ਸਾਂਸ ਪ੍ਰੋਗਰਾਮ ਤਹਿਤ ਨਮੂਨੀਆ ਦੀ ਬਿਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਬੈਨਰ ਕੀਤਾ ਰਿਲੀਜ਼
ਫ਼ਿਰੋਜ਼ਪੁਰ, 12 ਨਵੰਬਰ( ) ਸਿਹਤ ਵਿਭਾਗ ਵੱਲੋਂ ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਫ਼ਿਰੋਜ਼ਪੁਰ ਦੀ ਅਗਵਾਈ ਹੇਠ ਬੱਚਿਆਂ ਵਿੱਚ ਨਮੂਨੀਆ ਦੀ ਬਿਮਾਰੀ ਤੋਂ ਬਚਾਅ ਅਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਬੈਨਰ ਰਿਲੀਜ਼ ਕਰਕੇ ਅੱਜ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਨੇ ਦੱਸਿਆ ਕਿ ਇਹ ਮੁਹਿੰਮ 28 ਫਰਵਰੀ 2026 ਤੱਕ ਚੱਲੇਗੀ ਜਿਸ ਦਾ ਮੁੱਖ ਉਦੇਸ਼ ਬੱਚਿਆਂ ਨੂੰ ਇਸ ਬਿਮਾਰੀ ਤੋਂ ਬਚਾਅ ਸਿਹਤਮੰਦ ਰੱਖਣਾ ਹੈ। ਉਹਨਾਂ ਦੱਸਿਆ ਕਿ ਇਸ ਦੌਰਾਨ ਪਿੰਡਾਂ ਅਤੇ ਸਹਿਰਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਚਲਾਏ ਜਾਣਗੇ ਅਤੇ ਵਿਭਾਗ ਦੀਆਂ ਟੀਮਾਂ ਲੋਕਾਂ ਨੂੰ ਇਸ ਗੰਭੀਰ ਬਿਮਾਰੀ ਬਾਰੇ ਜਾਗਰੂਕ ਕਰਨਗੀਆਂ।
ਉਹਨਾਂ ਦੱਸਿਆ ਕਿ ਭਾਰਤ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਮੌਤ ਦਾ ਵੱਡਾ ਕਾਰਨ ਨਮੂਨੀਆ ਹੈ। ਇਸ ਤੋਂ ਬਚਾਅ ਲਈ ਸਾਂਸ ਪ੍ਰੋਗਰਾਮ (ਸ਼ੋਸ਼ਲ ਅਵੈਰਨਸ ਐਡ ਐਕਸ਼ਨ ਟੂ ਨਿਉਟਰਲਾਈਜ਼ ਨਮੂਨੀਆ) ਦੀ ਸ਼ੁਰੂਆਤ ਅੱਜ ਤੋਂ ਕੀਤੀ ਗਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਬੱਚਿਆਂ ਨੂੰ ਇਸ ਗੰਭੀਰ ਬਿਮਾਰੀ ਤੋਂ ਬਚਾਅ ਲਈ ਬੈਨਰ ਵੀ ਰਿਲੀਜ਼ ਕੀਤਾ ਗਿਆ। ਇਸ ਮੁਹਿੰਮ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਇਸ ਬਿਮਾਰੀ ਦੇ ਕਾਰਨਾਂ, ਲੱਛਣਾਂ ਅਤੇ ਬਚਾਅ ਦਾ ਸੁਨੇਹਾ ਘਰ-ਘਰ ਤੱਕ ਪਹੁੰਚਾਣਗੀਆਂ।
ਜਿਲ੍ਹਾ ਟੀਕਾਕਰਨ ਅਫਸਰ ਡਾ. ਮੀਨਾਕਸ਼ੀ ਢੀਂਗਰਾ ਨੇ ਦੱਸਿਆ ਕਿ ਇਕ ਸਰਵੇ ਮੁਤਾਬਿਕ ਭਾਰਤ 'ਚ ਹਜ਼ਾਰ ਜੀਵਿਤ ਬੱਚਿਆਂ, ਜਿਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਹੈ, ਵਿਚ ਕਰੀਬ 20 ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਜਿਸ ਵਿੱਚ ਨਮੂਨੀਆ ਦੀ ਬਿਮਾਰੀ ਦਾ ਅਹਿਮ ਰੋਲ ਹੈ। ਇਸ ਬਾਰੇ ਮਾਪਿਆਂ ਨੂੰ ਜਾਗਰੂਕ ਹੋ ਇਸ ਬਿਮਾਰੀ ਦੇ ਲੱਛਣ ਪਹਿਚਾਨਣ ਦੀ ਲੋੜ ਹੈ ਤਾਂ ਜੋ ਬੱਚੇ ਦੇ ਬਿਮਾਰ ਹੋਣ ਤੇ ਤੁਰੰਤ ਉਸ ਦਾ ਇਲਾਜ਼ ਕਰਵਾਇਆ ਜਾ ਸਕੇ ।
ਇਸ ਮੌਕੇ 'ਤੇ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ, ਡਾ. ਹਰਪ੍ਰੀਤ ਕੌਰ, ਡਾ. ਸਮਿੰਦਰ ਕੌਰ, ਡਾ. ਮਨਮੀਤ ਸਿੰਘ, ਨੇਹਾ ਭੰਡਾਰੀ ਡਿਪਟੀ ਮਾਸ ਮੀਡੀਆ ਅਫਸਰ, ਪਰਮਵੀਰ ਮੋਂਗਾ ਸੁਪਰੀਟੈਂਡੈਂਟ , ਵਿਕਾਸ ਕਾਲੜਾ ਪੀਏ ਟੂ ਸਿਵਲ ਸਰਜਨ, ਮੈਡਮ ਨੇਹਾ ਅਤੇ ਹੋਰ ਸਟਾਫ ਮੋਜੂਦ ਸੀ।
*****


