ਡਿਪਟੀ ਕਮਿਸ਼ਨਰ, ਡੀਆਈਜੀ ਤੇ ਐਸਐਸਪੀ ਨੇ ਦਿੱਤੀਆਂ ਜ਼ਿਲ੍ਹਾ ਵਾਸੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ

ਡਿਪਟੀ ਕਮਿਸ਼ਨਰ, ਡੀਆਈਜੀ ਤੇ ਐਸਐਸਪੀ ਨੇ ਦਿੱਤੀਆਂ ਜ਼ਿਲ੍ਹਾ ਵਾਸੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ

ਬਠਿੰਡਾ, 30 ਅਕਤੂਬਰ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇਡੀਆਈਜੀ ਬਠਿੰਡਾ ਰੇਂਜ ਸ. ਹਰਚਰਨ ਸਿੰਘ ਭੁੱਲਰ ਅਤੇ ਜ਼ਿਲਾ ਪੁਲਿਸ ਮੁਖੀ ਮੈਡਮ ਅਮਨੀਤ ਕੌਂਡਲ ਨੇ ਜਿੱਥੇ ਜ਼ਿਲ੍ਹਾ ਵਾਸੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਉੱਥੇ ਹੀ ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਪ੍ਰਦੂਸ਼ਣ ਰਹਿਤ ਅਤੇ ਗਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ।

ਇਸ ਮੌਕੇ ਉਹਨਾਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਣਾ ਸਿਖਾਉਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਦੀਵਾਲੀ ਇਨਸਾਨਾਂ ਲਈ ਬਿਨਾ ਸ਼ੱਕ ਬਹੁਤ ਖ਼ੁਸ਼ੀਆਂ ਭਰਿਆ ਸਮਾਂ ਹੁੰਦਾ ਹੈ ਪਰ ਜਾਨਵਰਾਂ ਅਤੇ ਪੰਛੀਆਂ ਲਈ ਇਹ ਸਾਲ ਦਾ ਸਭ ਤੋਂ ਦੁਖਦਾਈ ਸਮਾਂ ਹੁੰਦਾ ਹੈ। ਜਿਵੇਂ ਕਿ ਪਾਲਤੂ ਜਾਨਵਰਾਂ ਦੇ ਮਾਲਕ ਦਸਦੇ ਹਨ ਕਿ ਦੀਵਾਲੀ ਸਮੇਂ ਪਟਾਕਿਆਂ ਦੇ ਸ਼ੋਰ ਤੋਂ ਜਾਨਵਰ ਸਹਿਮ ਜਾਂਦੇ ਹਨ ਅਤੇ ਉਨ੍ਹਾਂ ਦੀ ਸੁਣਨ ਸ਼ਕਤੀ ਵੀ ਬਹੁਤ ਜ਼ਿਆਦਾ ਪ੍ਰਭਾਵਤ ਹੁੰਦੀ ਹੈ।

ਇਸ ਮੌਕੇ ਉਨ੍ਹਾਂ ਆਮ ਲੋਕਾਂ ਨੂੰ ਕਿਹਾ ਕਿ ਦਿਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ 1-1 ਬੂਟਾ ਜ਼ਰੂਰ ਲਗਾਇਆ ਜਾਵੇ ਤੇ ਉਸਦੀ ਸਾਂਭ-ਸੰਭਾਲ ਨੂੰ ਵੀ ਯਕੀਨੀ ਬਣਾਇਆ ਜਾਵੇ।

 
Tags:

Advertisement

Latest News

ਡਰੋਲੀ ਕਲਾਂ ‘ਚ ਪੁਲਿਸ ਮੁਕਾਬਲਾ: ਮੁਕਾਬਲੇ ਦੌਰਾਨ ਕਤਲ ਮਾਮਲੇ ‘ਚ ਦੋ ਨਿਸ਼ਾਨੇਬਾਜ਼ ਜ਼ਖਮੀ ਡਰੋਲੀ ਕਲਾਂ ‘ਚ ਪੁਲਿਸ ਮੁਕਾਬਲਾ: ਮੁਕਾਬਲੇ ਦੌਰਾਨ ਕਤਲ ਮਾਮਲੇ ‘ਚ ਦੋ ਨਿਸ਼ਾਨੇਬਾਜ਼ ਜ਼ਖਮੀ
ਜਲੰਧਰ, 18 ਜਨਵਰੀ : ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਜਨਵਰੀ, 2026...
‘ਯੁੱਧ ਨਸ਼ਿਆਂ ਵਿਰੁੱਧ’: 323ਵੇਂ ਦਿਨ ਪੰਜਾਬ ਪੁਲਿਸ ਨੇ 122 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰੂ ਗੋਬਿੰਦ ਸਿੰਘ ਜੀ ਦੇ ਸਿਪਾਹੀ ਹੁੰਦੇ ਤਾਂ ਮੈਨੂੰ ਬੇਹੱਦ ਖੁਸ਼ੀ ਹੁੰਦੀ, ਪਰ ਉਹ ਸੁਖਬੀਰ ਬਾਦਲ ਦੇ ਸਿਪਾਹੀ ਹਨ ਅਤੇ ਉਹ ਖੁਦ ਕਹਿੰਦੇ ਹਨ ਕਿ ਮੈਂ ਬਾਦਲ ਦਾ ਸਿਪਾਹੀ ਹਾਂ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਐਨ.ਡੀ.ਆਰ.ਐਫ. 7ਵੀਂ ਬਟਾਲੀਅਨ ਵੱਲੋਂ ਸਕੂਲ ਸੁਰੱਖਿਆ ਅਤੇ ਕਮਿਊਨਿਟੀ ਜਾਗਰੂਕਤਾ ਮੁਹਿੰਮ ਤਹਿਤ ਪ੍ਰੋਗਰਾਮ ਕਰਵਾਏ
ਸਿਵਲ ਸਰਜਨ ਵੱਲੋਂ ਮਾਤਰੀ ਮੌਤ ਦਰ ਘਟਾਉਣ ਲਈ ਸਿਹਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ
ਕੈਬਨਿਟ ਮੰਤਰੀ ਅਮਨ ਅਰੋੜਾ ਦਾ ਅਕਾਲੀ ਦਲ ਉੱਤੇ ਪਲਟਵਾਰ
ਵਿਧਾਨ ਸਭਾ ਹਲਕਾ ਪੱਟੀ ਦੇ ਵਿਕਾਸ ਵਿੱਚ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ - ਭੁੱਲਰ