ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪਿੰਡ ਝੋਰੜ ਤੋਂ ਸ਼ੇਰਗੜ੍ਹ ਗਿਆਨ ਸਿੰਘ ਵਾਲਾ ਤੱਕ 7 ਕਿਲੋਮੀਟਰ ਲੰਬੀ ਅੰਡਰ ਗਰਾਊਂਡ ਪਾਈਪ ਲਾਈਨ ਦਾ ਰੱਖਿਆ ਨੀਂਹ ਪੱਥਰ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪਿੰਡ ਝੋਰੜ ਤੋਂ ਸ਼ੇਰਗੜ੍ਹ ਗਿਆਨ ਸਿੰਘ ਵਾਲਾ ਤੱਕ 7 ਕਿਲੋਮੀਟਰ ਲੰਬੀ ਅੰਡਰ ਗਰਾਊਂਡ ਪਾਈਪ ਲਾਈਨ ਦਾ ਰੱਖਿਆ ਨੀਂਹ ਪੱਥਰ

ਮਲੋਟ/ਸ੍ਰੀ ਮੁਕਤਸਰ ਸਾਹਿਬ29 ਅਪ੍ਰੈਲ

ਪੰਜਾਬ ਸਰਕਾਰ ਨਹਿਰੀ ਪਾਣੀ ਨੂੰ ਕਿਸਾਨਾਂ ਦੇ ਖੇਤਾਂ ਵਿੱਚ ਪੁੱਜਦੇ ਕਰਨ ਲਈ ਲਗਾਤਰ ਉਪਰਾਲੇ ਕਰ ਰਹੀ ਹੈਇਸ ਗੱਲ ਦਾ ਪ੍ਰਗਟਾਵਾ ਸਮਾਜਕਿ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸਕੈਬਨਿਟ ਮੰਤਰੀ ਡਾ. ਬਲਜੀਤ ਨੇ ਅਬੋਹਰ ਬਰਾਂਚ ਨਹਿਰ ਪਿੰਡ ਝੋਰੜ ਤੋਂ ਸ਼ੇਰਗੜ੍ਹ ਗਿਆਨ ਸਿੰਘ ਵਾਲਾ ਤੱਕ 7 ਕਿਲੋਮੀਟਰ ਲੰਬੀ ਅੰਡਰ ਗਰਾਊਂਡ ਪਾਈਪ ਲਾਈਨ ਦੇ ਨੀਂਹ ਪੱਥਰ ਰੱਖਣ ਮੌਕੇ ਕੀਤਾ।

ਉਨ੍ਹਾਂ ਦੱਸਿਆ ਕਿ ਇਸ ਅੰਡਰਗਰਾਉਂਡ ਪਾਈਪ ਲਾਈਨ ਤੇ ਤਕਰੀਬਨ 2 ਕਰੋੜ ਰੁਪਏ ਦਾ ਖਰਚ ਆਵੇਗਾਇਸ ਪਾਈਪ ਲਾਈਨ ਨਾਲ ਕਰੀਬ 1300 ਏਕੜ ਦੇ ਰਕਬੇ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਇਆ ਜਾਵੇਗਾਇਸ ਨਾਲ ਕਿਸਾਨੀ ਦੀ ਨੁਹਾਰ ਬਦਲੇਗੀ।

ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਇਲਾਕੇ ਦੀ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਣ ਖੇਤੀ ਲਈ ਲਾਹੇਵੰਦ ਨਹੀਂ ਹੈਇਹ ਪਾਈਪ ਲਾਈਨ ਪੈਣ ਨਾਲ ਕਿਸਾਨਾਂ ਦੇ ਖੇਤਾਂ ਵਿੱਚ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾਇਸ ਪਾਣੀ ਨਾਲ ਜਿਥੇ ਧਰਤੀ ਦੀ ਉਪਜਾਉ ਸ਼ਕਤੀ ਵਧੇਗੀ ਉਥੇ ਹੀ ਫਸਲਾਂ ਦੇ ਝਾੜ ਵਿੱਚ ਵੀ ਵਾਧਾ ਹੋਵੇਗਾ ਅਤੇ ਖੇਤੀਬਾੜੀ ਦੇ ਧੰਦੇ ਤੋਂ ਕਿਸਾਨਾਂ ਨੂੰ ਹੋਣ ਵਾਲੀ ਆਮਦਨ ਵਿੱਚ ਵੀ ਵਾਧਾ ਹੋਵੇਗਾ।

ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਪਿੰਡ ਵਾਸੀਆਂ ਨੂੰ ਇਹ ਵੱਡਾ ਤੋਹਫਾ ਹੈਇਸ ਨਾਲ ਪਿੰਡ ਵਾਸੀਆਂ ਦੀ ਪਿਛਲੇ 50 ਸਾਲਾਂ ਦੀ ਮੰਗ ਨੂੰ ਬੂਰ ਪਿਆ ਹੈ ਅਤੇ ਬੰਜਰ ਜ਼ਮੀਨ ਤੱਕ ਨਹਿਰੀ ਪਾਣੀ ਨੂੰ ਪੁੱਜਦੇ ਕੀਤਾ ਜਾ ਰਿਹਾ ਹੈ।

ਇਸ ਮੌਕੇ ਅਰਸ਼ਦੀਪ ਸਿੰਘ ਸਿੱਧੂ ਨਿੱਜੀ ਸਕੱਤਰਚੇਅਰਮੈਨ ਜਗਦੇਵ ਸਿੰਘ ਬਾਂਮਚੇਅਰਮੈਨ ਜਸ਼ਨ ਬਰਾੜਕੁਲਵਿੰਦਰ ਬਰਾੜ ਸਪੋਕਸ ਪਰਸਨਸਰਪੰਚ ਸੁਮਨ ਰਾਣੀਨੇਤ ਰਾਮਯੂਥ ਆਗੂ ਰਾਮ ਸਰੂਪ ਸ਼ੇਰਗੜ੍ਹਹਰਪ੍ਰੀਤ ਸਿੰਘ ਪੰਚਗੁਰਮੀਤ ਸਿੰਘ ਪੰਚਆਕਾਸ਼ਦੀਪ ਪੰਚਜਸਪ੍ਰੀਤ ਕੌਰ ਪੰਚਪਵਨਦੀਪ ਕੌਰ ਪੰਚਸੁਖਰਾਜ ਸਿੰਘ ਰਾਜ ਪੰਚਨੈਬ ਸਿੰਘ ਪੰਚਗੁਰਪ੍ਰੀਤ ਸਿੰਘਸੁਖਦੇਵ ਸਿੰਘਕੁਲਵਿੰਦਰ ਸਿੰਘਜਸਵਿੰਦਰ ਸਿੰਘਰਾਜਵਿੰਦਰ ਸਿੰਘ ਤਰਖਾਣ ਵਾਲਾਗੁਰਮੇਲ ਸਿੰਘ ਖ਼ਾਨੇ ਕਿ ਢਾਬਰੁਪਿੰਦਰ ਪਾਲ ਸਿੰਘਬੰਤਾ ਸਿੰਘ ਹਾਜ਼ਰ ਸਨ।

Tags:

Advertisement

Latest News

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਾਲ ਹੀ ਵਿੱਚ SC ਅਤੇ ST ਵਿਰੁੱਧ ਅੱਤਿਆਚਾਰਾਂ ਲਈ ਜ਼ੀਰੋ ਟਾਲਰੈਂਸ 'ਤੇ ਜ਼ੋਰ ਦਿੱਤਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਾਲ ਹੀ ਵਿੱਚ SC ਅਤੇ ST ਵਿਰੁੱਧ ਅੱਤਿਆਚਾਰਾਂ ਲਈ ਜ਼ੀਰੋ ਟਾਲਰੈਂਸ 'ਤੇ ਜ਼ੋਰ ਦਿੱਤਾ
Chandigarh,12,FEB,2026,(Azad Soch News):-  ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Haryana Chief Minister Naib Singh Saini) ਨੇ ਹਾਲ ਹੀ ਵਿੱਚ...
HSVP ਦੀ ਵੱਡੀ ਯੋਜਨਾ, 52 ਸ਼ਹਿਰਾਂ ਅਤੇ ਕਸਬਿਆਂ ਵਿੱਚ 500 ਤੋਂ ਵੱਧ ਨਵੇਂ ਸੈਕਟਰ ਬਣਾਏ ਜਾਣਗੇ... ਆਮ ਲੋਕਾਂ ਨੂੰ ਹੋਵੇਗਾ ਫਾਇਦਾ
ਭੋਜਨ ਨਾਲ ਹਰੀ ਮਿਰਚ ਖਾਣ ਨਾਲ ਸਿਹਤ ਨੂੰ ਕਈ ਗਜ਼ਬ ਫਾਇਦੇ ਮਿਲਦੇ ਹਨ
ਮੁੰਬਈ ਕੋਸਟਲ ਰੋਡ 'ਤੇ ਨਰੀਮਨ ਪੁਆਇੰਟ ਤੋਂ ਵਰਲੀ ਤੱਕ ਡਰਾਈਵ ਕਰਨ ਵਾਲੇ ਡਰਾਈਵਰਾਂ ਨੂੰ ਹੁਣ ਵਿਲੱਖਣ ਸੰਗੀਤਕ ਅਨੁਭਵ ਮਿਲੇਗਾ
ਸਟਾਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੀ ਵਿਗੜਦੀ ਸਿਹਤ ਨੇ ਚਿੰਤਾਵਾਂ ਨੂੰ ਵਧਾ ਦਿੱਤਾ ਹੈ
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਅਮਰੀਕਾ ਨੂੰ ਲੈ ਕੇ ਸੰਸਦ ਵਿਚ ਵੱਡਾ ਅਤੇ ਵਿਵਾਦਿਤ ਬਿਆਨ ਦਿਤਾ ਹੈ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 12-02-2026 ਅੰਗ 591