਸੜਕ ਵਿਕਾਸ ਕਾਰਜਾਂ ਉੱਤੇ 235.55 ਲੱਖ ਰੁਪਏ ਦੀ ਲਾਗਤ ਨਿਰਧਾਰਿਤ ਹੈ।

 

ਕੈਬਨਿਟ ਮੰਤਰੀ ਨੇ ਕਿਹਾ ਕਿ 66.26 ਕਰੋੜ ਰੁਪਏ ਬੀ ਐਂਡ ਆਰ ਵੱਲੋਂ ਅਤੇ 14.25 ਕਰੋੜ ਰੁਪਏ ਮੰਡੀ ਬੋਰਡ ਵੱਲੋਂ ਖਰਚ ਕੀਤੇ ਜਾਣਗੇ।

 

ਮੰਤਰੀ ਖੁੱਡੀਆਂ ਨੇ ਰਾਜ ਪੱਧਰ ਤੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਾਡਾ ਟੀਚਾ ਹੈ ਕਿ ਹਰ ਪਿੰਡ ਮਜ਼ਬੂਤ ਸੜਕਾਂ ਅਤੇ ਬੁਨਿਆਦੀ ਸਹੂਲਤਾਂ ਨਾਲ ਜੋੜਿਆ ਜਾਵੇ। ਵਿਕਾਸ ਦੇ ਕੰਮ ਸਿਰਫ਼ ਐਲਾਨਾਂ ਤੱਕ ਸੀਮਿਤ ਨਹੀਂ ਰਹਿਣਗੇਜ਼ਮੀਨ ਤੇ ਨਜ਼ਰ ਆਉਣਗੇ,” ਉਨ੍ਹਾਂ ਆਖਿਆ।

 

ਉਨ੍ਹਾਂ ਹੋਰ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਖੇਤਰ ਵਿੱਚ ਹੋਰ ਵਿਕਾਸੀ ਕਾਰਜ ਕੀਤੇ ਜਾਣਗੇ ਤਾਂ ਜੋ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣ ਸਕੇ। ਸਮਾਰੋਹ ਦੌਰਾਨ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਸ਼ਿਰਕਤ ਕੀਤੀ ਅਤੇ ਨਵੀਂ ਸੜਕ ਲਈ ਖੁਸ਼ੀ ਦਾ ਇਜ਼ਹਾਰ ਕੀਤਾ। ਲੋਕਾਂ ਨੇ ਕਿਹਾ ਕਿ ਇਹ ਉਪਰਾਲਾ ਖੇਤਰ ਲਈ ਮੀਲ ਪੱਥਰ ਸਾਬਤ ਹੋਵੇਗਾ।

 

ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸੜਕਾਂ ਮੰਡੀਆਂ ਨਾਲ ਜੋੜਨ ਵਾਲੀਆਂ ਮੁੱਖ ਕੜੀਆਂ ਹਨਜਿਨ੍ਹਾਂ ਰਾਹੀਂ ਕਿਸਾਨਾਂ ਨੂੰ ਆਪਣੀ ਫ਼ਸਲ ਆਸਾਨੀ ਨਾਲ ਮੰਡੀ ਤੱਕ ਪਹੁੰਚਾਉਣ ਵਿੱਚ ਸੁਵਿਧਾ ਮਿਲੇਗੀ। ਵਿਕਾਸ ਕਾਰਜ ਪੂਰੇ ਹੋਣ ਉਪਰੰਤ ਆਵਾਜਾਈ ਸੁਗਮ ਹੋਵੇਗੀ ਅਤੇ ਖੇਤਰ ਦੀ ਆਰਥਿਕ ਗਤੀਵਿਧੀ ਨੂੰ ਨਵਾਂ ਉਤਸ਼ਾਹ ਪ੍ਰਾਪਤ ਹੋਵੇਗਾ।

 

ਇਸ ਮੌਕੇ ਐਸ.ਡੀ.ਐੱਮ. ਮਲੋਟ ਸ੍ਰੀ ਜੁਗਰਾਜ ਸਿੰਘ ਕਾਹਲੋਂ, ਡਿਪਟੀ ਡਾਇਰੈਕਟਰ ਸ੍ਰੀ ਗੁਰਦਿੱਤ ਸਿੰਘ, ਤਹਿਸੀਲਦਾਰ ਗੁਰਪ੍ਰੀਤ ਸਿੰਘਐਕਸੀਐਨ ਮੰਡੀ ਬੋਰਡ ਵੀਨਸ ਗਰਗ,ਰੀਡਰ ਬੰਟੀ ਖੁੰਗਰਐਕਸੀਅਨ ਜੋਧਵੀਰ ਸਿੰਘਐਸਡੀਓ ਮਨਿੰਦਰ ਸਿੰਘਐਸਐਮਓ ਲੰਬੀ ਡਾ.ਹਰਿੰਦਰਪਾਲ ਸਿੰਘ, ਬਲਵੀਰ ਰਾਮ ਸਰਪੰਚ ਮਹਿਣਾ, ਰਸ਼ਪਾਲ ਸਿੰਘ ਸਾਬਕਾ ਚੇਅਰਮੈਨ, ਜਸਵਿੰਦਰ ਸਿੰਘ ਸਾਬਕਾ ਸਰਪੰਚ ਭਾਗੂ, ਜਸਕਰਨ ਸਿੰਘ ਜੈਦ, ਹਰਭਗਵਾਨ ਸਿੰਘ, ਬਲਰਾਜ ਸਿੰਘ ਕੁਲਾਰ, ਜਗਦੀਪ ਸਿੰਘ ਕੁਲਾਰ, ਅੰਮ੍ਰਿਤਪਾਲ ਸਿੰਘ ਘਾਰੂ, ਲਖਵੀਰ ਸਿੰਘ ਸੈਕਟਰੀ, ਪਰਮਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਬੂਟਾ ਸਿੰਘ, ਸੰਦੀਪ ਸਿੰਘ ਸੰਧੂ, ਸੁਰਿੰਦਰ ਸਿੰਘ ਸੰਧੂ,  ਸ਼ਲਿੰਦਰ ਸਿੰਘ ਧਾਲੀਵਾਲ, ਗੁਰਸੇਵਕ ਸਿੰਘ ਲੰਬੀ, ਗੁਰਦਾਸ ਸਿੰਘ ਲੰਬੀ, ਦਲਜੀਤ ਸਿੰਘ ਧਾਲੀਵਾਲ, ਰਣਜੋਧ ਸਿੰਘ ਲੰਬੀ, ਰਵਿੰਦਰ ਸਿੰਘ ਰਵੀ, ਬਲਰਾਜ ਸਿੰਘ ਲੰਬੀ, ਜਗਜੀਤ ਸਿੰਘ ਜੀਤ ਧਾਲੀਵਾਲ, ਜਗਵੀਰ ਸਿੰਘ ਕਾਕਾ, ਭੋਲਾ ਸਿੰਘ ਮੈਂਬਰ, ਰਜਿੰਦਰ ਸਿੰਘ ਚੌਧਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਬੰਧਤ ਪਿੰਡਾਂ ਦੇ ਪੰਚ, ਸਰਪੰਚ ਅਤੇ ਪਿੰਡ ਵਾਸੀ ਹਾਜ਼ਰ ਸਨ।  

Advertisement

Latest News

ਗਿਆਨੀ ਰਘਬੀਰ ਸਿੰਘ ਦੇ ਖ਼ੁਲਾਸੇ ਦਿਲ ਦਹਿਲਾਉਣ ਵਾਲੇ:ਇੰਦਰਬੀਰ ਸਿੰਘ ਨਿੱਝਰ ਗਿਆਨੀ ਰਘਬੀਰ ਸਿੰਘ ਦੇ ਖ਼ੁਲਾਸੇ ਦਿਲ ਦਹਿਲਾਉਣ ਵਾਲੇ:ਇੰਦਰਬੀਰ ਸਿੰਘ ਨਿੱਝਰ
ਚੰਡੀਗੜ੍ਹ, 18 ਫਰਵਰੀ 2026 ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਸ੍ਰੀ...
384 ਉੱਡਣ ਦਸਤੇ, ਐਮ.ਏ.ਟੀ.ਕਿਊ. ਐਪ ਅਤੇ ਧਾਰਾ 144 ਲਾਗੂ ਕਰਕੇ ਭਗਵੰਤ ਮਾਨ ਸਰਕਾਰ ਵੱਲੋਂ 8.18 ਲੱਖ ਵਿਦਿਆਰਥੀਆਂ ਲਈ ਨਿਰਪੱਖ ਅਤੇ ਸੁਰੱਖਿਅਤ ਬੋਰਡ ਪ੍ਰੀਖਿਆਵਾਂ ਯਕੀਨੀ ਬਣਾਉਣ ਲਈ ਹਰ ਪ੍ਰਬੰਧ ਮੁਕੰਮਲ
ਸਰਕਾਰੀ ਯੋਜਨਾਵਾਂ ਅਧੀਨ ਚੱਲ ਰਹੇ ਸਾਰੇ ਪ੍ਰੋਜੈਕਟ ਨਿਰਧਾਰਤ ਸਮੇਂ ਅੰਦਰ ਅਤੇ ਗੁਣਵੱਤਾ ਮਿਆਰਾਂ ਅਨੁਸਾਰ ਮੁਕੰਮਲ ਕੀਤੇ ਜਾਣ - ਸ਼੍ਰੀ ਅਦਿੱਤਿਆ ਡੇਚਲਵਾਲ
ਪੰਜਾਬ ਸਰਕਾਰ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਵਚਨਬੱਧ : ਰਾਜਦੀਪ ਸਿੰਘ ਬਰਾੜ
ਅਗਾਮੀ ਬਜਟ ਵਿੱਚ ਖੇਡਾਂ ਨੂੰ ਦਿੱਤੀ ਜਾਵੇਗੀ ਤਰਜੀਹ: ਹਰਪਾਲ ਸਿੰਘ ਚੀਮਾ
ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਮੁਫ਼ਤ ਅੱਖਾਂ ਦੇ ਆਪਰੇਸ਼ਨ ਕੈਂਪ ਦੌਰਾਨ 25 ਮਰੀਜ਼ਾਂ ਦੇ ਸਫਲ ਆਪਰੇਸ਼ਨ
ਲੰਬੀ ਖੇਤਰ ਲਈ ਵੱਡੀ ਸੌਗਾਤ – 80.51 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 115 ਕਿਲੋਮੀਟਰ ਲੰਬੀਆਂ ਸੜਕਾਂ ਲੋਕਾਂ ਨੂੰ ਸਮਰਪਿਤ