ਅਮਨ-ਕਾਨੂੰਨ ਦੀ ਸਥਿਤੀ ਨੂੰ ਯਕੀਨੀ ਬਣਾਉਣ ਲਈ ਮਾਲੇਰਕੋਟਲਾ ਪੁਲਿਸ ਵੱਲੋਂ ਫਲੈਗ ਮਾਰਚ

ਅਮਨ-ਕਾਨੂੰਨ ਦੀ ਸਥਿਤੀ ਨੂੰ ਯਕੀਨੀ ਬਣਾਉਣ ਲਈ ਮਾਲੇਰਕੋਟਲਾ ਪੁਲਿਸ ਵੱਲੋਂ ਫਲੈਗ ਮਾਰਚ

ਮਾਲੇਰਕੋਟਲਾ, 6 ਜੂਨ-                         ਸੀਨੀਅਰ ਕਪਤਾਨ ਪੁਲਿਸ ਗੁਰਮੀਤ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਯਕੀਨੀ ਬਣਾਉਣ ਲਈ ਕਪਤਾਨ ਪੁਲਿਸ (ਪੀ.ਬੀ.ਆਈ)  ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਉਪ ਕਪਤਾਨ ਪੁਲਿਸ (ਸਪੈਸਲ ਬ੍ਰਾਂਚ) ਸਤੀਸ ਕੁਮਾਰ, ਉਪ ਕਪਤਾਨ ਪੁਲਿਸ ਅਹਿਮਦਗੜ੍ਹ ਇੰਦਰਪਾਲ ਸਿੰਘ ਅਤੇ ਉਪ ਕਪਤਾਨ ਪੁਲਿਸ ਸਬ ਡਵੀਜਨ ਅਮਰਗੜ੍ਹ ਸੰਜੀਵ ਕਪੂਰ ਵੱਲੋਂ ਸਬ-ਡਵੀਜਨ ਮਾਲੇਰਕੋਟਲਾ ਦੇ ਮੁੱਖ ਅਧਿਕਾਰੀਆਂ ਅਤੇ ਭਾਰੀ ਪੁਲਿਸ ਫੋਰਸ ਸਮੇਤ ਸ਼ਹਿਰ ਦੀ ਭੀੜ ਭੜੱਕੇ ਵਾਲੀਆਂ ਥਾਵਾਂ ਉੱਤੇ ਫਲੈਗ ਮਾਰਚ ਕੀਤਾ ਗਿਆ, ਇਹ ਫਲੈਗ ਮਾਰਚ ਡਾਕਟਰ ਜਾਕਿਰ ਹੁਸੈਨ ਸਟੇਡੀਅਮ ਤੋਂ ਸ਼ੁਰੂ ਹੋ ਕੇ ਦਿੱਲੀ ਗੇਟ, ਸਰਕਾਰੀ ਇਮਾਮਵਾੜਾ, ਛੋਟਾ ਚੌਂਕ, ਸੁਨਿਆਰਾ ਚੌਕ, ਸਦਰ ਬਜਾਰ, ਜੈਨ ਸਥਾਪਕ ਤੱਕ ਪੈਦਲ ਕੀਤਾ ਗਿਆ। ਜਿਸ ਤੋਂ ਬਾਅਦ ਗੱਡੀਆ ਵਿੱਚ ਸਵਾਰ ਹੋ ਕੇ ਕੂਲਰ ਚੌਂਕ, ਹਨੂੰਮਾਨ ਮੰਦਰ, ਸਰਹੰਦੀ ਗੇਟ, ਜਰਗ ਚੌਕ, ਗਰੇਵਾਲ ਚੌਕ, ਕਿਲਾ ਰਹਿਮਤਗੜ੍ਹ, ਨਵੀਂ ਕਚਹਿਰੀ ਹੁੰਦਾ ਹੋਇਆ ਵਾਪਸ ਰੇਲਵੇ ਸਟੇਸ਼ਨ ਮਾਲੇਰਕੋਟਲਾ ਵਿਖੇ ਖਤਮ ਹੋਇਆ। ਜਿੱਥੇ ਰੇਲਵੇ ਸਟੇਸ਼ਨ ਤੇ ਸੱਕੀ ਵਿਅਕਤੀਆਂ ਅਤੇ ਰੇਲਵੇ ਸਟੇਸ਼ਨ ਦੀ ਬਿਲਡਿੰਗ ਦੀ ਚੈਕਿੰਗ ਕੀਤੀ ਗਈ।

                        ਇਸ ਤਰਾਂ ਹੀ ਸਬ ਡਵੀਜਨ ਅਹਿਮਦਗੜ੍ਹ ਵਿਖੇ ਪੁਲਿਸ ਫੋਰਸ ਅਤੇ ਸਬ ਡਵੀਜਨ ਅਮਰਗੜ੍ਹ ਵਿਖੇ ਪੁਲਿਸ ਫੋਰਸ ਵੱਲੋਂ ਆਪੋ ਆਪਣੇ ਏਰੀਆ ਵਿੱਚ ਫਲੈਗ ਮਾਰਚ ਕੀਤਾ ਗਿਆ। ਸੀਨੀਅਰ ਕਪਤਾਨ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਾਲੇਰਕੋਟਲਾ ਪੁਲਿਸ ਆਮ ਪਬਲਿਕ ਦੀ ਸਰੁੱਖਿਆ ਨੂੰ ਹਰ ਪੱਖ ਤੋਂ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਸ ਤੋਂ ਇਲਾਵਾ ਮਾਲੇਰਕੋਟਲਾ ਪੁਲਿਸ ਆਮ ਪਬਲਿਕ ਦੀ ਸੁਰੱਖਿਆ ਦੀ 24 ਘੰਟੇ ਪੂਰੀ ਤਰਾਂ ਚੌਕਸ ਹੈ । ਉਨ੍ਹਾਂ ਆਮ ਲੋਕਾਂ ਨੂੰ ਸ਼ੱਕੀ ਗਤੀਵਿਧੀਆਂ ਦੀ ਜਾਣਕਾਰੀ ਤੁਰੰਤ 112 ਹੈਲਮਾਈਨ ਜਾਂ ਕੰਟਰੋਲ ਰੂਮ ਮਾਲੇਰਕੋਟਲਾ 91135-87100 ਤੇ ਦੇਣ ਦੀ ਅਪੀਲ ਕੀਤੀ 

Advertisement

Latest News

ਬੁਢਲਾਡਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਮੀਖਿਆ ਮੀਟਿੰਗ ਦਾ ਆਯੋਜਨ ਬੁਢਲਾਡਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਮੀਖਿਆ ਮੀਟਿੰਗ ਦਾ ਆਯੋਜਨ
ਬੁਢਲਾਡਾ, 6 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨ...
ਨਸ਼ਿਆਂ ਦੇ ਖਾਤਮੇ ਲਈ ਪਿੰਡ ਪੱਧਰ 'ਤੇ ਲੋਕਾਂ ਨੂੰ ਜਾਗਰੂਕ ਕਰਨ, ਨੌਜਵਾਨਾਂ ਨੂੰ ਖੇਡਾਂ ਅਤੇ ਸਮਾਜਿਕ ਗਤੀਵਿਧੀਆਂ ਨਾਲ ਜੋੜਨ ਲਈ ਕੀਤੇ ਉਪਰਾਲੇ- ਵਿਧਾਇਕ ਗੁਰਦੀਪ ਸਿੰਘ ਰੰਧਾਵਾ
ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ :ਧਾਲੀਵਾਲ
ਅਮਨ-ਕਾਨੂੰਨ ਦੀ ਸਥਿਤੀ ਨੂੰ ਯਕੀਨੀ ਬਣਾਉਣ ਲਈ ਮਾਲੇਰਕੋਟਲਾ ਪੁਲਿਸ ਵੱਲੋਂ ਫਲੈਗ ਮਾਰਚ
34 ਸੰਸਥਾਵਾਂ ਦੇ 1700 ਤੋਂ ਵੱਧ ਵਲੰਟੀਅਰਾ ਨੇ ਲਗਾਏ 9000 ਤੋ ਉਪਰ ਪੌਦੇ
ਪੰਜਾਬ ਸਰਕਾਰ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਦ੍ਰਿੜ ਸੰਕਲਪ - ਹਰਮੀਤ ਸਿੰਘ ਸੰਧੂ
ਪੰਜਾਬ ਪੁਲਿਸ ਵੱਲੋਂ ਨਿੱਜੀ ਵਾਹਨਾਂ ‘ਤੇ ਗੈਰ-ਕਾਨੂੰਨੀ ਹੂਟਰ, ਸਾਇਰਨ ਅਤੇ ਫਲੈਸ਼ਰ ਲਾਉਣ ਵਿਰੁੱਧ 5 ਦਿਨਾ ਵਿਸ਼ੇਸ਼ ਮੁਹਿੰਮ ਦੌਰਾਨ 29 ਹਜ਼ਾਰ ਤੋਂ ਵੱਧ ਵਾਹਨਾਂ ਦੀ ਚੈਕਿੰਗ