ਆਯੂਰਵੈਦਿਕ ਹੈਲਥ ਵੈਲਨੈਸ ਸੈਂਟਰ, ਰਾਏਪੁਰ ਵਿਖੇ ਮੁਫਤ ਆਯੂਰਵੈਦਿਕ ਕੈਂਪ ਦਾ ਆਯੋਜਨ

ਆਯੂਰਵੈਦਿਕ ਹੈਲਥ ਵੈਲਨੈਸ ਸੈਂਟਰ, ਰਾਏਪੁਰ ਵਿਖੇ ਮੁਫਤ ਆਯੂਰਵੈਦਿਕ ਕੈਂਪ ਦਾ ਆਯੋਜਨ

ਮਾਨਸਾ, 13 ਸਤੰਬਰ:
ਡਾਇਰੈਕਟਰ ਆਫ ਆਯੂਰਵੈਦਾ ਪੰਜਾਬ ਡਾ. ਰਵੀ ਕੁਮਾਰ ਡੂਮਰਾ ਅਤੇ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਮਾਨਸਾ ਡਾ. ਨਮਿਤਾ ਗਰਗ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਵਿੱਚ ਮੁਫ਼ਤ ਆਯੂਰਵੈਦਿਕ ਕੈਂਪ ਲਗਾਏ ਜਾ ਰਹੇ ਹਨ। ਇਸ ਕੜੀ ਦੇ ਤਹਿਤ ਆਯੂਰਵੈਦਿਕ ਹੈਲਥ ਵੈਲਨੈਸ ਸੈਂਟਰ, ਰਾਏਪੁਰ ਵਿਖੇ ਬਜ਼ੁਰਗਾਂ ਲਈ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਨਮਿਤਾ ਗਰਗ ਵੱਲੋਂ ਆਯੂਰਵੈਦਾ ਦੇ ਗੁਰੂ ਸ੍ਰੀ ਧਨਵੰਤਰੀ ਜੀ ਦੀ ਆਰਤੀ ਕਰਕੇ ਕੀਤਾ ਗਿਆ।
ਇਸ ਮੁਫ਼ਤ ਆਯੂਰਵੈਦਿਕ ਕੈਂਪ ਵਿੱਚ ਤਕਰੀਬਨ 159 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ, ਜਿਸ ਵਿੱਚੋਂ 60 ਸਾਲ ਤੋਂ ਉੱਪਰ ਦੇ 99 ਮਰੀਜ਼ ਸ਼ਾਮਿਲ ਹੋਏ। ਮਰੀਜਾਂ ਨੂੰ ਚੈੱਕ ਅਪ ਕਰਨ ਉਪਰੰਤ ਫਰੀ ਦਵਾਈਆਂ ਦਿੱਤੀਆਂ ਗਈਆਂ ਅਤੇ ਸ਼ੂਗਰ ਤੇ ਬਲੱਡ ਪ੍ਰੈਸ਼ਰ ਦਾ ਵੀ ਚੈੱਕ ਅਪ ਕੀਤਾ ਗਿਆ। ਇਸ ਮੌਕੇ ਤੇ ਡਾ. ਪੂਜਾ ਅਤੇ ਡਾ. ਸੀਮਾ ਗੋਇਲ ਨੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰੱਖਣ ਲਈ ਸੰਤੁਲਿਤ ਖੁਰਾਕ ਲੈਣ ਅਤੇ ਯੋਗਾ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ। ਕੈਂਪ ਦੌਰਾਨ ਲੋਕਾਂ ਨੂੰ ਯੋਗ ਆਸਣਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਨਿਊ ਚੰਡੀਗੜ੍ਹ ਲੈਬ ਰਾਏਪੁਰ ਵੱਲੋਂ ਸ਼ੂਗਰ ਸਬੰਧੀ ਰੋਗਾਂ ਲਈ ਵਿਸ਼ੇਸ਼ ਤੌਰ ’ਤੇ ਸੇਵਾਵਾਂ ਦਿੱਤੀਆਂ ਗਈਆਂ। ਇਸ ਫਰੀ ਆਯੂਰਵੈਦਿਕ ਕੈਂਪ ਦੌਰਾਨ ਮੁਫ਼ਤ ਦਵਾਈਆਂ ਦੀ ਵੰਡ ਸਬੰਧੀ ਦਿਸ਼ਾਵਰੀ ਗਲੋਬਲ ਫਾਰਮਾਸਿਟੀਕਲ ਅਤੇ ਰੋਲ ਫਾਰਮਾਸਿਟੀਕਲ ਲਿਮਟਡ ਦਾ ਵਿਸ਼ੇਸ਼ ਸਹਿਯੋਗ ਰਿਹਾ। ਆਯੂਸ਼ ਹੈਲਥ ਵੈੱਲਨੈਸ ਦੇ ਸੈਂਟਰ ਰਾਏਪੁਰ ਦੇ ਪੂਰੇ ਸਟਾਫ ਵੱਲੋਂ ਬਾਹਰੋਂ ਆਏ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦੇ ਸੰਦੇਸ਼ ਤਹਿਤ ਪੌਦਿਆਂ ਦੀ ਵੰਡ ਕੀਤੀ ਗਈ।
ਇਸ ਦੌਰਾਨ ਗੁਰਮੀਤ ਸਿੰਘ ਉਪਵੈਦ, ਭੁਪਿੰਦਰ ਸਿੰਘ ਉਪਵੈਦ, ਯੋਗਾ ਮਾਹਿਰ ਸੁਖਪਾਲ ਕੌਰ, ਅਸ਼ੋਕ ਕੁਮਾਰ ਅਤੇ ਗੁਰਦੀਪ ਸਿੰਘ ਅਤੇ ਟਰੇਂਡ ਦਾਈ ਵੀਰਾ ਬੰਤੀ ਤੋਂ ਇਲਾਵਾ ਪਿੰਡ ਦੇ ਸਰਪੰਚ ਸਹਿਬਾਨ ਅਤੇ ਹੋਰ ਮੈਂਬਰ ਮੌਜੂਦ ਸਨ।

Tags:

Advertisement

Latest News

ਅਲਸੀ ਦੇ ਬੀਜ ਸਰੀਰ ਵਿਚ ਵਧੇ ਹੋਏ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ ਅਲਸੀ ਦੇ ਬੀਜ ਸਰੀਰ ਵਿਚ ਵਧੇ ਹੋਏ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ
ਅਲਸੀ (Linseed) ਵਿਚ ਕਾਫੀ ਮਾਤਰਾ ਵਿਚ ਫਾਈਬਰ (Fiber) ਹੁੰਦਾ ਹੈ। ਖਾਣੇ ਨੂੰ ਜਲਦ ਡਾਇਜੈਸਟ (Digest) ਹੋਣ ਤੋਂ ਰੋਕਦਾ ਹੈ। ਇਸ...
ਮਸ਼ਹੂਰ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ
ਭਾਰਤ ਬਨਾਮ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਵਿੱਚ ਅਗਲੇ ਮਹੀਨੇ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਟੱਕਰ ਹੋ ਸਕਦੀ ਹੈ
ਸੇਫ਼ ਨੇਬਰਹੁੱਡ ਮੁਹਿੰਮ: ਡੀਜੀਪੀ ਗੌਰਵ ਯਾਦਵ ਨੇ ਪੁਲਿਸ ਅਤੇ ਜਨਤਾ ਦਰਮਿਆਨ ਪਾੜੇ ਨੂੰ ਪੂਰਨ ਲਈ ਜਨਤਕ ਪਹੁੰਚ ਪਹਿਲਕਦਮੀ ਦੀ ਕੀਤੀ ਸ਼ੁਰੂਆਤ
ਕਿਸਾਨਾਂ ਖ਼ਿਲਾਫ਼ ਦਰਜ 25 ਐਫ.ਆਈ.ਆਰਜ਼. ਰੱਦ: ਗੁਰਮੀਤ ਸਿੰਘ ਖੁੱਡੀਆਂ
North Korea ਦੇ ਤਾਨਾਸ਼ਾਹ ਕਿਮ ਜੋਂਗ ਨੇ South Korea ਨੂੰ ਦਿੱਤੀ ਧਮਕੀ
ਭਗਵੰਤ ਮਾਨ ਸਰਕਾਰ ਸਾਬਕਾ ਸੈਨਿਕਾਂ ਦੀ ਸੁਵਿਧਾ ਲਈ ਰਾਜ ਭਰ ਦੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰਾਂ ਨੂੰ ਹੋਰ ਮਜ਼ਬੂਤ ਕਰੇਗੀ: ਮਹਿੰਦਰ ਭਗਤ