ਕੈਬਨਿਟ ਮੰਤਰੀ ਸ. ਖੁੱਡੀਆਂ ਨੇ ਲੰਬੀ ਹਲਕੇ ਦੇ ਵੱਖ—ਵੱਖ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਰੱਖੇ ਨੀਂਹ ਪੱਥਰ

ਕੈਬਨਿਟ ਮੰਤਰੀ ਸ. ਖੁੱਡੀਆਂ ਨੇ ਲੰਬੀ ਹਲਕੇ ਦੇ ਵੱਖ—ਵੱਖ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਰੱਖੇ ਨੀਂਹ ਪੱਥਰ

ਲੰਬੀ/ ਸ੍ਰੀ ਮੁਕਤਸਰ ਸਾਹਿਬ 21 ਮਈ- ਪੰਜਾਬ ਸਰਕਾਰ ਰਾਜ ਅੰਦਰ ਬੁਨਿਆਦੀ ਢਾਂਚੇ ਦੇ ਵਿਕਾਸ ਲੋਕਾਂ ਨੂੰ ਆਵਾਜਾਈ ਲਈ ਬਿਹਤਰ ਸੜਕੀ ਨੈਟਵਰਕ ਦੇਣ ਲਈ ਬਚਨਬੱਧ ਹੈ, ਇਹ ਪ੍ਰਗਟਾਵਾ  ਸ. ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਮੰਤਰੀ ਪੰਜਾਬ ਨੇ  ਅੱਜ ਲੰਬੀ ਹਲਕੇ ਨੂੰ ਜੋੜਣ ਵਾਲੀਆਂ  ਵੱਖ—ਵੱਖ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਪੱਕਾ ਕਰਨ ਦੇ ਨੀਂਹ ਪੱਥਰ ਰੱਖਦਿਆਂ   ਕੀਤਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਲੰਬੀ ਹਲਕੇ ਦੇ ਪਿੰਡ ਸਿੰਘੇਵਾਲਾ, ਕਿਲਿਆਂਵਾਲੀ, ਵੜਿੰਗ ਖੇੜਾ, ਵਣਵਾਲਾ,ਪੰਜਾਵਾ ਅਤੇ ਰੋੜਾਂਵਾਲੀ ਨੂੰ ਜੋੜਣ ਵਾਲੀਆਂ 41 ਕਿਲੋਮੀਟਰ ਲੰਬੀਆਂ  ਲਿੰਕ ਸੜਕਾਂ ਨੂੰ ਰਿਪੇਅਰ  ਅਤੇ ਨਵ ਨਿਰਮਾਣ ਤੇ 16.50 ਕਰੋੜ ਰੁਪਏ ਖਰਚ ਕੀਤੇ ਜਾਣਗੇ।
                           ਉਹਨਾਂ ਦੱਸਿਆ ਕਿ ਇਹ ਵਿਕਾਸ ਕਾਰਜ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਆਵਾਜਾਈ ਸੁਵਿਧਾਵਾਂ ਵਿੱਚ ਸੁਧਾਰ ਲਿਆਉਣ ਅਤੇ ਪਿੰਡ ਵਾਸੀਆਂ ਨੂੰ ਸੁਰੱਖਿਅਤ ਅਤੇ ਸੁਚਾਰੂ ਰਸਤਾ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
    ਉਹਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਰਾਜ ਸਰਕਾਰ ਪਿੰਡਾਂ ਦੇ ਵਿਕਾਸ ਨੂੰ ਸਭ ਤੋਂ ਵੱਧ  ਤਰਜੀਹ ਦੇ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
      ਇਸ ਮੌਕੇ ਉਹਨਾਂ ਦੱਸਿਆ ਕਿ ਗਰੀਬਾਂ ਲਈ ਕੱਚੇ ਮਕਾਨਾਂ ਨੂੰ  ਪੱਕੇ  ਬਨਾਉਣ ਲਈ 18 ਹਜ਼ਾਰਾ ਗਰੀਬ ਲੋਕਾਂ ਦਾ ਸਰਵੇ ਹੋ ਚੁੱਕਿਆ ਹੈ ਅਤੇ ਜਲਦੀ ਲੋੜਵੰਦਾ ਨੂੰ ਪਹਿਲ ਦੇ ਅਧਾਰ ਤੇ ਰਾਸ਼ੀ ਸਰਕਾਰ ਵਲੋਂ ਮੁਹੱਈਆ ਕਰਵਾਈ ਜਾਵੇਗੀ ।
    ਉਹਨਾਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਵਿਕਾਸ ਕਾਰਜ ਨਿਰਧਾਰਿਤ ਸਮੇਂ ਅੰਦਰ ਅਤੇ ਮਿਆਰੀ ਗੁਣਵੱਤਾ ਅਨੁਸਾਰ ਮੁਕੰਮਲ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲ ਸਕੇ।
  ਇਸ ਮੌਕੇ ਉਹਨਾਂ ਸਰਕਾਰ ਵੱਲ ਚਲਾਈਆ ਜਾ ਰਹੀਆਂ ਵੱਖ ਵੱਖ ਸਰਕਾਰੀ ਸਬੰਧੀ  ਸਬੰਧੀ ਵੀ ਲੋਕਾਂ ਨੂੰ ਜਾਣੂੰ ਕਰਵਾਇਆ ।
           ਇਸ ਮੌਕੇ ਜਿ਼ਲ੍ਹਾ ਪ੍ਰੀਸ਼ਦ ਮੈਂਬਰ ਜੁਗਨੂ ਬਰਾੜ, ਗੁਰਬਾਜ ਸਿੰਘ  ਵਨਵਾਲਾ,ਵੀਨਸ਼ ਗਰਗ ਐਕਸੀਅਨ ਮੰਡੀ ਬੋਰਡ, ਰਕੇਸ਼ ਬਿਸਨੋਈ ਬੀ.ਡੀ.ਪੀ.ਓ ਲੰਬੀ, ਸ਼ਿਵਰਾਜ ਸਿੰਘ ਬਲਾਕ ਪ੍ਰਧਾਨ, ਕਰਮਵੀਰ ਸਿੰਘ ਬਲਾਕ ਪ੍ਰਧਾਨ , ਪਰਮਪਾਲ ਸਿੰਘ ਸਰਪੰਚ ਭਾਗੂ, ਸੁਖਵਿੰਦਰ ਸਿੰਘ ਸੋਨੀ ਕਿਲਿਆਵਾਲੀ,ਰਛਪਾਲ ਸਿੰਘ ਚੇਅਰਮੈਨ ,ਸੇਵਕ ਸਿੰਘ ਸਾਬਕਾ ਸਰਪੰਚ ਸਿੰਘੇਵਾਲਾ, ਗੁਰਮੀਤ ਸਿੰਘ ਚਹਿਲ, ਉਦੈ ਬਰਾੜ, ਬਲਰਾਜ ਸਿੰਘ, ਸ਼ਿਵਰਾਜ ਸਿੰਘ ,ਬਲਰਾਜ ਸਿੰਘ ਕੁਲਾਰ,ਪਰਮਿੰਦਰ ਸਿੰਘ ਕੁਲਾਰ ,ਜਗਦੇਵ ਸਿੰਘ ਸਰਪੰਚ ਵੜਿੰਗ ਖੇੜਾ,ਗੁਰਲਾਲ ਸਿੰਘ,ਦਰਸ਼ਨ ਸਿੰਘ ਸਾਬਕਾ ਸਰਪੰਚ,ਹਿਮਾਂਸ਼ੂ, ਗੁਰਬਾਜ ਸਿੰਘ ਨਿਜੀ ਸਹਾਇਕ ਵੀ  ਮੌਜੂਦ ਸਨ। 

Advertisement

Latest News

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚਾ ਤੇਲ ਸਸਤਾ ਹੋਣ ਦੇ ਬਾਵਜੂਦ ਦੇਸ਼ ਦੀ ਜਨਤਾ ਅਤੇ ਕਿਸਾਨਾਂ ਨੂੰ ਨਹੀਂ ਦਿੱਤੀ ਕੋਈ ਰਾਹਤ, ਸਿਰਫ ਆਪਣੇ ਪੂੰਜੀਪਤੀ ਦੋਸਤਾਂ ਦੀ ਭਰੀਆਂ ਤਿਜੌਰੀਆਂ: ਧਾਲੀਵਾਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚਾ ਤੇਲ ਸਸਤਾ ਹੋਣ ਦੇ ਬਾਵਜੂਦ ਦੇਸ਼ ਦੀ ਜਨਤਾ ਅਤੇ ਕਿਸਾਨਾਂ ਨੂੰ ਨਹੀਂ ਦਿੱਤੀ ਕੋਈ ਰਾਹਤ, ਸਿਰਫ ਆਪਣੇ ਪੂੰਜੀਪਤੀ ਦੋਸਤਾਂ ਦੀ ਭਰੀਆਂ ਤਿਜੌਰੀਆਂ: ਧਾਲੀਵਾਲ
ਚੰਡੀਗੜ੍ਹ 21 ਮਈ- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰ ਦੀ ਮੋਦੀ...
ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਗ੍ਰਾਮ ਪੰਚਾਇਤ ਦੀ ਜਨਤਕ ਗਲੀ / ਰਸਤੇ 'ਤੇ ਕੀਤਾ ਸੀ ਕਬਜ਼ਾ, ਹਾਈਕੋਰਟ ਨੇ ਪਟੀਸ਼ਨ ਖਾਰਜ ਕਰਦਿਆਂ 6 ਲੱਖ ਰੁਪਏ ਦਾ ਜੁਰਮਾਨਾ ਲਗਾਇਆ: ਬਲਤੇਜ ਪੰਨੂ
ਪੰਜਾਬ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਸਫਾਈ ਕਰਮਚਾਰੀਆਂ ਨੇ ਵਾਪਸ ਲਈ ਹੜਤਾਲ : ਹਰਪਾਲ ਚੀਮਾ
ਭਾਜਪਾ ਲੋਕਾਂ ਨੂੰ ਡਰਾਉਣ-ਧਮਕਾਉਣ ਅਤੇ ਪਾਰਟੀ ਵਿੱਚ ਸ਼ਾਮਲ ਕਰਨ ਲਈ ਈਡੀ ਤੇ ਸੀਬੀਆਈ ਦੀ ਦੁਰਵਰਤੋਂ ਕਰ ਰਹੀ ਹੈ: ਬਲਤੇਜ ਪੰਨੂ
ਬਲਾਕ ਖਡੂਰ ਸਾਹਿਬ ਵਿਖੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨ ਗੋਸ਼ਟੀ ਦਾ ਆਯੋਜਨ
ਸਹਿਕਾਰੀ ਸਭਾਵਾਂ ਦੇ ਸਕੱਤਰਾਂ ਅਤੇ ਅਧਿਕਾਰੀਆਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਸਬੰਧੀ ਸਿਖਲਾਈ ਕੈਂਪ ਦਾ ਆਯੋਜਨ
ਬਟਾਲਾ ਪੁਲਿਸ ਨੇ ਐੱਮ.ਐੱਸ ਸੋਢੀ ਕਰਿਆਨਾ ਸਟੋਰ ‘ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਕਾਬੂ